ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਪੰਜਾਬ ਦਾ ਨੌਜਵਾਨ ਸਤਬੀਰ ਸਿੰਘ ਸ਼ਹੀਦ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁਠਭੇੜ ਵਿੱਚ ਸ਼ਹੀਦ ਹੋਇਆ ਜਵਾਨ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੇਈਂ ਪੂਈਂ ਦਾ ਰਹਿਣ ਵਾਲਾ ਸੀ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਦੋ ਜ਼ਿਲ੍ਹਿਆਂ ਵਿੱਚ ਵੱਖ-ਵੱਖ ਮੁਕਾਬਲਿਆਂ ਦੌਰਾਨ ਪੁਲਿਸ ਨੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਉੱਥੇ ਹੀ ਇਸਦੇ ਨਾਲ ਕੁਲਗਾਮ ਵਿੱਚ ਚੱਲ ਰਹੀ ਮੁੱਠਭੇੜ ਦੌਰਾਨ ਫ਼ੌਜ ਦੇ ਤਿੰਨ ਜਵਾਨ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਹੈ। ਇਸਦੀ ਜਾਣਕਾਰੀ ਕਸ਼ਮੀਰ ਜ਼ੋਨ ਪੁਲਿਸ ਵੱਲੋਂ ਦਿੱਤੀ ਗਈ ਹੈ।
ਜੈਸ਼ ਦੇ ਪਾਕਿਸਤਾਨੀ ਸਰਗਨਾ ਸਮੇਤ 6 ਅੱਤਵਾਦੀ ਮਾਰੇ ਗਏ ਹਨ। ਜਿਨ੍ਹਾਂ ਵਿੱਚੋਂ 3 ਅੱਤਵਾਦੀ ਮਿਰਹਾਮਾ ਮੁਕਾਬਲੇ ਵਿੱਚ ਅਤੇ 3 ਅਨੰਤਨਾਗ ਵਿੱਚ ਮਾਰੇ ਗਏ ਹਨ। ਜੈਸ਼ ਦੇ ਅੱਤਵਾਦੀਆਂ ਕੋਲੋਂ M4 ਸੀਰੀਜ਼ ਅਤੇ ਦੋ ਏਕੇ ਰਾਈਫਲਾਂ ਬਰਾਮਦ ਕੀਤੀਆਂ ਗਈਆਂ ਹਨ। ਆਈਜੀਪੀ ਕਸ਼ਮੀਰ ਦੇ ਅਨੁਸਾਰ ਮਾਰੇ ਗਏ ਅੱਤਵਾਦੀਆਂ ਵਿੱਚੋਂ ਚਾਰ ਦੀ ਪਛਾਣ ਹੁਣ ਤੱਕ ਦੋ ਪਾਕਿਸਤਾਨੀ ਅਤੇ ਦੋ ਸਥਾਨਕ ਅੱਤਵਾਦੀਆਂ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Breaking: ਪੰਜਾਬ ‘ਚ ਓਮੀਕਰੋਨ ਨੇ ਦਿੱਤੀ ਦਸਤਕ, ਨਵਾਂ ਸ਼ਹਿਰ ‘ਚ ਆਇਆ ਪਹਿਲਾ ਮਾਮਲਾ
ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਜ਼ਿਲ੍ਹਿਆਂ ਵਿੱਚ ਦੋ ਵੱਖ-ਵੱਖ ਅੱਤਵਾਦ ਵਿਰੋਧੀ ਮੁਹਿੰਮਾਂ ਚਲਾਈਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਅਨੰਤਨਾਗ ਦੇ ਨੌਗਾਮ ਇਲਾਕੇ ਵਿੱਚ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ ਹੈ ਤੇ 3 ਜਵਾਨ ਸ਼ਹੀਦ ਹੋ ਗਏ ਹਨ ।
ਵੀਡੀਓ ਲਈ ਕਲਿੱਕ ਕਰੋ -: