ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਅਤੇ ISI ਦੇ ਰਿਸ਼ਤਿਆਂ ਦੀ ਜਾਂਚ ਨੂੰ ਲੈ ਕੇ ਪੰਜਾਬ ਦੇ ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਨੇ ਯੂ-ਟਰਨ ਲੈ ਲਿਆ ਹੈ। ਦਿੱਲੀ ਪਹੁੰਚਣ ਪਿੱਛੋਂ ਕੈਪਟਨ ਦੀ ਮਿੱਤਰ ਅਰੂਸਾ ਆਲਮ ਦੇ ਮਾਮਲੇ ‘ਤੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਯੂ-ਟਰਨ ਲੈਂਦਿਆਂ ਕਿਹਾ ਕਿ ਇਹ ਮਾਮਲਾ ਦੂਜੇ ਦੇਸ਼ ਨਾਲ ਜੁੜਿਆ ਹੋਇਆ ਹੈ, ਇਸ ਦੀ ਜਾਂਚ ਸਿਰਫ਼ RAW ਹੀ ਕਰ ਸਕਦੀ ਹੈ, ਸੂਬਾ ਸਰਕਾਰ ਨਹੀਂ । ਨਾਲ ਹੀ ਉਨ੍ਹਾਂ ਕਿਹਾ ਕਿ ਪਤਾ ਨਹੀਂ ਕੈਪਟਨ ਅਮਰਿੰਦਰ ਸਿੰਘ ਡਰ ਕਿਉਂ ਰਹੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਅਫਗਾਨ ਸਿੱਖਾਂ ‘ਤੇ ਸੰਕਟ, ਇਸਲਾਮ ਕਬੂਲ ਕਰਨਾ ਪਏਗਾ ਜਾਂ ਛੱਡਣਾ ਹੋਵੇਗਾ ਮੁਲਕ!
ਮੀਡੀਆ ਨਾਲ ਗੱਲ ਕਰਦਿਆਂ ਰੰਧਾਵਾ ਨੇ ਕਿਹਾ, ”ਇਸ ਮਾਮਲੇ ਦੀ ਜਾਂਚ ਨੂੰ ਗਲਤ ਤਰੀਕੇ ਨਾਲ ਲਿਆ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦਾ ਆਪਣਾ ਡਰ ਹੈ।” ਰੰਧਾਵਾ ਨੇ ਕਿਹਾ ਕਿ ਮੈਂ ਕਿਹਾ ਸੀ ਕਿ ਜੇਕਰ ਕੁਝ ਹੁੰਦਾ ਹੈ ਤਾਂ ਅਸੀਂ ਦੇਖਾਂਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡਿਪਟੀ ਸੀ. ਐੱਮ. ਸੁਖਜਿੰਦਰ ਰੰਧਾਵਾ ਵੱਲੋਂ ਬਿਆਨ ਜਾਰੀ ਕਰਦਿਆਂ ਟਵੀਟ ਕਰ ਕੇ ISI ਜਾਂਚ ਕਰਵਾਉਣ ਦੀ ਗੱਲ ਕਹੀ ਗਈ ਸੀ ਪਰ ਉਨ੍ਹਾਂ ਨੇ ਕੁਝ ਹੀ ਮਿੰਟਾਂ ਵਿੱਚ ਇਹ ਟਵੀਟ ਵੀ ਡਿਲੀਟ ਕਰ ਦਿੱਤਾ ।
ਦੱਸ ਦੇਈਏ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ISI ਲਿੰਕ ਦੀ ਜਾਂਚ ਨੂੰ ਲੈ ਕੇ ਕੈਪਟਨ ਨੂੰ ਸਵਾਲੀਆ ਲਹਿਜ਼ੇ ਵਿੱਚ ਕਿਹਾ ਸੀ ਕਿ ਤੁਸੀਂ ਅਰੂਸਾ ਅਤੇ ਆਈ. ਐੱਸ. ਆਈ. ਦੇ ਸਬੰਧਾਂ ਦੀ ਜਾਂਚ ਨੂੰ ਲੈ ਕੇ ਇੰਨੇ ਪਰੇਸ਼ਾਨ ਕਿਉਂ ਹੋ? ਉਸ ਦਾ ਵੀਜ਼ਾ ਕਿਸ ਨੇ ਸਪਾਂਸਰ ਕੀਤਾ ਅਤੇ ਉਸ ਨਾਲ ਜੁੜੀ ਹਰ ਚੀਜ਼ ਦੀ ਪੂਰੀ ਜਾਂਚ ਕੀਤੀ ਜਾਵੇਗੀ। ਮੈਨੂੰ ਉਮੀਦ ਹੈ ਕਿ ਇਸ ਨਾਲ ਸੰਬੰਧਤ ਹਰ ਕੋਈ ਜਾਂਚ ਵਿੱਚ ਪੁਲਿਸ ਦਾ ਸਾਥ ਦੇਵੇਗਾ। ਰੰਧਾਵਾ ਦੇ ਇਸ ਬਿਆਨ ਪਿੱਛੋਂ ਕੈਪਟਨ ਨੇ ਵੀ ਪਲਟਵਾਰ ਕੀਤਾ ਸੀ ਅਤੇ ਪੁੱਛਿਆ ਸੀ ਕਿ ਤੁਸੀਂ ਮੇਰੀ ਵਜ਼ਾਰਤ ਵਿਚ ਰਹੇ ਹੋ ਉਦੋਂ ਤਾਂ ਕਦੇ ਇਸ ਨੂੰ ਲੈ ਕੇ ਸ਼ਿਕਾਇਤ ਨਹੀਂ ਕੀਤੀ। ਕੈਪਟਨ ਨੇ ਕਿਹਾ ਸੀ ਕਿ ਅਰੂਸਾ ਆਲਮ 16 ਸਾਲਾਂ ਤੋਂ ਆਉਂਦੀ ਰਹੀ ਹੈ। ਹੁਣ ਤੁਹਾਨੂੰ ਇਕ ਮਹੀਨਾ ਹੋ ਗਿਆ ਹੈ ਅਹੁਦੇ ਸੰਭਾਲਿਆ ਤੇ ਤੁਸੀਂ ਇਹੀ ਕੁਝ ਲੋਕਾਂ ਨੂੰ ਦਿਖਾ ਰਹੇ ਹੋ, ਹੁਣ ਤੁਹਾਡੀ ਬਰਗਾੜੀ ਤੇ ਨਸ਼ਿਆਂ ਖਿਲਾਫ ਕਾਰਵਾਈ ਦੇ ਵਾਅਦਿਆਂ ਦਾ ਕੀ ਹੋਇਆ?
ਵੀਡੀਓ ਲਈ ਕਲਿੱਕ ਕਰੋ -: