To travel by bus in Punjab : ਪੰਜਾਬ ਸਰਕਾਰ ਵੱਲੋਂ ਹੁਣ ਬੱਸਾਂ ਦੇ ਕਿਰਾਏ ਵਿਚ ਵਾਧਾ ਕਰ ਦਿੱਤਾ ਗਿਆ ਹੈ ਜਿਸ ਨਾਲ ਹੁਣ ਬੱਸਾਂ ’ਚ ਸਫਰ ਕਰਨਾ ਹੋਰ ਵੀ ਮਹਿੰਗਾ ਹੋ ਜਾਵੇਗਾ। ਦੱਸਣਯੋਗ ਹੈ ਕਿ ਹੁਣ ਬੱਸਾਂ ’ਚ 6 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਏ ਵਿਚ ਵਾਧਾ ਕੀਤਾ ਗਿਆ ਹੈ। ਇਹ ਵਧੇ ਰੇਟ ਅੱਜ 1 ਜੁਲਾਈ ਤੋਂ ਲਾਗੂ ਹੋ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਆਮ ਬੱਸਾਂ ਦਾ ਪ੍ਰਤੀ ਕਿਲੋਮੀਟਰ ਕਿਰਾਇਆ 116 ਪੈਸੇ ਸੀ, ਹੁਣ ਇਸ ਨੂੰ ਵਧਾ ਕੇ 122 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਇਹ ਵਧੇ ਰੇਟ ਬੀਤੀ ਰਾਤ ਤੋਂ ਲਾਗੂ ਹੋ ਚੁੱਕੇ ਹਨ। ਜ਼ਿਕਰਯੋਗ ਹੈ ਇਕ ਇਸ ਤੋਂ ਪਹਿਲਾਂ ਜਨਵਰੀ 2019 ਵਿਚ ਬੱਸਾਂ ਦਾ ਕਿਰਾਇਆ ਵਧਾਇਆ ਗਿਆ ਹੈ।
ਟਰਾਂਸਪੋਰਟ ਵਿਭਾਗ ਦੇ ਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਨੇ ਇਸ ਬਾਰੇ ਦੱਸਿਆ ਕਿ ਐਚਵੀਏਸੀ ਬੱਸਾਂ ਵਿਚ ਇਹ ਕਿਰਾਇਆ 1.46 ਰੁਪਏ ਦੇ ਹਿਸਾਬ ਨਾਲ ਲਿਆ ਜਾਵੇਗਾ। ਉਥੇ ਇੰਟ੍ਰੈਗਰਲ ਅਤੇ ਸੁਪਰ ਇੰਟ੍ਰੈਗਰਲ ਬੱਸਾਂ ਦੇ ਕਿਰਾਏ ਵੀ ਕ੍ਰਮਵਾਰ 2.19 ਰੁਪਏ ਤੇ 2.44 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਾਰਜ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲੌਕਡਾਊਨ ਦੇ ਚੱਲਦਿਆਂ ਬੱਸਾਂ ਨੂੰ ਕਾਫੀ ਘਾਟਾ ਹੋ ਰਿਹਾ ਸੀ ਕਿਉਂਕਿ ਹੁਣ ਬੱਸਾਂ ਵਿਚ ਸਵਾਰੀਆਂ ਘੱਟ ਸਫਰ ਕਰਦੀਆਂ ਹਨ।
ਦੱਸ ਦੇਈਏ ਕਿ ਲੌਕਡਾਊਨ ਤੋਂ ਪਹਿਲਾਂ 20 ਮਾਰਚ ਤੱਕ ਕਾਰਪੋਰੇਸ਼ਨ ਨੂੰ ਰੋਜ਼ਾਨਾ ਸਵਾ ਕਰੋੜ ਦੀ ਆਮਦਨੀ ਹੋ ਰਹੀ ਸੀ। ਆਮਦਨ ਵਿਚ ਵੱਡੀ ਗਿਰਾਵਟ ਅਤੇ ਡੀਜ਼ਲ ਦੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਦਦੇ ਰੇਟਾਂ ਕਾਰਨ ਕਾਰਪੋਰੇਸ਼ਨ ਲਈ ਆਪਣਾ ਖਰਚਾ ਕੱਢਣਾ ਮੁਸ਼ਕਲ ਹੋ ਰਿਹਾ ਸੀ। ਇਸ ਨੂੰ ਧਿਆਨ ਵਿਚ ਰਖਦਿਆਂ ਕਾਰਪੋਰੇਸ਼ਨ ਨੇ ਦੀ ਮੰਗ ’ਤੇ ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਬੱਸਾਂ ਦੇ ਕਿਰਾਏ ਵਧਾਏ ਗਏ ਹਨ।