Womens in farmers protest delhi : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 31 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਨਵੀਂ ਤਰੀਕ ਤੈਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਹੈ।
ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਇੱਕ ਮਹੀਨਾ ਪੂਰਾ ਹੋਇਆ ਹੈ। ਭਾਵੇ ਹੀ ਮਰਦ ਮੋਰਚੇ ‘ਤੇ ਵਧੇਰੇ ਸਰਗਰਮ ਦਿਖਾਈ ਦਿੰਦੇ ਹਨ, ਪਰ ਔਰਤਾਂ ਨੇ ਵੀ ਇਸ ਅੰਦੋਲਨ ਦੇ ਵਿੱਚ ਡਟ ਕਿ ਮਰਦਾ ਦਾ ਸਾਥ ਦਿੱਤਾ ਹੈ।
ਅੰਦੋਲਨ ਚਲਾਉਣ ਵਿੱਚ ਔਰਤਾਂ ਬਰਾਬਰ ਦਾ ਯੋਗਦਾਨ ਦੇ ਰਹੀਆਂ ਹਨ। ਔਰਤਾਂ ਲੰਗਰ ਪਕਾਉਣ ਤੋਂ ਲੈ ਕੇ ਸਟੇਜ ‘ਤੇ ਭਾਸ਼ਣ ਦੇਣ ਅਤੇ ਸੁਣਨ ਤੱਕ ਮਰਦ ਕਿਸਾਨਾਂ ਨਾਲੋਂ ਵਧੇਰੇ ਯੋਗਦਾਨ ਪਾ ਰਹੀਆਂ ਹਨ। ਸਿੰਘੂ ਬਾਰਡਰ ‘ਤੇ ਹਜ਼ਾਰਾਂ ਕਿਸਾਨਾਂ ਲਈ ਲੰਗਰ ਪਕਾਉਣ ਅਤੇ ਸਾਫ-ਸਫਾਈ ਦਾ ਧਿਆਨ ਔਰਤਾਂ ਵਲੋਂ ਰੱਖਿਆ ਜਾ ਰਿਹਾ ਹੈ। ਇਸ ਪ੍ਰਦਰਸ਼ਨ ਦੌਰਾਨ ਅਜਿਹੀਆਂ ਕਈ ਤਸਵੀਰਾਂ ਵੀ ਵੇਖੀਆਂ ਗਈਆਂ ਜਿਨ੍ਹਾਂ ਵਿੱਚ ਔਰਤਾਂ ਇੱਕ ਪਾਸੇ ਖਾਣਾ ਬਣਾ ਰਹੀਆਂ ਹਨ ਅਤੇ ਆਦਮੀ ਆਪਣੇ ਹੱਕਾਂ ਲਈ ਲੜ ਰਹੇ ਹਨ।
ਕਿਸਾਨ ਆਪਣੀਆਂ ਗੱਡੀਆਂ ਅਤੇ ਟਰਾਲੀਆਂ ਵਿੱਚ ਹੀ ਰਾਤ ਗੁਜ਼ਾਰ ਰਹੇ ਹਨ, ਔਰਤਾਂ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਲਈ ਢਾਲ ਦਾ ਕੰਮ ਕਰ ਰਹੀਆਂ ਹਨ। ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੀਆਂ ਔਰਤਾਂ ਦਾ ਵੀ ਇਹੀ ਕਹਿਣਾ ਹੈ ਕਿ ਜਦੋ ਤੱਕ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੋਣਗੇ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।
ਇਹ ਵੀ ਦੇਖੋ : ਪਹਿਲੀ ਗੱਲ ਕਾਨੂੰਨ ਰੱਦ ਕਰਵਾਉਣੇ, ਫਿਰ ਦੂਜੀ ਗੱਲ ਕਰੇ Modi ਸਰਕਾਰ : ਰਾਜੇਵਾਲ