ਜਗਰਾਉਂ : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਜਿੱਥੇ ਬੀਤੇ ਦਿਨ ਜਗਰਾਉਂ ‘ਚ ਵਿਸ਼ਾਲ ਰੋਡ ਸ਼ੋਅ ਕੱਢਿਆ, ਉਥੇ ਵੱਖ-ਵੱਖ ਮੀਟਿੰਗਾਂ ‘ਚ ਵੋਟਰਾਂ ਨੂੰ ਲਾਮਬੰਦ ਵੀ ਕੀਤਾ, ਚਰਖੜੀਆਂ ਚੌਂਕ ਸਥਿਤ ਸ਼ੰਟੀ ਚੋਪੜਾ, ਅਨਿਲ ਕੁਮਾਰ ਤੇ ਸ਼ੇਰ-ਏ-ਪੰਜਾਬ ਕਾਲੋਨੀ ਸਥਿਤ ਸਤੀਸ਼ ਅਗਰਵਾਲ ਸੂਬਾ ਐਗਜ਼ੀਕਿਊਟਿਵ ਮੈਂਬਰ ਵੱਲੋਂ ਆਯੋਜਿਤ ਮੀਟਿੰਗ ‘ਚ ਪੁੱਜੇ ਰਵਨੀਤ ਬਿੱਟੂ ਨਾਲ ਰਮਿੰਦਰ ਸਿੰਘ ਸੰਗੋਵਾਲ, ਕਰਨਲ ਇੰਦਰਪਾਲ ਸਿੰਘ, ਅੰਕਿਤ ਬਾਂਸਲ ਮੀਤ ਪ੍ਰਧਾਨ ਪੰਜਾਬ, ਰਾਸ਼ੀ ਅਗਰਵਾਲ ਪੱਪੂ ਐਮਸੀ ਆਦਿ ਆਗੂ ਹਾਜ਼ਰ ਸਨ।
ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਕੀ ਅੱਜ ਪੰਜਾਬ ਵੱਖ-ਵੱਖ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ, ਜਿੱਥੇ ਪੰਜਾਬ ਨੂੰ ਵਿਰੋਧੀ ਪਾਰਟੀਆਂ ਨੇ ਆਰਥਿਕ ਪੱਖ ਤੋਂ ਕਮਜ਼ੋਰ ਕੀਤਾ, ਉਥੇ ਨਸ਼ੇ ਨੂੰ ਕੰਟਰੋਲ ਕਰਨ ‘ਚ ਅਸਫ਼ਲ ਰਹੀਆਂ ਹਨ, ਭਾਵੇਂ ਪਿਛਲੀ ਕਾਂਗਰਸ ਸਰਕਾਰ ਨੇ 4 ਹਫ਼ਤਿਆਂ ਤੇ ਮੌਜੂਦਾ ਸਰਕਾਰ ਨੇ 4 ਮਹੀਨਿਆਂ ‘ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਪਰ ਅੱਜ ਨਸ਼ਾ ਪਹਿਲਾਂ ਨਾਲੋਂ ਵੱਧ ਗਿਆ ਹੈ, ਜਿਸ ‘ਤੇ ਕੰਟਰੋਲ ਕਰਨ ਲਈ ਮਜ਼ਬੂਤ ਇਰਾਦੇ ਤੇ ਠੋਸ ਨੀਤੀ ਚਾਹੀਦੀ ਹੈ, ਜੋ ਸਿਰਫ ਭਾਜਪਾ ਦੇ ਕੋਲ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਤਾਂ ਮੁਮਕਿਨ ਹੈ ਤੇ ਭਾਜਪਾ ਦੀ ਅਗਵਾਈ ‘ਚ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣੇਗਾ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਨੇ ਸਕੂਲਾਂ ‘ਚ ਲਾਏ ਜਾ ਰਹੇ ਸਮਰ ਕੈਂਪਾਂ ਦਾ ਲਿਆ ਨੋਟਿਸ, ਜਾਰੀ ਕੀਤੀਆਂ ਸਖਤ ਹਦਾਇਤਾਂ
ਰਵਨੀਤ ਬਿੱਟੂ ਨੇ ਕਿਹਾ ਭਾਜਪਾ ਪਹਿਲੀ ਵਾਰ ਪੰਜਾਬ ‘ਚ ਇਕੱਲਿਆਂ ਚੋਣ ਲੜ ਰਹੀ ਹੈ, ਜਦੋਂ ਤੁਸੀਂ ਰਿਵਾਇਤੀ ਪਾਰਟੀਆਂ ਨੂੰ ਮੌਕਾ ਦਿੱਤਾ ਹੈ ਤਾਂ ਇੱਕ ਮੌਕਾ ਭਾਜਪਾ ਨੂੰ ਦਿਓ, ਦੇਖਿਓ ਫਿਰ ਪੰਜਾਬ ਦੀ ਕਿਸ ਤਰ੍ਹਾਂ ਕਾਇਆਕਲਪ ਹੁੰਦੀ, ਇਸ ਲਈ ਆਓ 1 ਜੂਨ ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਭਾਜਪਾ ਨੂੰ ਜੇਤੂ ਬਣਾ ਕੇ ਪੰਜਾਬ ਨੂੰ ਤਰੱਕੀ ਦੇ ਰਾਹ ਤੋਰੀਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਕੁਮਾਰ, ਟੋਨੀ ਵਰਮਾ, ਆਸ਼ੀਸ਼ ਗੁਪਤਾ, ਅੰਕੁਸ਼ ਧੀਰ, ਗੌਰਵ ਖੁੱਲਰ, ਹਰੀ ਓਮ ਵਰਮਾ, ਰਾਜ ਵਰਮਾ, ਅਨਮੋਲ, ਬੱਬੀ ਗਰੇਵਾਲ, ਰੋਹਿਤ ਅਗਰਵਾਲ ਪੰਜਾਬ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਦਿਨੇਸ਼ ਅਗਰਵਾਲ ਪ੍ਰਧਾਨ ਸੈਨਟਰੀ ਐਸੋਸੀਏਸ਼ਨ, ਮੁਕੇਸ਼ ਅਗਰਵਾਲ, ਬਲਬੀਰ ਗੁਪਤਾ ਪ੍ਰਧਾਨ ਦੁਰਗਾ ਸੇਵਕ ਸੰਘ, ਅਤੁਲ ਸੋਨੀ, ਸ਼੍ਰੀ ਭੰਡਾਰੀ ਆਦਿ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: