Sukhbir Badal Live : ਅੰਮ੍ਰਿਤਸਰ : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਤੋਂ ਲਾਈਵ ਹੋ ਕੇ ਕਿਸਾਨਾਂ ਦੀਆਂ ਵਧਦੀਆਂ ਮੁਸ਼ਕਲਾਂ ‘ਤੇ ਚਿੰਤਾ ਪ੍ਰਗਟਾਈ ਤੇ ਕੱਲ ਮੁੱਖ ਮੰਤਰੀ ਵੱਲੋਂ ਝੋਨੇ ਦੀ ਖਰੀਦ-ਵੇਚ ‘ਤੇ ਲਗਾਈ ਰੋਕ ਦੇ ਫੈਸਲੇ ਨੂੰ ਕਿਸਾਨਾਂ ਦੇ ਵਿਰੁੱਧ ਦੱਸਿਆ। ਉਨ੍ਹਾਂ ਕਿਹਾ ਕਿ ਜੋ ਬੇਇਨਸਾਫੀ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੀਤੀ ਹੈ ਉਸ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵੱਧ ਹੋਣਾ ਹੈ। ਇਸ ਲਈ ਘੱਟੋ-ਘੱਟ ਬੀ. ਜੇ. ਪੀ. ਯੂਨਿਟ ਨੂੰ ਤਾਂ ਆਪਣਾ ਸਟੈਂਡ ਜ਼ਰੂਰ ਲੈਣਾ ਚਾਹੀਦਾ ਹੈ। ਐਕਟਾਂ ਦੇ ਫਾਇਦੇ ਦੱਸਣ ਦੀ ਬਜਾਏ ਕਿਸਾਨਾਂ ਦੀ ਮੰਗ ਪੂਰੀ ਕਰਨੀ ਚਾਹੀਦੀ ਹੈ। ਕਿਸਾਨ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਦੀ ਗੱਲ ਸੁਣ ਕੇ ਹੱਲ ਕੱਢਣ ਦੀ ਲੋੜ ਹੈ, ਲੈਕਚਰ ਦੇਣ ਦੀ ਲੋੜ ਨਹੀਂ।
ਭਾਜਪਾ ਵੱਲੋਂ 117 ਸੀਟਾਂ ‘ਤੇ ਲੜਨ ਬਾਰੇ ਸ. ਬਾਦਲ ਨੇ ਕਿਹਾ ਕਿ ਇਹ ਪਾਰਟੀ ਦਾ ਹੱਕ ਹੈ ਤੇ ਇਸ ਲਈ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ । ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਕੋਣੀ ਚੁਣੌਤੀ ਨਹੀਂ ਹੈ। ਸ. ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਵੋਟ ਦੇ ਅਸਲੀ ਹੱਕਦਾਰ ਕੌਣ ਹੈ। ਕਿਹੜੀ ਪਾਰਟੀ ਨੇ ਪੰਜਾਬੀਆਂ ਵਾਸਤੇ ਸੰਘਰਸ਼ ਤੇ ਕੰਮ ਕੀਤਾ ਹੈ। ਪੰਜਾਬ ਦੀ ਜਨਤਾ ਨੂੰ ਹਰ ਰਪਾਰਟੀ ਦੇ ਪਿਛੋਕੜ ਦਾ ਪਤਾ ਹੈ।
ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਬਲਾਤਕਾਰ ਦੇ ਲੱਗੇ ਇਲਜ਼ਾਮਾਂ ਬਾਰੇ ਸ. ਸੁਖਬੀਰ ਨੇ ਕਿਹਾ ਕਿ ਬਹੁਤ ਗੰਭੀਰ ਦੋਸ਼ MLA ਬੈਂਸ ‘ਤੇ ਲੱਗੇ ਹਨ ਤੇ ਸਰਕਾਰ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਹੈ। ਜੇਕਰ ਇਸ ਮਾਮਲੇ ‘ਚ ਸੱਚਾਈ ਹੈ ਤਾਂ ਕਾਰਵਾਈ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਪੀ. ਚਿਦਾਂਬਰਮ ਨੇ ਬਿਹਾਰ ਦੀਆਂ ਚੋਣਾਂ ਤੋਂ ਬਾਅਦ ਬਿਆਨ ਦਿੱਤਾ ਸੀ ਕਿ ਕਾਂਗਰਸ ਜ਼ਮੀਨੀ ਪੱਧਰ ‘ਤੇ ਕਿਤੇ ਨਜ਼ਰ ਨਹੀਂ ਆ ਰਹੀ ਇਸ ‘ਤੇ ਉਨ੍ਹਾਂ ਕਿਹਾ ਕਿ ਕਾਂਗਰਸ ਪੂਰੇ ਦੇਸ਼ ‘ਚ ਹੁਣ ਖਤਮ ਹੋ ਰਹੀ ਹੈ ਕਿਉਂਕਿ ਕਾਂਗਰਸ ਦੀ ਲੀਡਰਸ਼ਿਪ ‘ਚ ਦਮ ਨਹੀਂ ਹੈ। ਇੰਝ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਜ਼ਬਰਦਸਤੀ ਕੁਰਸੀ ‘ਤੇ ਬਿਠਾਇਆ ਗਿਆ ਹੈ। ਜਿਹੜਾ ਬੰਦਾ ਦਿਲੋਂ ਸੇਵਾ ਨਹੀਂ ਕਰਨਾ ਚਾਹੁੰਦਾ, ਪਾਰਟੀ ਦੀ ਅਗਵਾਈ ਨਹੀਂ ਕਰਨਾ ਚਾਹੁੰਦਾ ਤਾਂ ਉਹੀ ਹਾਲ ਹੋਵੇਗਾ ਜੋ ਕਾਂਗਰਸ ਦਾ ਹੋ ਰਿਹਾ ਹੈ। ਪੰਜਾਬ ‘ਚ ਕਾਂਗਰਸ ਖਤਮ ਹੁੰਦੀ ਜਾ ਰਹੀ ਹੈ।
ਪਿਛਲੀ ਵਾਰ ਵੀ ਜਦੋਂ ਮੁੱਖ ਨੇ ਬਹੁਤ ਧੱਕੇ ਪੰਜਾਬ ਦੇ ਲੋਕਾਂ ਨਾਲ ਕੀਤੀ। ਡਿਵੈਲਪਮੈਂਟ ਬਿਲਕੁਲ ਖਤਮ ਹੋ ਗਈ ਸੀ। ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਪੰਜਾਬ ‘ਤੇ ਰਾਜ ਕੀਤਾ ਹੈ। ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਪਰ ਮੁੱਖ ਮੰਤਰੀ ਨੇ ਉਹ ਮਰਿਆਦਾ ਵੀ ਤੋੜ ਦਿੱਤੀ ਤੇ ਕੈਪਟਨ ਸਾਹਿਬ ਨੇ ਜਿਹੜੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਪਾਪ ਕੀਤਾ ਹੈ ਉਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਜਨਤਾ ਵੱਲੋਂ ਉਨ੍ਹਾਂ ਨੂੰ ਸਜ਼ਾ ਮਿਲੇਗੀ।
ਪਾਕਿਸਤਾਨ ਵਿਖੇ ਕਰਤਾਰਪੁਰ ਲਾਂਘਾ ਨਾ ਖੋਲ੍ਹੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਕਰਤਾਰਪੁਰ ਕੋਰੀਡੋਰ ਨੂੰ ਨਹੀਂ ਖੋਲ੍ਹਿਆ ਜਾ ਰਿਹਾ। ਇੱਕ ਸਾਲ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ ਸੀ ਤੇ ਇਹ ਸਮਝਿਆ ਜਾ ਰਿਹਾ ਸੀ ਕਿ ਹੁਣ ਇਹ ਪੱਕੀ ਤੌਰ ‘ਤੇ ਖੋਲ੍ਹ ਦਿੱਤਾ ਜਾਵੇਗਾ ਪਰ ਕੋਵਿਡ-19 ਦਾ ਹਵਾਲਾ ਦੇ ਕੇ ਇਸ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਕਿਉਂਕਿ ਇਹ ਮਾਮਲਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਸਿੱਖ ਸੰਗਤ ਦਰਸ਼ਨ ਵਾਸਤੇ ਜਾਣਾ ਚਾਹੁੰਦੀ ਹੈ। ਜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਨੀ ਪਵੇ ਤਾਂ ਵੀ ਕੀਤੀ ਜਾਵੇ। ਡਰੱਗ ਮਾਫੀਆ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਡਰੱਗਸ ਮਾਫੀਆ ਨੂੰ ਪ੍ਰਮੋਟ ਕਰਨ ਵਾਲੀ ਕਾਂਗਰਸ ਸਰਕਾਰ ਹੈ। ਕਾਂਗਰਸੀ MLA ਇਨ੍ਹਾਂ ਤੋਂ ਮਹੀਨਾ ਵਸੂਲ ਕਰਦੀ ਹੈ। ਕਾਂਗਰਸ ਦੇ MLA ਨੇ ਇਸ ਨੂੰ ਆਪਣੀ ਆਮਦਨ ਦਾ ਜ਼ਰੀਆ ਬਣਾਇਆ ਹੋਇਆ ਹੈ। ਰੇਤ ਮਾਫੀਆ, ਸ਼ਰਾਬ ਦਾ ਜਾਅਲੀ ਕੰਮ ਕਾਂਗਰਸੀ ਮੰਤਰੀਆਂ ਵੱਲੋਂ ਕੀਤਾ ਜਾ ਰਿਹਾ ਹੈ।
ਕਾਂਗਰਸ ਦੇ ਮਨ ‘ਚ ਇਹ ਡਰ ਪੈਦਾ ਹੋ ਗਿਆ ਹੈ ਕਿ ਅਗਲੇ 20-25 ਸਾਲ ਸਾਡੀ ਸਰਕਾਰ ਨਹੀਂ ਬਣਨੀ, ਇਸ ਲਈ ਸਾਰੀ ਕਸਰ ਹੁਣ ਹੀ ਪੂਰੀ ਕਰ ਲਈ ਜਾਵੇ। ਕੈਪਟਨ ਖੁਦ ਵੀ ਲੋਕਾਂ ਨੂੰ ਲੁੱਟ ਰਹੇ ਹਨ ਤੇ ਆਪਣੇ ਵਿਧਾਇਕਾਂ ਨੂੰ ਵੀ ਉਨ੍ਹਾਂ ਨੇ ਖੁੱਲ੍ਹੀ ਛੁੱਟੀ ਦੇ ਰੱਖੀ ਹੈ।। ਸ੍ਰੀ ਅਕਾਲ ਤਖਤ ਦੇ ਜਥੇਦਾਰ ਬਾਰੇ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ‘ਤੇ ਉਹ ਕੁਝ ਨਹੀਂ ਕਹਿਣਾ ਚਾਹੁੰਦੇ। ਮੈਂ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਮਿਲਣ ਆਏ 3 ਮੰਤਰੀ ਮੋੜੇ ਵਾਪਿਸ, ਕਿਸਾਨਾਂ ਦੇ ਮੀਟਿੰਗ ਤੋਂ ਪਹਿਲਾਂ ਨੇ ਤਿੱਖੇ ਤੇਵਰ !