ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਦਸ ਦਿਨ ਦੇ ਟੂਰ ‘ਤੇ ਆਪਣੀ ਟੀਮ ਦੇ ਨਾਲ ਜਾਪਾਨ ਗਏ ਹਨ। ਦੌਰੇ ਦੇ ਤੀਜੇ ਦਿਨ ਉਨ੍ਹਾਂ ਦੀਆਂ ਕਈ ਨਾਮੀ ਕੰਪਨੀਆਂ ਨਾਲ ਮੀਟਿੰਗ ਹੋਈ, ਜਿਸ ਵਿਚ ਕੰਪਨੀਆਂ ਨੇ 500 ਕਰੋੜ ਰੁਪਏ ਦੇ ਨਿਵੇਸ਼ ਦਾ ਫੈਸਲਾ ਲਿਆ ਹੈ। ਮਸ਼ਹੂਰ ਸਟੀਲ ਕੰਪਨੀ ਆਇਚੀ ਸਟੀਲ ਨੇ ਪੰਜਾਬ ਵਿਚ ਵਰਧਮਾਨ ਸਪੈਸ਼ਲ ਸਟੀਲਸ ਨਾਲ ਆਪਣਾ ਕੰਮ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਦੀ ਮੌਜੂਦਗੀ ਵਿਚ ਆਇਚੀ ਸਟੀਲ ਤੇ ਵਰਧਮਾਨ ਸਪੈਸ਼ਲ਼ ਸਟੀਲਸ ਨੇ ਸਮਝੌਤੇ ‘ਤੇ ਦਸਖਤ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਦੇ ਲਈ ਬਹੁਤ ਵੱਡਾ ਤੇ ਖੁਸ਼ੀ ਵਾਲਾ ਦਿਨ ਹੈ, ਕਿਉਂਕਿ ਟੋਓਟਾ ਦੀ ਸਟੀਲ ਕੰਪਨੀ ਆਇਚੀ ਸਟੀਲ ਹੁਣ ਪੰਜਾਬ ਵਿਚ ਹੋਰ ਨਿਵੇਸ਼ ਕਰਨਾ ਚਾਹੁੰਦੀ ਹੈ। ਆਇਚੀ ਕੰਪਨੀ ਦੀ ਵਰਧਮਾਨ ਵਿਚ ਪਹਿਲਾਂ ਤੋਂ ਹੀ ਕਰੀਬ 24.9 ਫੀਸਦੀ ਹਿੱਸੇਦਾਰੀ ਹੈ, ਅਤੇ ਇਹ ਸਾਝੇਦਾਰੀ ਭਾਰਤ ਤੇ ਜਾਪਾਨ ਦੇ ਵਿਚ ਮਜਬੂਤ ਸਬੰਧਾਂ ਦੀ ਇੱਕ ਚੰਗੀ ਮਿਸਾਲ ਹੈ।

ਮੁੱਖ ਮੰਤਰੀ ਨੇ ਆਇਚੀ ਸਟੀਲ ਨੂੰ 13 ਤੋਂ 15 ਮਾਰਚ ਤੱਕ ਆਈਐਸਬੀ, ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਹਿੱਸਾ ਲੈਣ ਲਈ ਵੀ ਸੱਦਾ ਦਿੱਤਾ। ਇਹ ਕਾਨਫਰੰਸ ਭਾਰਤ ਅਤੇ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਨੂੰ ਇਕੱਠੇ ਕਰੇਗੀ ਤਾਂ ਜੋ ਨਵੇਂ ਨਿਵੇਸ਼ ਅਤੇ ਭਾਈਵਾਲੀ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਾਪਾਨ ਦੇ ਨਿਵੇਸ਼ਕ ਵੀ ਵੱਡੇ ਪੱਧਰ ‘ਤੇ ਆਉਣਗੇ।
ਇਹ ਵੀ ਪੜ੍ਹੋ : ਚੱਲਦੀ AC ਬੱਸ ਨੂੰ ਲੱਗੀ ਭਿ.ਆ.ਨਕ ਅੱ.ਗ, ਵਾਲ-ਵਾਲ ਬਚੀਆਂ ਸਵਾਰੀਆਂ, Bus ਸ/ੜ ਕੇ ਸੁਆਹ
ਦੱਸ ਦੇਈਏ ਕਿ 3 ਦਸੰਬਰ ਨੂੰ ਦੌਰੇ ਦੇ ਦੂਜੇ ਦਿਨ, ਜਾਪਾਨੀ ਕੰਪਨੀ ਟੌਪ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ (ਟੀਐਸਐਫ) ਨੇ ਪੰਜਾਬ ਵਿੱਚ ਉਦਯੋਗ ਦਾ ਵਿਸਥਾਰ ਕਰਨ ਲਈ ਸਰਕਾਰ ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ। ਕੰਪਨੀ ਆਪਣੀ ਫੈਕਟਰੀ ਦਾ ਵਿਸਥਾਰ ਕਰਨ ਲਈ 400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। 2 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਜਾਪਾਨ ਦੌਰੇ ਦੌਰਾਨ ਵੱਡੇ ਉਦਯੋਗਪਤੀਆਂ ਨੂੰ ਰਾਜ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਜੇਬੀਆਈਸੀ, ਯਾਮਾਹਾ, ਹੌਂਡਾ ਅਤੇ ਹੋਰ ਕੰਪਨੀਆਂ ਨਾਲ ਮੁਲਾਕਾਤ ਕੀਤੀ। ਜਾਪਾਨੀ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ। ਇਹ ਨਿਵੇਸ਼ ਰੁਜ਼ਗਾਰ ਅਤੇ ਉਦਯੋਗ ਦੋਵਾਂ ਨੂੰ ਵਧਾਏਗਾ। ਉਨ੍ਹਾਂ ਟੋਕੀਓ ਪਾਰਕ ਵਿਖੇ ਸ਼ਰਧਾਂਜਲੀ ਭੇਟ ਕੀਤੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























