ਅੱਜ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ 98ਵਾਂ ਜਨਮਦਿਨ ਹੈ। ਜਿਸ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ’ਚ ਸਦਭਾਵਨਾ ਦਿਵਸ ਮਨਾਇਆ ਜਾ ਰਿਹਾ ਹੈ। ਪਿੰਡ ਬਾਦਲ ’ਚ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਹੈ। ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੌਰਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਬਾਰੇ ਗੱਲ ਕਰਦਿਆਂ ਸੁਖਬੀਰ ਬਾਦਲ ਭਾਵੁਕ ਹੋ ਗਏ।
ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਉਨ੍ਹਾਂ ਦਾ ਬੇਟਾ ਹਾਂ। ਬਾਦਲ ਸਾਬ੍ਹ ਪੰਜਾਬ ਦੇ ਲੋਕਾਂ ਦੀ ਆਵਾਜ਼ ਸਨ। ਜੇ ਬਾਦਲ ਸਾਬ੍ਹ ਸਿਆਸਤ ‘ਚ ਨਾ ਹੁੰਦੇ ਤਾਂ ਪਤਾ ਨਹੀਂ ਪੰਜਾਬ ਕਿੱਥੇ ਹੋਣਾ ਸੀ। ਪੰਜਾਬ ਦਾ ਜਿੰਨਾ ਵਿਕਾਸ ਬਾਦਲ ਸਾਬ੍ਹ ਨੇ ਕਰਵਾਇਆ, ਕਿਸੇ ਨੇ ਨਹੀਂ ਕਰਵਾਇਆ। ਬਾਦਲ ਸਾਬ੍ਹ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਤੇ ਉਹ ਸਭ ਦੀ ਲੜਾਈ ਲੜਦੇ ਸੀ। ਵੱਡੇ ਬਾਦਲ ਸਾਬ੍ਹ ਸਾਰਿਆਂ ਸੀ ਲੜਾਈ ਲੜਦੇ ਸਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਸਾਰੇ ਲੋਕ ਕਹਿੰਦੇ ਸੀ ਬਾਦਲ ਸਾਬ੍ਹ ਸਾਡੇ ਹਨ। ਉਹ ਪੰਜਾਬ ਵਿੱਚ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਰੱਖਣਾ ਚਾਹੁੰਦੇ ਸੀ। ਮੈਂ ਵਾਅਦਾ ਕਰਦਾ ਕਿ ਜੋ ਸੋਚ ਵੱਡੇ ਬਾਦਲ ਸਾਬ੍ਹ ਦੀ ਸੀ ਓਹੀ ਸੋਚ ਅੱਗੇ ਸ਼੍ਰੋਮਣੀ ਅਕਾਲੀ ਦਲ ਦੀ ਰਹੇਗੀ। ਵੱਡੇ ਬਾਦਲ ਸਾਬ੍ਹ ਲਈ ਕੌਮ ਤੇ ਪੰਜਾਬ ਹੀ ਸਭ ਕੁਝ ਸੀ। ਪੰਜਾਬ ਨੂੰ ਅੱਗੇ ਲਿਜਾਉਣ ਲਈ ਅਕਾਲੀ ਦਲ ਕੋਲ ਹਿੰਮਤ ਤੇ ਜਜ਼ਬਾ ਹੈ। ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤੇ ਉਸ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਏ ਵਿਰਸਾ ਸਿੰਘ ਵਲਟੋਹਾ ਨੇ ਮੰਗੀ ਮੁਆਫ਼ੀ, ਜਥੇਦਾਰ ਗੜਗੱਜ ਵੱਲੋਂ ਬਿਆਨਬਾਜ਼ੀ ਨਾ ਕਰਨ ਦੇ ਆਦੇਸ਼
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਪਿੰਡ ਬਾਦਲ ‘ਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਮਿਊਜ਼ੀਅਮ ਬਣੇਗਾ। ਉਨ੍ਹਾਂ ਕਿਹਾ ਕਿ ਮਿਊਜ਼ੀਅਮ ਨੂੰ ਇੱਕ-ਡੇਢ ਸਾਲ ਦੇ ਅੰਦਰ ਤਿਆਰ ਕਰ ਦਿੱਤਾ ਜਾਵੇਗਾ। ਮਿਊਜ਼ੀਅਮ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਉਨ੍ਹਾਂ ਵੱਲੋਂ ਕੀਤੇ ਗਏ ਕੰਮ ਅਤੇ ਕੁਰਬਾਨੀਆਂ ਨੂੰ ਦਿਖਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























