ਬਠਿੰਡਾ ਵਿੱਚ 10 ਸਾਲਾ ਬੱਚੀ ਦੀ ਜਨਮ ਦਿਨ ਵਾਲੇ ਦਿਨ ਹੀ ਦਰਦਨਾਕ ਮੌਤ ਹੋ ਗਈ। ਮਾਸੂਮ ਬੱਚੀ ਦੀ ਮੌਤ ਸੱਪ ਦੇ ਡੰਗਣ ਕਾਰਨ ਹੋਈ ਹੈ। ਮ੍ਰਿਤਕ ਬੱਚੀ ਦੀ ਪਛਾਣ ਹਰਸਿਮਰਨ ਕੌਰ ਵਜੋਂ ਹੋਈ ਹੈ। ਉਹ ਪਿੰਡ ਲੋਪੋ ਵਿੱਚ 5ਵੀਂ ਜਮਾਤ ਦੀ ਵਿਦਿਆਰਥਣ ਸੀ। ਹਰਸਿਮਰਨ ਕੌਰ ਦੀ ਮੌਤ ਤੋਂ ਬਾਅਦ ਉਸ ਦੇ ਮਾਪੇ ਸਦਮੇ ਵਿੱਚ ਹਨ।
ਮ੍ਰਿਤਕ ਬੱਚੀ ਦੇ ਮਾਮਾ ਕੁਲਵਿੰਦਰ ਸਿੰਘ ਦੁੱਲੇਵਾਲਾ ਨੇ ਦੱਸਿਆ ਹੈ ਕਿ ਹਰਸਿਮਰਨ ਕੌਰ ਪੁੱਤਰੀ ਗੁਰਜੰਟ ਸਿੰਘ ਮਾਤਾ ਪਰਮਜੀਤ ਕੌਰ ਪਿੰਡ ਲੋਪੋ ਜੋ ਕਿ ਪੰਜਵੀਂ ਕਲਾਸ ਦੀ ਵਿਦਿਆਰਥਣ ਸੀ। ਉਹ ਬੀਤੇ ਰਾਤੀ ਆਪਣੇ ਵੇਹੜੇ ਵਿੱਚ ਸੌਂ ਹੋਈ ਸੀ। ਕੂਲਰ ਦੀ ਹਵਾ ਨਾਲ ਉਸ ਨੂੰ ਅਚਾਨਕ ਠੰਡ ਲੱਗੀ। ਇਸ ਦੇ ਬਾਅਦ ਉਹ ਬਾਹਰ ਤੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਨੇ ਬਾਬਾ ਨਾਮਦੇਵ ਜੀ ਨੂੰ ਸਮਰਪਿਤ ਇਮਾਰਤ ਦਾ ਰੱਖਿਆ ਨੀਂਹ ਪੱਥਰ
ਪਰ ਉਸ ਦੇ ਬਿਸਤਰੇ ਵਿੱਚ ਸੱਪ ਮੌਜੂਦ ਸੀ। ਉਸ ਨੇ ਬੱਚੀ ਨੂੰ ਡੰਗ ਮਾਰਿਆ, ਜਿਸ ਤੋਂ ਬਾਅਦ ਬੱਚੀ ਬੇਹੋਸ਼ ਹੋ ਗਈ। ਜਦੋਂ ਘਰ ਵਾਲਿਆਂ ਨੇ ਬੱਚੀ ਨੂੰ ਬੇਹੋਸ਼ ਵੇਖਿਆ ਤਾਂ ਉਹ ਫੌਰਨ ਹਸਪਤਾਲ ਲੈ ਗਏ। ਇੱਥੇ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ। ਧੀ ਦੀ ਮੌਤ ਦੇ ਬਾਅਦ ਪਰਿਵਾਰ ਵਾਲੇ ਕਾਫੀ ਪਰੇਸ਼ਾਨ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਸ ਦਿਨ ਉਸ ਦਾ ਜਨਮ ਹੋਇਆ ਉਸੇ ਦਿਨ ਉਹ ਦੁਨੀਆ ਤੋਂ ਚਲੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: