ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨੈਣੇਕੋਟ ਦੇ ਇੱਕ ਬਜ਼ੁਰਗ ਦੀ ਆਪਣੇ ਘਰ ਨੂੰ ਜਾਂਦੇ ਸਮੇਂ ਤੇਜ਼ ਰਫਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਬਜ਼ੁਰਗ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 80 ਸਾਲਾ ਬਜ਼ੁਰਗ ਵਸਣ ਸਿੰਘ ਪੁੱਤਰ ਕਾਬਲ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਅਤੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ 80 ਸਾਲਾ ਬਜ਼ੁਰਗ ਵਸਣ ਸਿੰਘ ਪੁੱਤਰ ਕਾਬਲ ਸਿੰਘ ਜੋ ਕਿ ਆਪਣੀ ਮੋਪਡ ਤੇ ਪਿੰਡ ਵੜੈਚ ਤੋਂ ਆਪਣੇ ਪਿੰਡ ਨੈਣਕੋਟ ਵੱਲ ਨੂੰ ਆ ਰਹੇ ਸਨ। ਜਦੋਂ ਉਹ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮਾਰਗ ਤੋਂ ਆਪਣੇ ਪਿੰਡ ਨੈਣੇਕੋਟ ਵੱਲ ਨੂੰ ਮੁੜਦੇ ਹਨ ਤਾਂ ਸਠਿਆਲੀ ਵੱਲ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਹਾਦਸਾ ਵਾਪਰ ਗਿਆ।
ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰ ਦੀ ਟੱਕਰ ਕਾਰਨ ਮ੍ਰਿਤਕ ਵਸਣ ਸਿੰਘ ਅਤੇ ਮੋਪਡ ਘਟਨਾ ਸਥਾਨ ਤੋਂ 50 ਫੁੱਟ ਦੂਰ ਉੱਛਲ ਕੇ ਸੜਕ ਕੰਡੇ ਸਫੇਦੇ ਦੇ ਵੱਡੇ ਦਰਖਤ ਵਿੱਚ ਜਾ ਵੱਜੇ। ਮੋਪਡ ਨਾਲ ਟਕਰਾਉਣ ਵਾਲੀ ਕਾਰ ਦੀ ਮੂਹਰਲੇ ਪਾਸੇ ਵਾਲੀ ਨੰਬਰ ਪਲੇਟ ਅਤੇ ਗੱਡੀ ਦੇ ਕੁਝ ਹੋਰ ਹਿੱਸੇ ਘਟਨਾ ਵਾਲੀ ਸਥਾਨ ਉੱਤੇ ਡਿੱਗੇ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ : ਮੋਗਾ ‘ਚ ਰੇਲਾਂ ਰੋਕਣ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਚਾਰੇ ਪਾਸੇ ਕੀਤੀ ਸਖ਼ਤੀ
ਮੌਕੇ ਤੋਂ ਮਿਲੀ ਨੰਬਰ ਪਲੇਟ ਉੱਪਰ ਚੰਡੀਗੜ੍ਹ ਦਾ ਨੰਬਰ ਲੱਗਾ ਹੋਇਆ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਵਸਣ ਸਿੰਘ ਗੰਭੀਰ ਜ਼ਖਮੀ ਹੋ ਗਿਆ। ਇਸ ਮੌਕੇ ਕੁਝ ਰਾਹ ਜਾਂਦੇ ਲੋਕਾਂ ਅਤੇ ਵਸਣ ਸਿੰਘ ਦੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























