ਜਲੰਧਰ ਦੇ ਪਠਾਨਕੋਟ ਚੌਕ ‘ਤੇ ਦੁੱਧ ਨਾਲ ਭਰੇ ਟੈਂਕਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਤਾਂ ਉਸ ਵੱਲੋਂ ਲਗਭਗ 10 ਤੋਂ 12 ਵਾਹਨ ਕਬਾੜ ਕਰ ਦਿੱਤੇ। ਪਠਾਨਕੋਟ ਬਾਈਪਾਸ ਚੌਕ ਵਿਚ ਇਹ ਹਾਦਸਾ ਵਾਪਰਿਆ ਹੈ ਜਿਥੇ ਦੁੱਧ ਨਾਲ ਭਰਿਆ ਟੈਂਕਰ ਆ ਰਿਹਾ ਸੀ ਜੋ ਬੇਕਾਬੂ ਹੋ ਗਿਆ। ਟੈਂਕਰ ਨੇ 10 ਤੋਂ 12 ਦੇ ਕਰੀਬ ਵਾਹਨ ਨੂੰ ਜ਼ਬਰਦਸਤ ਟੱਕਰ ਮਾਰੀ ਹੈ।
ਲੱਖਾਂ ਦੀਆਂ ਗੱਡੀਆਂ ਕਬਾੜ ਹੋ ਗਈਆਂ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਵਿਚ ਇਕ ਆਟੋ ਚਾਲਕ ਦੀਆਂ ਗੱਡੀਆਂ ਵੀ ਟੁੱਟ ਗਈਆਂ। ਗੁੱਸੇ ਵਿਚ ਆਏ ਲੋਕਾਂ ਨੇ ਡਰਾਈਵਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਤੇ PRTC ਦੀਆਂ ਟੀਮਾਂ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।ਡਰਾਈਵਰ ਦਾ ਕਹਿਣਾ ਸੀ ਕਿ ਇਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਸਨ ਇਸ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ ਜਦੋਂ ਕਿ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ : ਸੰਗਰੂਰ ਪਹੁੰਚੇ CM ਮਾਨ ਦਾ ਦਾਅਵਾ-‘ਆਉਣ ਵਾਲੀ ਕੇਂਦਰ ਸਰਕਾਰ AAP ਦੇ ਬਿਨਾਂ ਨਹੀਂ ਬਣੇਗੀ’
ਘਟਨਾ ਵਾਲੀ ਥਾਂ ‘ਤੇ ਪੁਲਿਸ ਅਧਿਕਾਰੀ ਪਹੁੰਚਦੇ ਹਨ ਤੇ ਉਨ੍ਹਾਂ ਵੱਲੋਂ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ। ਹਾਦਸਾ ਬਹੁਤ ਭਿਆਨਕ ਸੀਜਿਹੜੇ ਲੋਕਾਂ ਦੀਆਂ ਗੱਡੀਆਂ ਕਬਾੜ ਹੋਈਆਂ ਸਨ ਉਹ ਬਹੁਤ ਮੁਸ਼ਕਲ ਨਾਲ ਆਪਣੇ ਵਾਹਨ ਵਿਚੋਂ ਕੱਢੇ ਗਏ ਹਨ। ਡਰਾਈਵਰ ਨੂੰ ਜਦੋਂ ਗ੍ਰਿਫਤਾਰ ਕਰਕੇ ਲੈ ਜਾ ਰਹੇ ਹੁੰਦੇ ਹਨ ਤਾਂ ਪੁਲਿਸ ਡਰਾਈਵਰ ਨਾਲ ਹੱਥੋਂਪਾਈ ਕਰਨ ਲੱਗਦੇ ਹਨ। ਪੀਏਪੀ ਚੌਕ ਜਲੰਧਰ ਵੱਲ ਨੂੰ ਆ ਰਿਹਾ ਸੀ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -: