wife kills disabled husband along boyfriend: ਪਤੀ-ਪਤਨੀ ਦਾ ਰਿਸ਼ਤਾ ਦੁਨੀਆ ‘ਤੇ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਜਿੱਥੇ ਹਰ ਇਨਸਾਨ ਤੁਹਾਡਾ ਸਾਥ ਦਿੰਦਾ ਪਰ ਤੁਹਾਡਾ ਜੀਵਨਸਾਥੀ ਹੀ ਤੁਹਾਡਾ ਹਰ ਚੰਗੇ-ਮਾੜੇ ਸਮੇਂ ‘ਚ ਸਾਥ ਦਿੰਦਾ ਹੈ।ਵਿਆਹ ਦੇ ਬੰਧਨ ‘ਚ ਬੱਝਦੇ ਸਮੇਂ ਵੀ ਤੁਸੀਂ ਇੱਕ ਦੂਜੇ ਲਈ ਕੁਝ ਵਚਨ ਸਾਂਝੇ ਕਰਦੇ ਹੋ ਜੋ ਸਾਰੀ ਉਮਰ ਤੁਸੀਂ ਸਾਥ ਨਿਭਾਉਣੇ ਹੁੰਦੇ ਹਨ।ਪਰ ਅੱਜਕੱਲ੍ਹ ਕਲਯੁੱਗ ਦੇ ਦੌਰ ‘ਚ ਉਹ ਵਚਨ ਕੋਈ-ਕੋਈ ਹੀ ਪਰਪੱਕ ਢੰਗ ਨਾਲ ਨਿਭਾਅ ਰਿਹਾ ਹੈ।
ਦੱਸ ਦੇਈਏ ਕਿ ਇਹ ਪਵਿੱਤਰ ਰਿਸ਼ਤਾ ਹੁਣ ਪ੍ਰੇਮ ਸਬੰਧਾਂ ਦੀ ਭੇਂਟ ਚੜਦਾ ਹੋਇਆ ਦਿਖਾਈ ਦੇ ਰਿਹਾ ਹੈ।ਰੋਜ਼ਾਨਾ ਕੋਈ ਕੋਈ ਨਜ਼ਾਇਜ ਸੰਬੰਧਾਂ ਦੀ ਘਟਨਾ ਸਾਹਮਣੇ ਆਉਂਦੀ ਹੈ।ਜਿਸਦੀ ਤਾਜਾ ਉਦਾਹਰਣ ਨਾਭਾ ਦੀ ਸਬ ਤਹਿਸੀਲ ਭਾਦਸੋਂ ਵਿਖੇ ਵੇਖਣ ਨੂੰ ਮਿਲੀ।ਜ਼ਿਕਰਯੋਗ ਹੈ ਪੁਲਿਸ ਵਲੋਂ ਬੀਤੇ ਦਿਨੀਂ ਇੱਕ ਅਪੰਗ ਵਿਅਕਤੀ ਦੇ ਲਾਪਤਾ ਹੋਣ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ।
ਜਿਸ ‘ਚ ਸਾਹਮਣੇ ਆਉਂਦਾ ਹੈ ਕਿ ਉਕਤ ਵਿਅਕਤੀ ਦੀ ਪਤਨੀ ਨੇ ਇਸ਼ਕ ‘ਚ ਅੰਨ੍ਹੀ ਹੋ ਕੇ ਆਪਣੇ ਬਚਪਨ ਦੇ ਆਸ਼ਿਕ ਅਤੇ ਉਸਦੇ ਦੋਸਤਾਂ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ।ਮ੍ਰਿਤਕ ਦੇ ਪਿਤਾ ਕ੍ਰਿਸ਼ਨ ਲਾਲ ਨੇ ਭਾਦਸੋਂ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸਦਾ 31 ਸਾਲਾ ਅਪਾਹਜ ਪੁੱਤ ਕੁਲਵਿੰਦਰ ਸਿੰਘ ਜੋ ਕਿ 25 ਮਈ 2021 ਨੂੰ ਲੁਧਿਆਣਾ ਵਿਖੇ ਪੇਪਰ ਦੇਣ ਦਾ ਕਹਿ ਕੇ ਘਰੋਂ ਨਿਕਲਿਆ।
ਇਹ ਵੀ ਪੜੋ:ਕੋਰੋਨਾ ਕਾਲ ‘ਚ ਮਸੀਹਾ ਬਣਿਆ 16 ਸਾਲ ਦਾ ਲੜਕਾ, ਕੋਰੋਨਾ ਮਰੀਜ਼ਾਂ ਦੀ ਮੱਦਦ ਲਈ ਇਕੱਠਾ ਕੀਤਾ 7 ਲੱਖ ਰੁਪਏ ਦਾ ਫੰਡ…
ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਮ 7 ਵਜੇ ਦੇ ਕਰੀਬ ਕੁਲਵਿੰਦਰ ਸਿੰਘ ਨੇ ਫੋਨ ਕਰਕੇ ਮਾਂ ਨੂੰ ਦੱਸਿਆ ਕਿ ਉਹ ਆਪਣੇ ਕੁਝ ਦੋਸਤਾਂ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਹੈ।ਪਰ ਪੁਲਿਸ ਜਾਂਚ ‘ਚ ਪਤਾ ਲੱਗਾ ਕਿ ਪਤਨੀ ਅਤੇ ਉਸਦੇ ਆਸ਼ਿਕ ਨੇ ਉਸ ਨੂੰ ਨਕੋਦਰ ਵਿਖੇ ਬੁਲਾਇਆ ਅਤੇ ਸ਼ਰਾਬ ਪਿਲਾਈ ਅਤੇ ਬੇਹੋਸ਼ੀ ਦੀ ਹਾਲਤ ‘ਚ ਚੁੰਨੀ ਨਾਲ ਗਲ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ।ਦੱਸ ਦੇਈਏ ਕਿ ਭਾਦਸੋਂ ਪੁਲਿਸ ਨੇ ਪਤਨੀ ਸਮੇਤ ਕਤਲ ਕੇਸ ‘ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜੋ:ਅੰਮ੍ਰਿਤਸਰੀਏ ਫਿਰ ਆਏ Navjot Sidhu ਦੇ ਹੱਕ ‘ਚ, ਗਲੀ-ਗਲੀ ‘ਚ ਲੱਗੇ ਪੋਸਟਰ “ਸਾਰਾ ਪੰਜਾਬ ਸਿੱਧੂ ਦੇ ਨਾਲ”