Temple trustee and : ਬਟਾਲਾ : ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਕੋਲ ਪੈਂਦੇ ਅਚਲੇਸ਼ਵਰ ਧਾਮ ਦੇ ਟਰੱਸਟੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ‘ਤੇ ਮੰਦਰ ਦੀ ਹੀ ਮਹੰਤਨੀ ਨੇ ਅਸ਼ਲੀਲ ਦੋਸ਼ ਲਗਾਏ ਹਨ ਕਿ ਉਸ ਨੂੰ ਮੰਦਰ ਦਾ ਟਰੱਸਟੀ ਬਿਨਾਂ ਗੱਲ ਤੋਂ ਤੰਗ ਪ੍ਰੇਸ਼ਾਨ ਕਰਦਾ ਹੈ। ਅਸੀਂ ਇਸ ਮੰਦਰ ‘ਚ ਪੀੜ੍ਹੀ ਦਰ ਪੀੜ੍ਹੀ ਸੇਵਾ ਨਿਭਾ ਰਹੇ ਹਾਂ।
ਮੰਦਰ ਦੇ ਪ੍ਰਧਾਨ ਵੱਲੋਂ ਮੰਦਰ ‘ਚ ਸਾਡਾ ਜਿਹੜਾ ਚੜ੍ਹਾਵਾ ਬਣਦਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਅਤੇ ਜਦੋਂ ਤਨਖਾਹ ਦੀ ਮੰਗ ਕੀਤੀ ਗਈ ਤਾਂ ਉਹ ਵੀ ਨਹੀਂ ਦਿੱਤੀ ਗਈ ਤੇ ਮੰਦਰ ਦੇ ਪ੍ਰਧਾਨ ਨੇ ਸਾਨੂੰ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਤਰ੍ਹਾਂ-ਤਰ੍ਹਾਂ ਦੇ ਮੇਰੇ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਨਾਲ ਹੀ ਸਾਨੂੰ ਮੰਦਰ ਤੋਂ ਕੱਢਣ ਲਈ ਵੀ ਕਹਿਣਾ ਸ਼ੁਰੂ ਕਰ ਦਿੱਤਾ। ਅਸੀਂ ਬਹੁਤ ਦੇਰ ਤੋਂ ਇਥੇ ਰਹਿ ਰਹੇ ਹਾਂ ਤੇ ਇਥੇ ਮੈਂ ਆਪਣੇ ਪੁੱਤਰ ਨਾਲ ਰਹਿ ਰਹੀ ਹਾਂ ਜੋ ਕਿ ਬੀਮਾਰ ਹੈ। ਮਹੰਤਨੀ ਦਾ ਕਹਿਣਾ ਹੈ ਕਿ ਮੈਂ ਆਪਣੇ ਬੀਮਾਰ ਪੁੱਤਰ ਨੂੰ ਲੈ ਕੇ ਕਿਥੇ ਜਾਵਾਂ।
ਮਹੰਤਨੀ ਨੇ ਇਹ ਵੀ ਦੱਸਿਆ ਕਿ ਜਦੋਂ ਤਨਖਾਹ ਮੰਗੀ ਤਾਂ ਪ੍ਰਧਾਨ ਨੇ ਕਿਹਾ ਕਿ ਤੂੰ ਘਰ ਤੋਂ ਨੌਕਰੀ ਦਾ ਬਹਾਨਾ ਲਗਾ ਕੇ ਆ ਜਾ ਤੇ 2 ਰਾਤਾਂ ਮੇਰੇ ਕੋਲ ਰੁਕ ਤੇ ਮੈਂ ਤੇਰਾ ਸਾਰਾ ਖਰਚਾ ਚੁੱਕਾਂਗਾ ਤੇ ਜਦੋਂ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਪ੍ਰਧਾਨ ਨੇ ਮੇਰੇ ਦਿਓਰ ਤੇ ਮੇਰੇ ਬਾਰੇ ਚਰਿੱਤਰ ਬਾਰੇ ਗਲਤ ਗੱਲਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਮਹੰਤਨੀ ਨੇ ਇਹ ਵੀ ਦੱਸਿਆ ਕਿ 7 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਹੈ ਤੇ ਹੱਕ ਮੰਗਣ ‘ਤੇ ਇਸ ਤਰ੍ਹਾਂ ਦੇ ਗਲਤ ਇਲਜ਼ਾਮ ਟਰੱਸਟੀ ਵੱਲੋਂ ਲਗਾਏ ਜਾ ਰਹੇ ਹਨ। ਜਾਂਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀੜਤ ਲੜਕੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਜਾਂਚ ਕੀਤੀ ਜਾ ਰਹੀ ਹੈ।