ਲੁਧਿਆਣਾ ਦੇ ਰਾਹੋ ਰੋਡ ‘ਤੇ ਇੱਕ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ।24 ਸਾਲਾ ਨੌਜਵਾਨ ਦੀ ਟਿੱਪਰ ਦੀ ਲਪੇਟ ‘ਚ ਆਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ।ਜਿਸ ਤੋਂ ਭੜਕੇ ਲੋਕਾਂ ਨੇ ਹੰਗਾਮਾ ਕਰ ਦਿੱਤਾ ਅਤੇ ਟਿੱਪਰ ਦੀ ਭੰਨ ਤੋੜ ਕੀਤੀ ਗਈ ਅਤੇ ਅੱਗ ਦੇ ਹਵਾਲੇ ਕਰ ਦਿੱਤਾ।
ਹੰਗਾਮੇ ਨੂੰ ਸ਼ਾਂਤ ਕਰਨ ਲਈ ਪੁਲਿਸ ਮੌਕੇ ‘ਤੇ ਪਹੁੰਚਦੀ ਹੈ ਤੇ ਲਾਠੀਚਾਰਜ ਕਰਦੀ ਜਿਸ ਦੌਰਾਨ ਲੋਕ ਪੁਲਿਸ ‘ਤੇ ਪੱਥਰਬਾਜੀ ਕਰਦੇ ਹਨ ਜਿਸ ‘ਚ ਕਈ ਪੁਲਿਸ ਮੁਲਾਜ਼ਮ ਵੀ ਜਖਮੀ ਹੁੰਦੇ ਹਨ।ਇੱਟ ਲੱਗਣ ਕਾਰਨ ਥਾਣਾ ਮਿਹਰਬਾਨ ਦੀ ਐੱਸਐੱਚਓ ਵੀ ਜਖਮੀ ਹੋਈ ਹੈ।
ਜਿਸ ਨੂੰ ਜਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।