ਪੰਜਾਬ ਸਰਕਾਰ ਦੇ ਨਵੇਂ ਚੀਫ ਸਕੱਤਰ ਵੀਕੇ ਜੰਜੂਆ ਨੇ ਬੁੱਧਵਾਰ ਨੂੰ ਚਾਰਜ ਸੰਭਾਲ ਲਿਆ ਹੈ। ਉਹ ਪੰਜਾਬ ਦੇ 41ਵੇਂ ਚੀਫ਼ ਸਕੱਤਰ ਹਨ। ਉਨ੍ਹਾਂ ਨੂੰ ਮੰਗਲਵਾਰ ਰਾਤ ਨੂੰ ਹੀ CS ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੰਗਲਵਾਰ ਰਾਤ ਨੂੰ ਅਚਾਨਕ ਅਨੀਰੁੱਧ ਤਿਵਾੜੀ ਨੂੰ ਇਸ ਕੁਰਸੀ ਤੋਂ ਹਟਾ ਦਿੱਤਾ। ਉਨ੍ਹਾਂ ਨੂੰ CM ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ CS ਲਗਾਇਆ ਸੀ। ਹਾਲਾਂਕਿ ਉਸਦੇ ਲਈ 6 IAS ਅਫਸਰਾਂ ਨੂੰ ਨਜ਼ਰਅੰਦਾਜ਼ ਕਰ ਕੇ ਇਹ ਫੈਸਲਾ ਲਿਆ ਗਿਆ ਸੀ। ਤਿਵਾੜੀ ਨੂੰ ਹੁਣ ਮਗਸੀਪਾ ਦਾ ਚੇਅਰਮੈਨ ਲਗਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਨਵੇਂ ਚੀਫ਼ ਸਕੱਤਰ ਵੀਕੇ ਜੰਜੂਆ 1989 ਬੈਚ ਦੇ IAS ਅਫ਼ਸਰ ਹਨ। ਇਸ ਸਮੇਂ ਉਹ ਜੇਲ੍ਹ ਤੇ ਚੋਣਾਂ ਦੇ ਸਪੈਸ਼ਲ ਚੀਫ ਸਕੱਤਰ ਸਨ। ਉਨ੍ਹਾਂ ਨੇ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ B-Tech ਕੀਤੀ ਹੈ। ਇੱਕ ਸਾਲ ਉਨ੍ਹਾਂ ਨੇ ਮੋਹਾਲੀ ਸਥਿਤ ਸੈਮੀ ਕੰਡਕਟਰ ਕੰਪਲੈਕਸ ਵਿੱਚ ਕੰਮ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ਵਿੱਚ ਭਾਰਤੀ ਦੂਰਸੰਚਾਰ ਸੇਵਾ ਵਿੱਚ ਵੀ ਬਤੌਰ ਇੰਜੀਨੀਅਰ ਕੰਮ ਕੀਤਾ ਹੈ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਫ਼ੈਸਲਾ, 600 ਯੂਨਿਟ ਮੁਫ਼ਤ ਬਿਜਲੀ ਗਾਰੰਟੀ ‘ਤੇ ਲਾਈ ਮੋਹਰ
ਜ਼ਿਕਰਯੋਗ ਹੈ ਕਿ ਵੀਕੇ ਜੰਜੂਆ 1988 ਵਿੱਚ ਪਹਿਲਾਂ ਇੰਡਿਯਨ ਰੈਵੇਨਿਊ ਸਰਵਿਸ ਵਿੱਚ ਚੁਣੇ ਗਏ ਸਨ। ਇਸ ਤੋਂ ਬਾਅਦ 1989 ਵਿੱਚ ਉਨ੍ਹਾਂ ਦੀ ਸਿਲੈਕਸ਼ਨ ਇੰਡਿਯਨ ਐਡਮਿਨੀਸਟ੍ਰੇਟਿਵ ਸਰਵਿਸ ਲਈ ਹੋਇਆ। ਵੀਕੇ ਜੰਜੂਆ ਨੇ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਵਜੋਂ NIC ਦੀ ਮਦਦ ਨਾਲ ਪ੍ਰਿਜਮ ਸਾਫਟਵੇਅਰ ਤਿਆਰ ਕਰਵਾਇਆ ਸੀ। ਜਿਸ ਤੋਂ ਬਾਅਦ ਪੰਜਾਬ ਵਿੱਚ ਪਹਿਲੀ ਵਾਰ ਪ੍ਰਾਪਰਟੀ ਦੇ ਰਿਕਾਰਡ ਨੂੰ ਡਿਜ਼ੀਟਲ ਕਰਨ ਦੀ ਕਾਰਵਾਈ ਸ਼ੁਰੂ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: