ਪੰਜਾਬ ਪੁਲਿਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਰਕਾਰ ਵੱਲੋਂ ਦੋ ਪੁਲਿਸ ਅਧਿਕਾਰੀਆਂ ਦੇ ਸਸਪੈਂਸ਼ਨ ਆਰਡਰ ਰੱਦ ਕਰ ਦਿੱਤੇ ਹਨ। ਦੋਵਾਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦੇ ‘ਤੇ ਤਾਇਨਾਤ ਹੋਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਅਧਿਕਾਰੀ ਐੱਸ.ਪੀ.ਐੱਸ. ਪਰਮਾਰ ਦੀ ਮੁਅੱਤਲੀ ਨੂੰ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪੰਜਾਬ ਸਰਕਾਰ ਨੇ ਚੀਫ ਡਾਇਰੈਕਟਰ ADGP ਐਸ.ਪੀ.ਐੱਸ. ਪਰਮਾਰ, ਫਲਾਇੰਗ ਸਕੁਆਇਡ AIG ਸਰਵਨਦੀਪ ਸਿੰਘ ਤੇ ਜਲੰਧਰ ਵਿਜੀਲੈਂਸ ਬਿਊਰੋ SSP ਹਰਪ੍ਰੀਤ ਸਿੰਘ ਨੂੰ ਡਰਾਈਵਿੰਗ ਲਾਇਸੈਂਸ ਘਪਲੇ ਨਾਲ ਜੁੜੇ ਇੱਕ ਮਾਮਲੇ ਵਿਚ ਸਸਪੈਂਡ ਕਰ ਦਿੱਤਾ ਸੀ।

ਪਰ ਹੁਣ ਜਾਰੀ ਹੋਏ ਹੁਕਮਾਂ ਮੁਤਾਬਕ AIG ਸਵਰਨਦੀਪ ਸਿੰਘ ਤੇ ਵਿਜੀਲੈਂਸ ਬਿਊਰੋ ਦੇ SSP Harpreet Singh ਨੂੰ ਉਨ੍ਹਾਂ ਅਹੁਦਿਆਂ ‘ਤੇ ਹੀ ਬਹਾਲ ਕੀਤਾ ਗਿਆ ਹੈ, ਜਿਥੋਂ ਸਸਪੈਂਡ ਕੀਤਾ ਗਿਆ ਸੀ। ਦੂਜੇ ਪਾਸੇ SPS ਪਰਮਾਰ ਦੀ ਮੁਅੱਤਲੀ ਨੂੰ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ।
ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੇ ਗਏ ਇੱਕ ਅਧਿਕਾਰਤ ਪੱਤਰ ਮੁਤਾਬਕ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਸੀਨੀਅਰ ਆਈਪੀਐਸ ਅਧਿਕਾਰੀ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ 23 ਜੂਨ, 2025 ਤੱਕ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਇਹ ਪ੍ਰਵਾਨਗੀ ਪੰਜਾਬ ਸਰਕਾਰ ਦੇ 5 ਮਈ, 2025 ਦੇ ਇੱਕ ਪੱਤਰ ਤੋਂ ਬਾਅਦ ਆਲ ਇੰਡੀਆ ਸਰਵਿਸਿਜ਼ (ਅਨੁਸ਼ਾਸਨ ਅਤੇ ਅਪੀਲ) ਨਿਯਮ, 1969 ਦੇ ਨਿਯਮ 3(1) ਦੇ ਤਹਿਤ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਮਾਲਵੇ ਵਾਲਿਆਂ ਲਈ ਖੁਸ਼ਖਬਰੀ, ਚੰਡੀਗੜ੍ਹ ਤੱਕ ਸਫਰ ਹੋਵੇਗਾ ਸੌਖਾ, ਚਿਰੋਕਣੇ ਲਟਕੇ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ
ਪੱਤਰ ਵਿੱਚ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ 23 ਜੂਨ 2025 ਤੱਕ ਅਧਿਕਾਰੀ ਵਿਰੁੱਧ ਚਾਰਜਸ਼ੀਟ ਜਾਰੀ ਕਰਨ ਦੀ ਸਲਾਹ ਦਿੱਤੀ ਅਤੇ ਬੇਨਤੀ ਕੀਤੀ ਕਿ ਚਾਰਜਸ਼ੀਟ ਦੀ ਇੱਕ ਕਾਪੀ ਅਧਿਕਾਰਤ ਰਿਕਾਰਡ ਲਈ ਮੰਤਰਾਲੇ ਨੂੰ ਭੇਜੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























