ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਜੋਸੇ ਵਿਖੇ ਬੁੱਧਵਾਰ ਨੂੰ ਹੋਈ ਗੋਲੀਬਾਰੀ ਦੀ ਇੱਕ ਘਟਨਾ ਵਿਚ ਤਪਤੇਜਦੀਪ ਸਿੰਘ ਗਿੱਲ ਦੀ ਵੀ ਮੌਤ ਹੋ ਗਈ। ਤਪਤੇਜਦੀਪ ਸਿੰਘ ਤਰਨਤਾਰਨ ਤੋਂ 50 ਕਿਲੋਮੀਟਰ ਦੂਰ ਗਗਰੇਵਾਲ ਪਿੰਡ ਨਾਲ ਸਬੰਧਤ ਸੀ। ਉਹ ਕੈਲੀਫੋਰਨੀਆ ਵਿਖੇ ਇਕ ਰੇਲ ਚਾਲਕ ਵਜੋਂ ਕੰਮ ਕਰਦਾ ਸੀ। ਉਸ ਦੀ ਮੌਤ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ।
ਪੀੜਤ ਤਪਤੇਜਦੀਪ ਸਿੰਘ ਗਿੱਲ, ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ ਵਿਖੇ ਲਾਈਟ ਰੇਲ ਆਪਰੇਟਰ ਵਜੋਂ ਨੌਕਰੀ ਕਰਦਾ ਸੀ। ਉਹ ਇਸ ਹਾਦਸੇ ‘ਚ ਗੋਲੀਬਾਰੀ ਦਾ ਸ਼ਿਕਾਰ ਹੋਏ 10 ਵਿਅਕਤੀਆਂ ਵਿਚੋਂ ਇੱਕ ਸੀ। ਉਸਦੇ ਸਹਿਕਰਮੀਆਂ ਨੇ ਉਸ ਦੀ ਹੀਰੋ ਦਾ ਦਰਜਾ ਦਿੱਤਾ ਤੇ ਕਿਹਾ ਕਿ ਉਸਨੇ ਦਫਤਰ ਦੇ ਕਮਰੇ ਨੂੰ ਛੱਡ ਦਿੱਤਾ ਤਾਂ ਜੋ ਦੂਜਿਆਂ ਨੂੰ ਅੱਗ ਤੋਂ ਬਚਾਇਆ ਜਾ ਸਕੇ। ਤਪਤੇਜਦੀਪ ਦੇ ਚਾਚੇ ਸਖਵੰਤ ਢਿੱਲੋਂ ਨੇ ਕਿਹਾ ਕਿ ਉਹ ਦੂਜਿਆਂ ਨੂੰ ਬਚਾਉਣ ਲਈ ਇਮਾਰਤ ਦੁਆਲੇ ਦੌੜ ਰਿਹਾ ਸੀ। ਉਹ ਇਕ ਚੰਗਾ ਵਿਅਕਤੀ ਸੀ। ਉਸਨੇ ਸਭ ਦੀ ਮਦਦ ਕੀਤੀ। ਮ੍ਰਿਤਕ ਦੇ ਭਰਾ ਬੱਗਾ ਸਿੰਘ ਨੇ ਕਿਹਾ ਕਿ ਉਸ ਨੇ ਇਕ ਔਰਤ ਨੂੰ ਬਚਾਇਆ ਸੀ ਜਦੋਂ ਉਹ ਪੌੜੀ ਤੋਂ ਹੇਠਾਂ ਚਲਾ ਗਿਆ। ਜਿੱਥੇ ਉਸ ਨੂੰ ਆਖਰਕਾਰ ਗੋਲੀ ਮਾਰ ਦਿੱਤੀ ਗਈ। ਕੁਝ ਹੋਰ ਪੀੜਤਾਂ ਦੀ ਪਛਾਣ ਪੌਲ ਡੇਲਾਕਰੂਜ਼ ਮੇਗੀਆ (42), ਐਡਰਿਅਨ ਬੈਲੇਜ਼ਾ (29), ਤਿਮੋਥਿਅਲ ਮਾਈਕਲ ਰੋਮੋ (49), ਮਾਈਕਲ ਜੋਸਫ ਰੁਡੋਮੇਕਿਨ (40) ਅਤੇ ਲਾਰਸ ਕੇਪਲਰ ਲੇਨ (63) ਵਜੋਂ ਹੋਈ ਹੈ।
ਤਪਤੇਜਦੀਪ ਦੇ ਚਚੇਰਾ ਭਰਾ ਹਰਦਿਆਲ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਵੀਰਵਾਰ ਸਵੇਰੇ 6.30 ਵਜੇ ਦੇ ਕਰੀਬ ਉਸ ਦੇ ਦੇਹਾਂਤ ਦੀ ਖਬਰ ਮਿਲੀ। ਸਾਰਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਪਰਿਵਾਰ 2005 ਵਿੱਚ ਅਮਰੀਕਾ ਗਿਆ ਸੀ। ਤਪਤੇਜਦੀਪ ਆਪਣੇ ਪਿੱਛੇ ਪਤਨੀ ਹਰਮਨਪ੍ਰੀਤ ਕੌਰ, ਇੱਕ ਤਿੰਨ ਸਾਲ ਦਾ ਬੇਟਾ ਅਤੇ ਇੱਕ ਸਾਲ ਦੀ ਬੇਟੀ ਛੱਡ ਗਿਆ ਹੈ। ਸਰਪੰਚ ਪਵਿਤਰਪਾਲ ਸਿੰਘ ਨੋਲੀ ਗਿੱਲ ਨੇ ਦੱਸਿਆ ਕਿ ਸਥਾਨਕ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਸਮੇਤ ਆਸ ਪਾਸ ਦੇ ਵੱਡੀ ਗਿਣਤੀ ਵਸਨੀਕਾਂ ਨੇ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ : ਲੋਕ ਪ੍ਰੇਸ਼ਾਨ ਵੈਕਸੀਨ ਤੇ ਮਹਿੰਗਾਈ ਤੋਂ, ਕੇਂਦਰ ਦੀ ਤਰਜੀਹ – ਸੋਸ਼ਲ ਮੀਡੀਆ ਅਤੇ ਝੂਠੀ ਇਮੇਜ਼ : ਰਾਹੁਲ ਗਾਂਧੀ