ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਪੌਂਗ ਡੈਮ ਦੇ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਦੇ ਚੱਲਦਿਆਂ ਪੌਂਗ ਡੈਮ ਦੇ ਸਪਿਲਵੇਅ ਗੇਟ ਖੋਲ੍ਹ ਦਿੱਤੇ ਗਏ। ਪੌਂਗ ਡੈਮ ਤੋਂ 4000 ਕਿਉਸਿਕ ਪਾਣੀ ਛੱਡਿਆ ਗਿਆ। ਇਸ ਸਬੰਧੀ BBMB ਵੱਲੋਂ ਅਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ, ਜਿਸ ਵਿਚ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਦੀ ਅਪੀਲ ਕੀਤੀ ਹੈ।

ਭਾਖੜਾ ਬਿਆਸ ਬੋਰਡ ਪ੍ਰਬੰਧਨ (BBMB) ਨੇ ਬੁੱਧਵਾਰ ਸ਼ਾਮ 5 ਵਜੇ ਡੈਮ ਤੋਂ 23300 ਕਿਊਸਿਕ ਪਾਣੀ ਛੱਡਿਆ ਹੈ। ਪੌਂਗ ਝੀਲ ਦਾ ਇਹ ਪਾਣੀ ਹਿਮਾਚਲ ਦੇ ਫਤਿਹਪੁਰ, ਇੰਦੋਰਾ, ਡੇਹਰਾ ਗੋਪੀਪੁਰ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ।
ਇਹ ਵੀ ਪੜ੍ਹੋ : ਉਤਰਾਖੰਡ ‘ਚ ਕੁਦਰਤ ਦਾ ਕਹਿਰ, ਰਿਸ਼ੀਕੇਸ਼ ‘ਚ ਮਹਾਦੇਵ ਸ਼ਿਵ ਦੀ ਮੂਰਤੀ ਤੱਕ ਪਹੁੰਚੀ ਗੰਗਾ
ਬੀਬੀਐਮਬੀ ਪ੍ਰਬੰਧਨ ਨੇ ਸਾਰੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਜਾਰੀ ਕੀਤੀ ਹੈ ਅਤੇ ਪੌਂਗ ਝੀਲ ਦੇ ਭੰਡਾਰ ਨੂੰ 1373.08 ਫੁੱਟ ਤੱਕ ਭਰਨ ਤੋਂ ਬਾਅਦ ਸ਼ਾਮ 5 ਵਜੇ ਪਾਣੀ ਛੱਡਿਆ ਗਿਆ। ਹਿਮਾਚਲ ਤੋਂ ਬਾਅਦ ਇਹ ਪਾਣੀ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਵਹਿ ਜਾਵੇਗਾ। ਇਸ ਤੋਂ ਇਲਾਵਾ, ਸਬੰਧਤ ਵਿਭਾਗਾਂ ਨੂੰ ਕਿਸੇ ਵੀ ਸੰਭਾਵੀ ਆਫ਼ਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























