ਫਤਿਹਾਬਾਦ ਜ਼ਿਲੇ ਦੇ ਟੋਹਾਣਾ ਦੇ ਸਦਰ ਇਲਾਕੇ ‘ਚ ਵਾਪਰੇ ਇਸ ਘਿਨਾਉਣੇ ਅਪਰਾਧ ‘ਚ ਅਦਾਲਤ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ। ਫਾਸਟ ਟਰੈਕ ਕੋਰਟ ਨੇ ਸਾਢੇ 3 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਤੇ ਹੱਤਿਆ ਦੇ ਮਾਮਲੇ ‘ਚ ਦੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਪਿੰਡ ਲਾਲੂਵਾਲ ਦੇ ਮੁਕੇਸ਼ ਅਤੇ ਪਿੰਡ ਕਾਨਾ ਖੇੜਾ ਦੇ ਸਤੀਸ਼ ਨੂੰ ਮੌਤ ਦੀ ਸਜ਼ਾ ਦੇ ਨਾਲ-ਨਾਲ 1.75 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਘਟਨਾ 30 ਜੂਨ 2024 ਦੀ ਹੈ।
ਘਟਨਾ ਵਾਲੀ ਰਾਤ ਦੋਵੇਂ ਮੁਲਜ਼ਮਾਂ ਨੇ ਪੀੜਤਾ ਦੇ ਪਿਤਾ ਅਤੇ ਸਤੀਸ਼ ਦੇ ਫੁੱਫੜ ਨਾਲ ਮਿਲ ਕੇ ਸ਼ਰਾਬ ਪੀਤੀ ਸੀ। ਫੁੱਫੜ ਸ਼ਰਾਬ ਪੀ ਕੇ ਘਰ ਚਲਾ ਗਿਆ। ਪੀੜਤਾ ਦਾ ਪਿਤਾ ਵੀ ਸ਼ਰਾਬ ਪੀ ਕੇ ਸੌਂ ਗਿਆ। ਇਸ ਤੋਂ ਬਾਅਦ ਦੋਵੇਂ ਦੋਸ਼ੀ ਮਾਂ ਕੋਲ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਬਾਜਰੇ ਦੇ ਖੇਤ ਵਿੱਚ ਲੈ ਗਏ। ਉੱਥੇ ਉਨ੍ਹਾਂ ਨੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਉਸ ਨੂੰ ਸੜਕ ‘ਤੇ ਛੱਡ ਕੇ ਫਰਾਰ ਹੋ ਗਏ।
ਪੀੜਤ ਪਰਿਵਾਰ ਟੋਹਾਣਾ ਅਤੇ ਕੁਲਾਂ ਨੇੜੇ ਇੱਕ ਜ਼ਿਮੀਂਦਾਰ ਦੇ ਖੇਤ ਵਿੱਚ ਰਹਿੰਦਾ ਸੀ। ਉਹ ਕਰੀਬ ਦੋ ਮਹੀਨੇ ਪਹਿਲਾਂ ਇੱਥੇ ਆਇਆ ਸੀ ਅਤੇ ਮਜ਼ਦੂਰੀ ਕਰਦਾ ਸੀ। ਘਟਨਾ ਵਾਲੀ ਰਾਤ ਕਰੀਬ 3 ਵਜੇ ਪਿਤਾ ਜਦੋਂ ਜਾਗਿਆ ਤਾਂ ਬੱਚੀ ਬੈੱਡ ‘ਤੇ ਨਹੀਂ ਸੀ। ਪਰਿਵਾਰ ਨੇ ਖੇਤ ਮਾਲਕ ਦੀ ਮਦਦ ਨਾਲ ਲੜਕੀ ਦੀ ਭਾਲ ਕੀਤੀ।
ਇਹ ਵੀ ਪੜ੍ਹੋ : ਮਾਲੇਰਕੋਟਲਾ ‘ਚ ਪੁਲਿਸ ਤੇ 2 ਬ.ਦਮਾ.ਸ਼ਾਂ ਵਿਚਾਲੇ ਫਾ.ਇਰਿੰ.ਗ, ਗੋ.ਲੀ ਲੱਗਣ ਕਾਰਨ ਇੱਕ ਬ.ਦਮਾ.ਸ਼ ਹੋਇਆ ਜ਼ਖਮੀ
ਬੱਚੀ ਜਾਖਲ ਰੋਡ ‘ਤੇ ਖੂਨ ਨਾਲ ਲੱਥਪੱਥ ਹਾਲਤ ‘ਚ ਮਿਲੀ। ਉਸ ਨੂੰ ਤੁਰੰਤ ਰੋਹਤਕ ਪੀਜੀਆਈ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਫੌਰੀ ਕਾਰਵਾਈ ਕਰਦਿਆਂ ਜੱਜ ਅਮਿਤ ਗਰਗ ਦੀ ਅਦਾਲਤ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
