ਠੱਗ ਟਰੈਵਲ ਏਜੰਟ ਦੇ ਜਾਲ ‘ਚ ਫਸ ਕੇ ਪੈਕਿੰਗ ਦਾ ਕੰਮ ਕਰਨ ਲਈ ਇਰਾਕ ਪਹੁੰਚੀ ਮਹਿਲਾ 10 ਮਹੀਨਿਆਂ ਬਾਅਦ ਸੋਮਵਾਰ ਸਵੇਰੇ ਸਹੀ ਸਲਾਮਤ ਭਾਰਤ ਪਰਤ ਆਈ। ਪੰਜਾਬ ਕੈਬਨਿਟ ਦੇ NRI ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਅੰਮ੍ਰਿਤਸਰ ਦੀ ਰਹਿਣ ਵਾਲੀ ਮਹਿਲਾ ਘਰ ਪਰਤ ਆਈ ਹੈ । ਧਾਲੀਵਾਲ ਨੇ ਸਥਾਨਕ ਹਵਾਈ ਅੱਡੇ ‘ਤੇ ਮਹਿਲਾ ਦਾ ਸਵਾਗਤ ਕੀਤਾ ਅਤੇ ਠੱਗ ਟਰੈਵਲ ਏਜੰਟਾਂ ਨੂੰ ਚੇਤਾਵਨੀ ਦਿੱਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਨੂੰ ਬਖਸ਼ੇਗੀ ਨਹੀਂ।
ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਦਸ ਮਹੀਨੇ ਪਹਿਲਾਂ ਇਸ ਮਹਿਲਾ ਨੂੰ ਝਾਂਸੇ ਵਿੱਚ ਲੈ ਕੇ ਟਰੈਵਲ ਏਜੰਟ ਇਰਾਕ ਲੈ ਗਿਆ ਸੀ। ਨਾ ਹੀ ਉਸ ਨੂੰ ਉਥੇ ਕੋਈ ਕੰਮ ਮਿਲਿਆ ਅਤੇ ਪਾਸਪੋਰਟ ਵੀ ਠੱਗ ਟਰੈਵਲ ਏਜੰਟ ਨੇ ਆਪਣੇ ਕੋਲ ਰੱਖ ਲਿਆ । ਦਸ ਦਿਨ ਪਹਿਲਾਂ ਇਸ ਮਹਿਲਾ ਦਾ ਉਨ੍ਹਾਂ ਨੂੰ ਮਦਦ ਲਈ ਫ਼ੋਨ ਆਇਆ। ਉਨ੍ਹਾਂ ਨੇ ਪਤਾ ਲੱਗਾ ਕਿ ਠੱਗ ਕਲਾਨੌਰ (ਗੁਰਦਾਸਪੁਰ) ਦਾ ਇੱਕ ਟਰੈਵਲ ਏਜੰਟ ਹੈ। ਉਨ੍ਹਾਂ ਨੇ ਗੁਰਦਾਸਪੁਰ ਦੇ ਡੀਸੀ ਅਤੇ ਐਸਐਸਪੀ ਦੀ ਮਦਦ ਨਾਲ ਇਰਾਕ ਵਿੱਚ ਰਹਿੰਦੇ ਟਰੈਵਲ ਏਜੰਟ ਦੇ ਰਿਸ਼ਤੇਦਾਰਾਂ ਦਾ ਪਤਾ ਲਗਾਇਆ।
ਇਹ ਵੀ ਪੜ੍ਹੋ: PM ਮੋਦੀ ਦੀ ਰਿਹਾਇਸ਼ ਦੇ ਉੱਪਰ ਦਿਖਿਆ ਡਰੋਨ, SPG ਤੇ ਪੁਲਿਸ ‘ਚ ਹੜਕੰਪ, ਤਲਾਸ਼ੀ ‘ਚ ਜੁਟੀ ਏਜੰਸੀਆਂ
ਟਰੈਵਲ ਏਜੰਟਾਂ ਨੇ ਇਰਾਕ ਸਮੇਤ ਹੋਰ ਦੇਸ਼ਾਂ ਵਿੱਚ ਗਠਜੋੜ ਕਾਇਮ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਉਸ ਨੇ ਉੱਥੇ ਦਬਾਅ ਪਾ ਕੇ ਟਿਕਟ ਦਾ ਪ੍ਰਬੰਧ ਕੀਤਾ ਅਤੇ ਪਾਸਪੋਰਟ ਲੈ ਕੇ ਦਿੱਤਾ ਅਤੇ ਅੱਜ ਇਹ ਮਹਿਲਾ ਵਤਨ ਪਰਤਣ ਵਿੱਚ ਕਾਮਯਾਬ ਹੋ ਸਕੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਪੱਸ਼ਟ ਹਦਾਇਤ ਹੈ ਕਿ ਠੱਗ ਟਰੈਵਲ ਏਜੰਟਾਂ ਵੱਲੋਂ ਠੱਗੀ ਮਾਰ ਕੇ ਵਿਦੇਸ਼ਾਂ ਵਿੱਚ ਫਸੀਆਂ ਕੁੜੀਆਂ ਅਤੇ ਮਹਿਲਾਵਾਂ ਨੂੰ ਵਾਪਸ ਲਿਆਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: