ਪੰਜਾਬ ਦੀ ਆਪ ਸਰਕਾਰ ਵੱਲੋਂ ਅੱਜ ਸਾਲ 2025-26 ਦਾ ਬਜਟ ਪੇਸ਼ ਕੀਤਾ ਗਿਆ। ਬਜਟ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂਇਸ ਵਾਰ ਦੇ ਬਜਟ ਨੂੰ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਦੱਸਿਆ ਤੇ ਨਾਲ ਹੀ ਵਿੱਤ ਮੰਤਰੀ ਸਮੇਤ ਵਿੱਤ ਮੰਤਰਾਲੇ ਦੇ ਸਾਰੇ ਅਫ਼ਸਰ-ਅਧਿਕਾਰੀ ਇੱਕ ਹੋਰ ਲੋਕ ਪੱਖੀ ਬਜਟ ਬਣਾਉਣ ਲਈ ਵਧਾਈ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤਾ ਗਿਆ ਵਿੱਤੀ ਵਰ੍ਹੇ 2025-26 ਦਾ 52,36,080 ਕਰੋੜ ਦਾ ਬਜਟ ਹੁਣ ਤੱਕ ਪੰਜਾਬ ਦਾ ਸਭ ਤੋਂ ਵੱਡਾ ਬਜਟ ਹੈ। ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਪੰਜਾਬ ‘ਤੇ ਕਦੇ ‘ਉੱਡਦਾ ਪੰਜਾਬ’ ਪਰਿਵਾਰਵਾਦ ਵਾਲਾ ਪੰਜਾਬ’ ਕੰਗਾਲ ਪੰਜਾਬ’ ਦਾ ਟੈਗ ਲੱਗਿਆ। ਸਾਡੀ ਸਰਕਾਰ ਦੀ ਲਗਾਤਾਰ ਇਹੀ ਕੋਸ਼ਿਸ਼ ਹੈ ਪੰਜਾਬ ਨੂੰ ਦੁਨੀਆ ‘ਰੰਗਲਾ ਪੰਜਾਬ’ ਤੰਦਰੁਸਤ ਪੰਜਾਬ’ਹੱਸਦਾ-ਵੱਸਦਾ ਪੰਜਾਬ’ ਦੇ ਨਾਮ ਨਾਲ ਜਾਣੇ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਵੱਲੋਂ ਲਗਾਤਾਰ ਚੌਥੇ ਸਾਲ ਲਈ ਲੋਕਾਂ ‘ਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ। ਸਿਹਤ, ਸਿੱਖਿਆ, ਰੁਜ਼ਗਾਰ, ਕਿਸਾਨ, ਉਦਯੋਗ ਦੇ ਨਾਲ-ਨਾਲ ਪੇਂਡੂ ਤੇ ਸ਼ਹਿਰੀ ਖੇਤਰ ਦੇ ਵਿਕਾਸ ਲਈ ਰੱਖੇ ਫੰਡਾਂ ਨਾਲ ਸਹੀ ਮਾਅਨੇ ‘ਚ ਪੰਜਾਬੀਆਂ ਨੂੰ ਬਦਲਦੇ ਪੰਜਾਬ ਦੀ ਤਸਵੀਰ ਦਿਖੇਗੀ। ਵਿੱਤ ਮੰਤਰੀ ਸਮੇਤ ਵਿੱਤ ਮੰਤਰਾਲੇ ਦੇ ਸਾਰੇ ਅਫ਼ਸਰ-ਅਧਿਕਾਰੀ ਇੱਕ ਹੋਰ ਲੋਕ ਪੱਖੀ ਬਜਟ ਬਣਾਉਣ ਲਈ ਵਧਾਈ ਦੇ ਪਾਤਰ ਨੇ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਉਨ੍ਹਾਂ ਨੇ ‘ਮੇਰਾ ਪੰਜਾਬ, ਬਦਲਦਾ ਪੰਜਾਬ’ ਥੀਮ ‘ਤੇ 2.36 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ। ਇਹ ਪਿਛਲੀ ਵਾਰ ਨਾਲੋਂ ਲਗਭਗ 15 ਫੀਸਦੀ ਵੱਧ ਹੈ।
ਬਜਟ ‘ਚ ਸਰਕਾਰ ਦਾ ਧਿਆਨ ਨਸ਼ਿਆਂ ‘ਤੇ ਸੀ। ਸਰਕਾਰ 150 ਕਰੋੜ ਰੁਪਏ ਨਾਲ ਡਰੱਗ ਜਨਗਣਨਾ ਕਰੇਗੀ, ਜਿਸਦਾ ਮਤਲਬ ਹੈ ਕਿ ਪੰਜਾਬ ਵਿੱਚ ਨਸ਼ੇ ਲੈਣ ਵਾਲੇ ਲੋਕਾਂ ਦੀ ਗਿਣਤੀ ਕੀਤੀ ਜਾਵੇਗੀ। ਸਿਹਤ ਬੀਮਾ ਯੋਜਨਾ ਤਹਿਤ 65 ਹਜ਼ਾਰ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।
ਇਹ ਵੀ ਪੜ੍ਹੋ : ਘਰੇਲੂ ਕਲੇਸ਼ ਤੋਂ ਦੁਖੀ ਔਰਤ ਨੇ ਮਾਸੂਮ ਸਣੇ ਨਹਿਰ ‘ਚ ਮਾਰੀ ਛਾਲ, ਖੁਦ ਤਾਂ ਬਚ ਗਈ ਸਦਾ ਲਈ ਗੁਆ ਬੈਠੀ ਧੀ
ਸਰਕਾਰ ਇੰਡਸਟਰੀ ਲਈ ਨਵੀਂ ਨੀਤੀ ਲਿਆਵੇਗੀ। ਇਸ ਦੇ ਪ੍ਰਚਾਰ ਲਈ 250 ਕਰੋੜ ਰੁਪਏ ਰੱਖੇ ਗਏ ਹਨ। 300 ਯੂਨਿਟ ਮੁਫਤ ਬਿਜਲੀ ਸਕੀਮ ਜਾਰੀ ਰਹੇਗੀ। ਇਸ ਦੇ ਲਈ ਬਜਟ ਵਿੱਚ 7,614 ਕਰੋੜ ਰੁਪਏ ਰੱਖੇ ਗਏ ਹਨ। ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (PSCFC) ਤੋਂ ਲਏ ਗਏ ਕਰਜ਼ੇ ਮੁਆਫ ਕਰ ਦਿੱਤੇ ਗਏ ਹਨ। ਇਸ ਨਾਲ 4,650 ਲੋਕਾਂ ਨੂੰ ਫਾਇਦਾ ਹੋਵੇਗਾ। ਨਾਲ ਹੀ, ਸਰਕਾਰ ਨੇ ਕਿਸੇ ਨਵੇਂ ਟੈਕਸ ਦਾ ਐਲਾਨ ਨਹੀਂ ਕੀਤਾ।
ਵੀਡੀਓ ਲਈ ਕਲਿੱਕ ਕਰੋ -:
