ਲੁਧਿਆਣਾ: ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਮੰਡਲ ਪ੍ਰਧਾਨ ਅਮਿਤ ਸ਼ਰਮਾ ਦੀ ਦੇਖ ਹੇਠ ਸਲੇਮ ਟਾਬਰੀ ਮੰਡਲ ਵਿਖੇ, ਮੰਡਲ ਪ੍ਰਧਾਨ ਕੇਵਲ ਡੋਗਰਾ ਵੱਲੋਂ ਕਿਦਵਈ ਨਗਰ ਅਤੇ ਮਿੱਤਲ ਵੱਲੋਂ ਮਾਧੋਪੁਰੀ ਮੰਡਲ ਵਿਖੇ ਰੱਖੇ ਗਏ ਸਮਾਗਮਾਂ ਦੌਰਾਨ ਰਵਨੀਤ ਸਿੰਘ ਬਿੱਟੂ ਆਯੋਜਿਤ ਵਿਸ਼ਾਲ ਚੋਣ ਜਲਸੇ ‘ਤੇ ਪੁੱਜੇ, ਜਿੱਥੇ ਉਹਨਾਂ ਨਾਲ ਅਨਿਲ ਸਰੀਨ, ਪਰਵੀਨ ਬਾਂਸਲ, ਗੁਰਦੇਵ ਸ਼ਰਮਾ ਦੇਬੀ, ਦਿਨੇਸ਼ ਸਰਪਾਲ, ਛੀਨੂੰ ਚੁੱਘ, ਰੇਨੂ ਥਾਪਰ, ਕਨਿਕਾ ਜਿੰਦਲ, ਸ਼ੁਭਾਸ਼ ਡਾਬਰ ਯਸ਼ਪਾਲ ਚੌਧਰੀ, ਹਰਸ਼ ਸ਼ਰਮਾ, ਨਵਲ ਜੈਨ, ਮਹੇਸ਼ ਦੱਤ ਸ਼ਰਮਾ, ਅਸ਼ਵਨੀ ਟੰਡਨ ਭਾਰਤ ਭੂਸ਼ਣ ਜੌਹਰ, ਨਰਿੰਦਰ ਮੱਲੀ ਆਦਿ ਭਾਜਪਾ ਆਗੂ ਹਾਜ਼ਰ ਸਨ।
ਇਸ ਮੌਕੇ ਉਹਨਾਂ ਆਪਣੇ ਚੋਣ ਪ੍ਰਚਾਰ ਦੌਰਾਨ ਭਾਜਪਾ ਦੀਆਂ ਨੀਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਮੋਦੀ ਦੇ ਯਤਨਾਂ ਸਦਕਾ ਭਾਰਤ ਦੇਸ਼ ਅੱਜ ਚੋਟੀ ਦੇ ਦੇਸ਼ਾਂ ਵਿੱਚ ਸ਼ਾਮਿਲ ਹੋਇਆ ਹੈ। ਉਹਨਾਂ ਕਿਹਾ ਕਿ ਮੋਦੀ ਸਾਹਿਬ ਨੇ ਦਸਾਂ ਸਾਲਾਂ ਦੌਰਾਨ ਹੀ ਦੇਸ਼ ਹਿੱਤ ਐਸੇ ਫੈਸਲੇ ਲਏ ਹਨ ਕਿ ਦੁਨੀਆਂ ਦੀ ਵੱਡੀ ਤੋਂ ਵੱਡੀ ਤਾਕਤ ਵੀ ਭਾਰਤ ਦੀ ਤਾਕਤ ਅੱਗੇ ਸਿਰ ਝੁਕਾ ਰਹੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਸਮੇਤ ਪੰਜਾਬ ਦੇ ਲਈ ਵੀ ਅਨੇਕ ਤਰ੍ਹਾਂ ਦੇ ਪੈਕਜ ਦਿੱਤੇ। ਜਦ ਕਿ ਗਠਬੰਧਨ ਦੇ ਸਮੇਂ ਅਕਾਲੀ ਦਲ ਵਾਲੇ ਆਪਣਾ ਨਾਂ ਹੀ ਚਮਕਾਉਂਦੇ ਰਹੇ ਅਤੇ ਬਾਅਦ ਵਿੱਚ ਸੱਤਾ ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਅਤੇ ਆਪ ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਕੇਂਦਰ ਦੀਆਂ ਸਕੀਮਾਂ ਸਮੇਤ ਰਾਜ ਪੱਧਰੀ ਸਕੀਮਾਂ ਨੂੰ ਸੂਬਾ ਵਾਸੀਆਂ ਤੱਕ ਪਹੁੰਚਾਉਣ। ਪ੍ਰੰਤੂ ਉਨਾਂ ਨੇ ਆਪ ਤਾਂ ਲੋਕਾਂ ਨੂੰ ਕੀ ਦੇਣਾ ਸੀ ਬਲਕਿ ਕੇਂਦਰ ਦੀਆਂ ਸਕੀਮਾਂ ਤੋਂ ਵੀ ਲੋਕਾਂ ਨੂੰ ਦੂਰ ਹੀ ਰੱਖਿਆ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਲੋਕਾਂ ਦੇ ਨਾਲ ਵਾਅਦਾ ਕਰਦੇ ਹਨ ਫਿਰ ਤੋਂ ਸਰਕਾਰ ਬਣਨ ‘ਤੇ ਹਰ ਸਕੀਮ ਲੋਕਾਂ ਦਾ ਪਹੁੰਚਾਉਣੀ ਉਹ ਆਪਣੀ ਜਿੰਮੇਵਾਰੀ ਸਮਝਣਗੇ।
ਇਹ ਵੀ ਪੜ੍ਹੋ : PSEB ਨੇ ਐਲਾਨੇ 8ਵੀਂ ਜਮਾਤ ਦੇ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ, ਪਹਿਲੀਆਂ ਦੋ ਪੁਜ਼ੀਸ਼ਨਾਂ ‘ਤੇ ਕੀਤਾ ਕਬਜ਼ਾ
ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨਾਂ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾਂ ਦੀਆਂ ਟਿੱਪਣੀਆਂ ‘ਤੇ ਬੋਲਦਿਆਂ ਕਿਹਾ ਕਿ ਸੁਖਜਿੰਦਰ ਰੰਧਾਵਾ ਦੀਆਂ ਗੱਲ੍ਹਾਂ ਕੋਰਾ ਝੂਠ ਹਨ, ਉਹ ਕਿਵੇਂ ਕਿਸੇ ਬਾਰੇ ਇਸ ਬਾਬਤ ਝੂਠੀ ਗੱਲ ਕਰ ਸਕਦੇ ਹਨ, ਕੀ ਉਹ ਅਜਿਹੀਆਂ ਗੱਲ੍ਹਾਂ ਕਰਕੇ ਆਪਣੇ ਹੀ ਪਾਰਟੀ ਦੇ ਲੋਕਾਂ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਸਿੱਖੀ ਦੇ ਰੁਪ ‘ਚ ਬਹਿਰੂਪੀਆ ਹੈ, ਝੂਠ ਬੋਲਦਾ ਹੈ ਜਿਸ ਦੀਆਂ ਗੱਲ੍ਹਾਂ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਨੀਟੂ, ਪ੍ਰਿਤਪਾਲ ਬਿੱਟੂ, ਚਿਰਾਗ ਅਰੋੜਾ, ਜਤਿੰਦਰ ਬੋਬੀ, ਵਰਿੰਦਰ ਪੱਪੂ, ਮੁਕੇਸ਼ ਗੌਤਮ, ਨਿਤਨ ਬਤਰਾ, ਅਜੇ ਪਾਲ, ਸਤਿੰਦਰ ਵਰਮਾ, ਰਵੀ ਬਤਰਾ, ਦੀਪਕ ਜੌਹਰ ਅਮਰਜੀਤ ਬਿੱਟੂ ਆਦਿ ਵੱਡੀ ਗਿਣਤੀ ਵਿੱਚ ਹੋਰ ਸਾਥੀ ਹਾਜ਼ਰ ਸਨ।