ਸੁਲਤਾਨਪੁਰ ਲੋਧੀ ‘ਚ ਐਤਵਾਰ ਸ਼ਾਮ 4 ਵਜੇ ਦੇ ਕਰੀਬ ਪਵਿੱਤਰ ਕਾਲੀ ਵੇਈਂ ਤੇ ਉਸ ਸਮੇਂ ਇਕ ਵੱਡਾ ਹਾਦਸਾ ਵਾਪਰਿਆ ਜਦੋਂ ਇੱਕ 20 ਸਾਲਾ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਨਹਾਉਣ ਗਿਆ ਸੀ ਪਰ ਜਦੋਂ ਉਸ ਵੱਲੋਂ ਪਾਣੀ ਵਿਚ ਨਹਾਉਣ ਲਈ ਪਾਣੀ ਵਿਚ ਛਲਾਂਗ ਮਾਰੀ ਜਾਂਦੀ ਤਾਂ ਉਹ ਵਾਪਸ ਨਹੀਂ ਆਉਂਦਾ।
ਜਿਸ ਤੋਂ ਬਾਅਦ ਉਸ ਲੜਕੇ ਦੇ ਦੋਸਤਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤਾਂ ਮੌਕੇ ਤੇ ਆ ਕੇ ਪੁਲਿਸ ਤੇ ਲੋਕਲ ਪ੍ਰਸ਼ਾਸਨ ਵੱਲੋਂ ਇਸ ਨੌਜਵਾਨ ਦੀ ਭਾਲ ਕੀਤੀ ਜਾਂਦੀ ਪਰ ਹਾਲੇ ਤੱਕ ਉਸ ਨੌਜਵਾਨ ਦਾ ਕੁਝ ਨਹੀਂ ਪਤਾ ਚਲਿਆ। ਨੌਜਵਾਨ ਦਾ ਨਾਮ ਧੀਰਜ ਦੱਸਿਆ ਜਾਂਦਾ ਹੈ ਤੇ ਉਹ ਆਰਸੀਐਫ ਦੇ ਬਾਹਰ ਇੱਕ ਵੈਲਡਿੰਗ ਦਾ ਕੰਮ ਕਰਦਾ ਹੈ ਅਤੇ ਉਹ ਸੁਲਤਾਨਪੁਰ ਲੋਧੀ ਵਿੱਚ ਅੱਜ ਆਪਣੇ ਠੇਕੇਦਾਰ ਦੇ ਕੋਲੋਂ ਪੈਸੇ ਲੈਣ ਆਇਆ ਸੀ। ਜਿਸ ਤੋਂ ਬਾਅਦ ਉਹ ਪਵਿੱਤਰ ਕਾਲੀ ਵੇਈਂ ਦੇ ਨਜ਼ਦੀਕ ਆਪਣੇ ਦੋਸਤਾਂ ਦੇ ਨਾਲ ਉਥੇ ਨਹਾਉਣ ਲਈ ਜਾਂਦਾ ਹੈ। ਪਰ ਜਦੋਂ ਨਹਾਉਣ ਲਈ ਜਾਂਦਾ ਹੈ ਤਾਂ ਉਸ ਵੇਲੇ ਪਹਿਲਾਂ ਉਸਦਾ ਦੋਸਤ ਪਾਣੀ ਦੇ ਵਿਚ ਛਾਲਾਂ ਮਾਰਦਾ ਹੈ ਤਾਂ ਮਗਰ ਹੀ ਧੀਰਜ ਵੀ ਪਾਣੀ ਦੇ ਵਿੱਚ ਛਾਲਾਂ ਮਾਰਦਾ ਹੈ ਤਾਂ ਧੀਰਜ ਨਹੀਂ ਵਾਪਿਸ ਨਹੀਂ ਆਉਂਦਾ। ਜਿਸ ਤੋਂ ਬਾਅਦ ਉਸ ਦੇ ਦੋਸਤਾਂ ਵੱਲੋਂ ਉਸ ਦੀ ਭਾਲ ਕੀਤੀ ਜਾਂਦੀ ਹੈ ਪਰ ਧੀਰਜ ਦਾ ਕੁਝ ਵੀ ਨਹੀਂ ਪਤਾ ਚੱਲਦਾ ਹੈ ਜਿਸ ਤੋਂ ਬਾਅਦ ਉਸ ਦੇ ਦੋਸਤਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਾਂਦਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਮੁੱਢਲੀ ਜਾਣਕਾਰੀ ਅਨੁਸਾਰ ਧੀਰਜ ਦੇ ਪਿਤਾ ਆਰਸੀਐਫ ਦੇ ਇੱਕ ਨਿੱਜੀ ਸਕੂਲ ਦੇ ਵਿਚ ਇਕ ਵਾਚਮੇਨ ਦੀ ਨੌਕਰੀ ਕਰਦੇ ਹਨ। ਪੁਲਿਸ ਅਜੇ ਵੀ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਲਾਸ਼ ਨੂੰ ਲੱਭਣ ‘ਚ ਲੱਗੀ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਧੀਰਜ ਦੇ ਪਿਤਾ ਰਾਮ ਪ੍ਰਕਾਸ਼ ਨੇ ਦੱਸਿਆ ਕਿ ਧੀਰਜ ਦਾ 10 ਅਕਤੂਬਰ ਨੂੰ ਵਿਆਹ ਸੀ ਤੇ ਸਾਰੇ ਪਰਿਵਾਰ ਚ ਖੁਸ਼ੀ ਦਾ ਮਾਹੌਲ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੇ ਲੜਕੇ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਤੇ ਵੀ ਸਵਾਲ ਖੜ੍ਹੇ ਕੀਤੇ ਹਨ।