ਭਾਰਤੀ ਰੇਲਵੇ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਹੀਦੀ ਸਮਾਗਮਾਂ ਨੂੰ ਲੈ ਕੇ ਵਿਸ਼ੇਸ਼ ਰੇਲਾਂ ਚਲਾਈਆਂ ਜਾਣਗੀਆਂ। ਇਹ ਐਲਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੀਤਾ। ਇਹ ਸਪੈਸ਼ਲ ਟ੍ਰੇਨ – ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ 22,23, 24 ਤੇ 25 ਨਵੰਬਰ ਨੂੰ ਚੱਲੇਗੀ ਅਤੇ 23 ਨਵੰਬਰ ਨੂੰ ਪਟਨਾ ਤੋਂ ਵਿਸ਼ੇਸ਼ ਟ੍ਰੇਨ ਚੱਲੇਗੀ। ਸਮੂਹ ਸੰਗਤ ਦੀ ਸਹੂਲਤ ਲਈ ਇਹ ਵਿਸ਼ੇਸ਼ ਟ੍ਰੇਨਾਂ ਚਲਾਈਆਂ ਗਈਆਂ ਹਨ।
22 ਕੋਚਾਂ ਵਾਲੀ ਪਟਨਾ ਸਾਹਿਬ ਵਿਸ਼ੇਸ਼ ਟ੍ਰੇਨ ਵਿਸ਼ੇਸ਼ ਟ੍ਰੇਨ (ਸਾਰੀਆਂ ਸ਼੍ਰੇਣੀਆਂ) 23 ਨਵੰਬਰ ਨੂੰ ਸਵੇਰੇ 6.40 ਵਜੇ ਪਟਨਾ ਤੋਂ ਚੱਲੇਗੀ ਅਤੇ ਅਗਲੇ ਦਿਨ ਸਵੇਰੇ 4.15 ਵਜੇ ਆਨੰਦਪੁਰ ਸਾਹਿਬ ਪਹੁੰਚੇਗੀ। ਵਾਪਸੀ ਯਾਤਰਾ 25 ਨਵੰਬਰ ਨੂੰ ਰਾਤ 9 ਵਜੇ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਵੇਗੀ ਅਤੇ ਉਸੇ ਦਿਨ ਰਾਤ 11.30 ਵਜੇ ਪੁਰਾਣੀ ਦਿੱਲੀ ਪਹੁੰਚੇਗੀ। ਰਸਤੇ ਵਿਚ ਲਖਨਊ, ਮੁਰਾਦਾਬਾਦ ਅਤੇ ਅੰਬਾਲਾ ਸਟੇਸ਼ਨਾਂ ‘ਤੇ ਰੁਕੇਗੀ।
17 ਕੋਚਾਂ ਵਾਲੀ ਪੁਰਾਣੀ ਦਿੱਲੀ ਵਿਸੇਸ਼ ਟ੍ਰੇਨ (ਸਾਰੇ ਏਸੀ) 22, 23, 24 ਅਤੇ 25 ਨਵੰਬਰ ਨੂੰ ਰੋਜਾਨਾ ਸਵੇਰੇ 7 ਵਜੇ ਪੁਰਾਣੀ ਦਿੱਲੀ ਤੋਂ ਚੱਲੇਗੀਤੇ ਦੁਪਹਿਰ 1.45 ਵਜੇ ਆਨੰਦਪੁਰ ਸਾਹਿਬ ਪਹੁੰਚੇਗੀ। ਵਾਪਸੀ ‘ਤੇਇਹ ਰੋਜਾਨਾਰਾਤ 8.30 ਵਜੇ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸਵੇਰੇ 3.15 ਵਜੇ ਦਿੱਲੀ ਪਹੁੰਚੇਗੀ। ਦੋਵੇਂ ਰੂਟਾਂ ਵਿਚ ਟ੍ਰੇਨ ਸੋਨੀਪਤ, ਪਾਨੀਪਤ, ਕੁਰੂਕਸ਼ੇਤਰ, ਅੰਬਾਲਾ, ਸਰਹਿੰਦ ਤੇ ਨਿਊ ਮੋਰਿੰਡਾ ਸਟੇਸ਼ਨਾਂ ‘ਤੇ ਰੁਕੇਗੀ।
ਇਹ ਵੀ ਪੜ੍ਹੋ : ਖੁੱਲ੍ਹੇ ਖੇਤਾਂ ‘ਚ ਤੇਂਦੂਆ ਦਿਸਣ ਨਾਲ ਲੋਕਾਂ ‘ਚ ਫੈਲੀ ਦ/ਹਿਸ਼ਤ, ਪੂਰਾ ਪਿੰਡ ਹੋਇਆ ਇਕੱਠਾ
ਇਸ ਮੌਕੇ ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਰਵਉੱਚ ਸ਼ਹਾਦਤ, ਸੱਚ ,ਨਿਆਂ ਤੇ ਧਾਰਮਿਕ ਸੁਤੰਤਰਤਾ ਦੀ ਰੱਖਿਆ ਦਾ ਅਮਰ ਸੰਦੇਸ਼ ਹੈ। ਭਾਰਤੀ ਰੇਲਵੇ ਇਸ ਪਾਵਨ ਮੌਕੇ ‘ਤੇ ਲੱਖਾਂ ਸ਼ਰਧਾਲੂਆਂ ਦੀ ਯਾਤਰਾ ਨੂੰ ਆਸਾਨ ਤੇ ਸੁਰੱਖਿਅਤ ਬਣਾਉਣ ਲਈ ਵਚਨਬੱਦ ਹੈ। ਉਨ੍ਹਾਂ ਕਿਹਾ ਕਿ ਇਹ ਟ੍ਰੇਨਾਂ ਵੱਡੇ ਪੱਧਰ ‘ਤੇ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਵੱਧ ਤੋਂ ਵੱਧ ਸਹੂਲਤਾਂ ਤੇ ਸਹਿਜਤਾ ਯਕੀਨੀ ਬਣਾਉਣਗੀਆਂ।
























