ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਲਈ ਵੱਡੀ ਖਬਰ ਆਈ ਹੈ। ਹੁਣ ਹਾਈਵੇ ‘ਤੇ ਸਫਰ ਕਰਨਾ ਹੋਰ ਵੀ ਮਹਿੰਗਾ ਹੋ ਜਾਵੇਗਾ। ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇਅ ਅਥਾਰਟੀ ਨੇ ਲੁਧਿਆਣਾ-ਜਲੰਧਰ ਹਾਈਵੇਅ ‘ਤੇ ਲਾਡੋਵਾਲ ਟੋਲ ਪਲਾਜ਼ਾ ‘ਤੇ ਟੋਲ ਰੇਟ ਵਧਾਉਣ ਦਾ ਐਲਾਨ ਕੀਤਾ ਹੈ, ਜਿਸ ਦੀ ਨਵੀਂ ਰੇਟ ਲਿਸਟ ਆ ਚੁੱਕੀ ਹੈ।
ਦੱਸ ਦੇਈਏ ਕਿ ਟੋਲ ਟੈਕਸ ਦੀਆਂ ਦਰਾਂ ਕਾਰ, ਹਲਕੇ ਕਮਰਸ਼ੀਅਲ ਵਾਹਨ, ਬੱਸ ਤੇ ਟਰੱਕ, 10 ਚੱਕਾ ਵਾਹਨ, 10 ਚੱਕੇ ਤੋਂ ਵੱਧ ਦੇ ਵਾਹਨ, ਓਵਰ ਸਾਈਜ਼ ਵਾਹਨ ‘ਤੇ ਲਾਗੂ ਹੋਣਗੀਆਂ, ਜਦਕਿ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੇ ਵਾਹਨਾਂ ਨੂੰ ਇਸ ਵਾਰ ਵੀ ਟੋਲ ਟੈਕਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ, ਭਾਵ ਟਰੈਕਟਰਾਂ ਆਦਿ ‘ਤੇ ਕੋਈ ਟੋਲ ਟੈਕਸ ਨਹੀਂ ਲੱਗੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟੋਲ ਪਲਾਜ਼ਾ ਦੇ ਮੈਨੇਜਰ ਦੀਪੇਂਦਰ ਸਿੰਘ ਨੇ ਦੱਸਿਆ ਕਿ 1 ਅਪ੍ਰੈਲ ਤੋਂ ਟੋਲ ਪਲਾਜ਼ਾ ‘ਤੇ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਦੇ ਚੱਲਦਿਆਂ ਇਸ ਵਾਰ ਟੋਲ ਦਰਾਂ ‘ਚ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਜੋ ਕਿ 31 ਮਾਰਚ ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਜਾਵੇਗਾ।
ਇਹ ਵੀ ਪੜ੍ਹੋ : ਧੀ ਦੇ ਪਹਿਲੇ ਬਰਥਡੇ ‘ਤੇ CM ਮਾਨ ਨੇ ਪਤਨੀ ਨਾਲ ਪਾਇਆ ਭੰਗੜਾ, ਸੈਲੀਬ੍ਰੇਸ਼ਨ ‘ਚ ਪਹੁੰਚੀਆਂ ਵੱਡੀਆਂ ਹਸਤੀਆਂ (ਤਸਵੀਰਾਂ)
ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਿਆਂ ‘ਤੇ ਨਵੀਆਂ ਰੇਟ ਸੂਚੀਆਂ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਕਾਰਾਂ, ਜੀਪਾਂ, ਵੈਨਾਂ ਜਾਂ ਲਾਈਟ ਮੋਟਰ ਵਾਹਨਾਂ ਨੂੰ 15 ਰੁਪਏ, ਹਲਕੇ ਵਪਾਰਕ ਵਾਹਨਾਂ ਨੂੰ 25 ਰੁਪਏ ਅਤੇ ਬੱਸਾਂ ਜਾਂ ਟਰੱਕਾਂ ਅਤੇ 3 ਐਕਸਐਲ ਕਮਰਸ਼ੀਅਲ ਵਾਹਨਾਂ ਨੂੰ ਪਹਿਲਾਂ ਨਾਲੋਂ 45 ਰੁਪਏ ਵੱਧ ਦੇਣੇ ਪੈਣਗੇ।
ਵੀਡੀਓ ਲਈ ਕਲਿੱਕ ਕਰੋ -:
