ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਭੁੱਲਰ, ਜਿਸ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜਿਆ ਗਿਆ ਸੀ, ਨੂੰ ਅੱਜ ਪੰਜ ਦਿਨਾਂ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਸੀਬੀਆਈ ਨੂੰ ਪੰਜਾਬ ਦੇ 10 ਆਈਪੀਐਸ ਅਤੇ 4 ਆਈਏਐਸ ਅਧਿਕਾਰੀਆਂ ਦੇ ਨਾਂਮਿਲੇ ਹਨ ਅਤੇ ਉਨ੍ਹਾਂ ਵਿਰੁੱਧ ਠੋਸ ਸਬੂਤ ਇਕੱਠੇ ਕਰ ਰਹੀ ਹੈ।
ਸੀਬੀਆਈ ਨੇ ਪਟਿਆਲਾ ਵਿੱਚ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਸਾਢੇ 20 ਲੱਖ ਰੁਪਏ, ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ। ਭੁਪਿੰਦਰ ‘ਤੇ ਅਧਿਕਾਰੀਆਂ ਦੇ ਕਾਲੇ ਧਨ ਨੂੰ ਵ੍ਹਾਈਟ ਕਰਨ ਦਾ ਦੋਸ਼ ਹੈ। ਜਾਂਚ ਵਿੱਚ ਨਿਆਂਇਕ ਅਧਿਕਾਰੀਆਂ ਨਾਲ ਜੁੜੀਆਂ ਚੈਟਸ ਵੀ ਮਿਲੀਆਂ ਹਨ, ਜਿਨ੍ਹਾਂ ਨਾਲ ਅਦਾਲਤਾਂ ਦੇ ਹੁਕਮ ਪ੍ਰਭਾਵਿਤ ਕਰਨ ਦੇ ਸੰਕੇਤ ਮਿਲੇ।

ਦੂਜੇ ਪਾਸੇ, ਵਿਜੀਲੈਂਸ ਨੇ ਵੀ ਭੁੱਲਰ ‘ਤੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ, ਪਰ ਉਸ ਦਾ ਰਿਮਾਂਡ ਨਹੀਂ ਮਿਲ ਸਕਿਆ। ਹੁਣ ਸੀਬੀਆਈ ਅਤ ਪੰਜਾਬ ਵਿਜੀਲੈਂਸ ਦੋਵੇਂ ਏਜੰਸੀਆਂ ਆਹਮੋ-ਸਾਹਮਣੇ ਹਨ, ਜਦਕਿ ਸੀਬੀਆਈ ਰਿਸ਼ਵਤਖੋਰੀ ਨੈਟਵਰਕ ਦੀ ਜੜ੍ਹ ਤੱਕ ਪਹੁੰਚਣ ਵਿਚ ਲੱਗੀ ਹੋਈ ਹੈ।
ਭਾਵੇਂ ਪੰਜਾਬ ਵਿਜੀਲੈਂਸ ਬਿਊਰੋ ਨੇ ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਲਈ ਕੇਸ ਦਰਜ ਕੀਤਾ ਹੈ, ਪਰ ਅਜੇ ਤੱਕ ਉਸ ਨੂੰ ਰਿਮਾਂਡ ਨਹੀਂ ਮਿਲ ਸਕਿਆ। ਹਾਲਾਂਕਿ, ਵਿਜੀਲੈਂਸ ਬਿਊਰੋ ਅੱਜ ਮੁੜ ਮੋਹਾਲੀ ਅਦਾਲਤ ਵਿੱਚ ਭੁੱਲਰ ਲਈ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਈ ਇਲਾਕਿਆਂ ‘ਚ ਹੋ ਰਿਹਾ ਸਿੱਖਾਂ ਦਾ ਧਰਮ ਪਰਿਵਰਤਨ, ਇਸ ਨੂੰ ਰੋਕਣ ਲਈ ਚੁੱਕਣੇ ਹੋਣਗੇ ਸਖਤ ਕਦਮ : CM ਯੋਗੀ
ਇਸ ਦੌਰਾਨ ਸੀਬੀਆਈ ਨੂੰ ਅਹਿਮ ਸਬੂਤ ਮਿਲੇ ਹਨ। ਡੀਆਈਜੀ ਭੁੱਲਰ ਦੇ ਪਟਿਆਲਾ ਦੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨਾਲ ਵੀ ਨੇੜਲੇ ਸਬੰਧ ਦੱਸੇ ਜਾ ਰਹੇ ਹਨ, ਜਿਸ ‘ਤੇ ਸੀਬੀਆਈ ਨੇ ਮੰਗਲਵਾਰ ਨੂੰ ਛਾਪਾ ਮਾਰਿਆ ਸੀ। ਸੀਬੀਆਈ ਉਸਦੀ ਗ੍ਰਿਫ਼ਤਾਰੀ ਲਈ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕਰ ਸਕਦੀ ਹੈ।
ਸੀਬੀਆਈ ਨੇ ਪੰਜਾਬ ਦੇ ਡੀਐਸਪੀ ਕੁਲਦੀਪ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ ਕਿਉਂਕਿ ਕੁਲਦੀਪ ਬੁੜੈਲ ਜੇਲ੍ਹ ਵਿੱਚ ਬੰਦ ਰਹਿਣ ਦੌਰਾਨ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਮਿਲ ਚੁੱਕਾ ਸੀ।
ਵੀਡੀਓ ਲਈ ਕਲਿੱਕ ਕਰੋ -:
























