ਸੋਮਵਾਰ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾ ਕੇ ਕੀਤੀ ਗਈ। ਬਾਬਾ ਸ਼ੇਖ ਫਰੀਦ ਜੀ ਦੇ ਮੁੱਖ ਸੇਵਾਦਾਰ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਨੇ ਬਾਬਾ ਸ਼ੇਖ ਫਰੀਦ ਜੀ ਦੇ ਜੀਵਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਆਗਮਨ ਪੁਰਬ ਨੂੰ ਸ਼ਰਧਾ,ਸਤਿਕਾਰ ਨਾਲ ਮਨਾਉਣ ਲਈ ਵੀ ਪ੍ਰੇਰਿਆ ।
ਦੱਸ ਦੇਈਏ ਕਿ ਫਰੀਦਕੋਟ ਸ਼ਹਿਰ ਬਾਰ੍ਹਵੀ ਸਦੀ ਵਿੱਚ ਰਾਜਾ ਮੋਕਲਸੀਂਹ (ਜਿਸ ਨੂੰ ਮੋਕਲਦੇਵ ਵੀ ਕਿਹਾ ਗਿਆ) ਵੱਲੋ ਸਥਾਪਤ ਕੀਤਾ ਮੰਨਿਆ ਜਾਂਦਾ ਹੈ, ਅਤੇ ਇਸਦਾ ਨਾਂ ਉਸ ਸਮੇ ਮੋਕਲਹਰ ਸੀ। 13ਵੀਂ ਸਦੀ ਵਿੱਚ ਸੂਫੀ ਸੰਤ ਹਜਰਤ ਬਾਬਾ ਸ਼ੇਖ ਫਰੀਦ ਪਾਕਪਟਨ ਤੋਂ ( ਜੋ ਹੁਣ ਪਾਕਿਸਤਾਨ) ਨੂੰ ਜਾਂਦੇ ਸਮੇ ਇਸ ਰਸਤੇ ਵਿੱਚੋਂ ਲੰਘੇ । ਫਰੀਦਕੋਟ ਪਹੁੰਚਣ ‘ਤੇ ਰਾਜਾ ਮੋਕਲਸੀਂਹ ਦੇ ਸਿਪਾਹੀਆਂ ਨੇ ਫਰੀਦ ਜੀ ਨੂੰ ਫੜ੍ਹ ਲਿਆ ਅਤੇ ਕਿਲ੍ਹੇ ਦੀ ਚੱਲ ਰਹੀ ਮੁਰੰਮਤ ਅਤੇ ਉਸਾਰੀ ਦੇ ਕੰਮ ਵਿੱਚ ਵਗਾਰ ਵਜੋਂ (ਬੰਧਵਾ ਮਜਦੂਰ) ਲਗਾ ਲਿਆ । ਜਦੋਂ ਬਾਬਾ ਸ਼ੇਖ ਫਰੀਦ ਜੀ ਗਾਰੇ ਦੀ ਭਰੀ ਟੋਕਰੀ ਲਿਜਾ ਰਹੇ ਸਨ, ਤਾਂ ਉਹ ਟੋਕਰੀ ਸਿਰ ਉੱਤੇ ਟਿਕਣ ਦੀ ਬਿਜਾਏ ਹਵਾ ਵਿੱਚ ਤੈਰਦੀ ਨਜਰ ਆਈ। ਡਿਊਟੀ ‘ਤੇ ਹਾਜਰ ਅਧਿਕਾਰੀਆਂ ਨੇ ਤੁਰੰਤ ਰਾਜੇ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਰਾਜੇ ਨੇ ਖੁਦ ਮੌਕੇ ਤੇ ਪਹੁੰਚ ਕੇ ਅਜੀਬ ਦ੍ਰਿਸ਼ ਦੇਖਿਆ। ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਉਸ ਨੇ ਬਾਬਾ ਫਰੀਦ ਜੀ ਦੇ ਚਰਨ ਛੂਹੇ ਅਤੇ ਮੁਆਫੀ ਮੰਗੀ। ਬਾਬਾ ਜੀ ਨੇ ਰਾਜੇ ਨੂੰ ਮੁਆਫ ਕਰ ਦਿੱਤਾ ਅਤੇ ਕਿਲ੍ਹੇ ਦੇ ਨੇੜੇ, ਜਿੱਥੇ ਹੁਣ ਗੁਰਦੁਆਰਾ ਚਿੱਲ੍ਹਾ ਬਾਬਾ ਫਰੀਦ ਹੈ, ਉੱਥੇ ਪਾਕਪਟਨ (ਹੁੱਣ ਪਾਕਿਸਤਾਨ ਵਿੱਚ) ਜਾਣ ਤੋਂ ਪਹਿਲਾਂ 40 ਦਿਨ ਤਪੱਸਿਆ ਕੀਤੀ। ਉਸ ਦਿਨ ਤੋਂ ਇਸ ਸ਼ਹਿਰ ਦਾ ਨਾਮ ਮੋਕਲਹਰ ਤੋਂ ਬਦਲ ਕੇ ਫਰੀਦਕੋਟ ਪੈ ਗਿਆ।
ਇਹ ਵੀ ਪੜ੍ਹੋ: CU ਕਾਂਡ : ਰੋਹੜੂ ‘ਚ ਹੀ ਬੇਕਰੀ ‘ਤੇ ਕੰਮ ਕਰਦਾ ਹੈ ਦੋਸ਼ੀ ਨੌਜਵਾਨ, ਪੰਜਾਬ ਪੁਲਿਸ ਨੇ ਲਿਆ ਹਿਰਾਸਤ ‘ਚ
ਸ਼ੁਰੂ ਵਿੱਚ ਫਰੀਦਕੋਟ ਵਿਖੇ, ਬਾਬਾ ਫਰੀਦ ਜੀ ਦੀ ਇਸ ਕਸਬੇ ਵਿੱਚ ਆਉਣ ਦੀ ਯਾਦ ਵਿੱਚ ਲੋਕ ਇੱਕ ਛੋਟਾ ਜਿਹਾ ਸਮਾਗਮ ਕਰਿਆ ਕਰਦੇ ਸਨ । ਸਾਲ 1986 ਵਿੱਚ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ, ਪਟਿਆਲਾ ਵੱਲੋਂ ਪਹਿਲੀ ਵਾਰ ਜਿਲ੍ਹਾਂ ਪ੍ਰਸ਼ਾਸਨ ਅਤੇ ਇਸ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਦੀ ਸ਼ਮੂਲੀਅਤ ਨਾਲ ਇੱਥੇ ਬਾਬਾ ਫਰੀਦ ਮੇਲਾ ਆਯੋਜਿਤ ਕੀਤਾ। ਉਸ ਸਮੇਂ ਤੋਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਜਿਲ੍ਹਾ ਸੱਭਿਆਚਾਰਕ ਸੁਸਾਇਟੀ, ਫਰੀਦਕੋਟ ਵੱਲੋਂ 19 ਤੋ 23 ਸਤੰਬਰ ਤੱਕ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਮਨਾਇਆ ਜਾਦਾਂ ਹੈ । ਹੌਲੀ ਹੌਲੀ ਹੁਣ ਇਸ ਮੇਲੇ ਦੀ ਰੂਪ ਰੇਖਾ ਵੱਧਦੀ ਜਾ ਰਹੀ ਹੈ ਅਤੇ ਹੁਣ ਇਹ ਮੇਲਾ ਵਿਸ਼ਵ ਭਰ ਵਿੱਚ ਇੱਕ ਵਧੀਆਂ ਸਥਾਨ ਬਣਾ ਚੁੱਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: