written on a gate that this house is for sale: ਅਕਸਰ ਹੀ ਕਿਹਾ ਜਾਂਦਾ ਹੈ ਕਿ ਜ਼ਿੰਦਗੀ ‘ਚ ਦੁੱਖਾਂ ਦਾ ਆਉਣਾ ਇੱਕ ਆਮ ਜਿਹੀ ਗੱਲ ਹੈ।ਪਰ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਦੁੱਖ ਵੀ ਸਦਾ ਉਸ ਇਨਸਾਨ ‘ਤੇ ਆਉਂਦਾ ਹੈ ਜੋ ਪਹਿਲਾਂ ਤੋਂ ਹੀ ਬਹੁਤ ਦੁਖੀ ਹੁੰਦਾ ਹੈ।ਅਜਿਹਾ ਹੀ ਇੱਕ ਮਾਮਲਾ ਸਾਹਮਣਾ ਹੈ ਪਿੰਡ ਮਹਿਮਾ ਸਰਜਾ ਤੋਂ ਜਿੱਥੇ ਇੱਕ ਪਰਿਵਾਰ ਨੂੰ ਆਪਣੇ ਹੀ ਘਰ ‘ਤੇ ” ਇਹ ਘਰ ਵਿਕਾਊ ਹੈ, ਕੈਂਸਰ ਪੀੜਤ ਮਾਤਾ ਦੇ ਇਲਾਜ ਲਈ” ਤੁਸੀਂ ਆਪ ਹੀ ਸੋਚ ਲਵੋ ਉਹ ਪਰਿਵਾਰ ਕਿੰਨਾ ਮਜ਼ਬੂਰ ਹੋਵੇਗਾ।ਜ਼ਿਕਰਯੋਗ ਹੈ ਕਿ ਪਿੰਡ ਮਹਿਮਾ ਸਰਜਾ ਦੇ ਗਰੀਬ ਮਿਸਤਰੀ ਨੇ ਬਹੁਤ ਸਾਲ ਪਹਿਲਾਂ ਆਪਣੀ ਧੀ ਮਨਜੀਤ ਕੌਰ ਰਾਮਪੁਰਾ ਫੂਲ ਵਿਖੇ ਵਿਆਹ ਦਿੱਤੀ।
ਜਿਸ ਦੇ ਘਰ ਇੱਕ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ।ਪੁੱਤ ਜਵਾਨ ਹੋਇਆ ਤੇ ਫੌਜ਼ ‘ਚ ਭਰਤੀ ਹੋ ਗਿਆ।ਮਨਜੀਤ ਕੌਰ ਦੇ ਦੁੱਖਾਂ ਦੀ ਸ਼ੁਰੂਆਤ 8 ਸਾਲ ਪਹਿਲਾਂ ਹੋਈ ਜਦੋਂ ਉਸ ਨੂੰ ਕੈਂਸਰ ਹੋ ਗਿਆ।ਆਸ ਸੀ ਕਿ ਉਸਦਾ ਪਤੀ ਇਲਾਜ ਕਰਾਏਗਾ।ਪਤੀ ਨੇ ਲੱਖਾਂ ਰੁਪਏ ਖਰਚੇ , ਪਰ ਨਾ ਉਸਦਾ ਇਲਾਜ ਹੋ ਸਕਿਆ ਤੇ ਨਾ ਹੀ ਉਹ ਪੂਰੀ ਹੋਈ।ਹਾਰ ਕੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਕਿ ਉਹ ਹੁਣ ਇਲਾਜ ਨਹੀਂ ਕਰਵਾ ਸਕਦਾ।
ਤਰਸ ਦੇ ਅਧਾਰ ‘ਤੇ ਮਨਜੀਤ ਕੌਰ ਦਾ ਦਿਓਰ ਉਸ ਨੂੰ ਇਲਾਜ ਲਈ ਬੀਕਾਨੇਰ ਲੈ ਗਿਆ।ਦਿਓਰ ਨੇ ਵੀ ਲੱਖਾਂ ਰੁਪਏ ਖਰਚੇ ਪਰ ਇਲਾਜ ਨਹੀਂ ਹੋਇਆ।ਅੰਤ ਦਿਓਰ ਨੇ ਵੀ ਘਰੋਂ ਕੱਢ ਦਿੱਤਾ।ਉਹ ਆਪਣੀ ਜ਼ਿੰਗਦੀ ‘ਤੇ ਮਨਜੀਤ ਕੌਰ ਨਾਂ ਦੇ ਗ੍ਰਹਿਣ ਨੂੰ ਹੋਰ ਨਹੀਂ ਝੱਲ ਸਕਦਾ।ਫਿਰ ਵੀ ਔਰਤ ਦੀ ਆਖਰੀ ਉਮੀਦ ਸੀ ਉਸਦਾ ਫੌਜੀ ਪੁੱਤਰ, ਪਰ ਰੱਬ ਨੇ ਤਾਂ ਉਸਦੀ ਕਿਸਮਤ ‘ਚ ਕੁਝ ਹੋਰ ਹੀ ਲਿਖਿਆ ਸੀ।
ਕਰੀਬ ਡੇਢ ਮਹੀਨਾ ਪਹਿਲਾਂ ਸ਼ਿਆਚਿਨ ਲੱਦਾਖ ‘ਚ ਮਨਜੀਤ ਕੌਰ ਦਾ ਫੌਜ਼ੀ ਪੁੱਤ ਸ਼ਹੀਦ ਹੋ ਗਿਆ।ਹੁਣ ਤਾਂ ਮਨਜੀਤ ਕੌਰ ਕਰੀਬ ਮਰ ਹੀ ਚੁੱਕੀ ਸੀ, ਪਰ ਜਾਨ ਨਿਕਲਣੀ ਬਾਕੀ ਸੀ।ਦੁੱਖਾਂ ਦੀ ਮਾਰੀ ਹਾਰ ਕੇ ਉਹ ਆਪਣੇ ਪੇਕੇ ਘਰ ਮਹਿਰਾਜ ਆ ਗਈ।ਦੁੱਖ ਦੀ ਗੱਲ ਇਹ ਹੈ ਕਿ ਪੇਕੇ ਪਰਿਵਾਰ ਕੋਲ ਮਨਜੀਤ ਦੇ ਇਲਾਜ ਲਈ ਪੈਸੇ ਨਹੀਂ ਹਨ।
ਇਸ ਲਈ ਪੇਕੇ ਪਰਿਵਾਰ ਨੇ ਮਜ਼ਬੂਰ ਹੋ ਕੇ ਆਪਣੇ ਘਰ ਦੇ ਗੇਟ ‘ਤੇ ਹੀ ਲਿਖ ਦਿੱਤਾ ਹੈ ਕਿ ” ਇਹ ਘਰ ਵਿਕਾਊ ਹੈ,ਕੈਂਸਰ ਪੀੜਤ ਮਾਤਾ ਦੇ ਇਲਾਜ ਲਈ।ਮਨਜੀਤ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇ ਕੁਝ ਹੋਰ ਨਹੀਂ ਕਰ ਸਕਦੇ ਤਾਂ ਉਸਨੂੰ ਉਸਦੇ ਪੁੱਤਰ ਕੋਲ ਹੀ ਭੇਜ ਦਿਉ।ਸ਼ਾਇਦ ਅਗਲੇ ਜਨਮ ‘ਚ ਉਹੀ ਉਸਦਾ ਇਲਾਜ ਕਰਵਾ ਦੇਵੇ।
ਇਹ ਵੀ ਪੜੋ:ਕਿਸਾਨ ਦੀ ਜ਼ਮੀਨ ‘ਤੇ ਕਬਜ਼ਾ ਕਰਨ ਆਏ BJP ਲੀਡਰ ਜਿਆਣੀ ਦੇ ਗੁੰਡੇ? ਕਿਸਾਨਾਂ ਨੇ ਫਿਰ ਖੇਤਾਂ ‘ਚ ਭਜਾਏ , ਦੇਖੋ LIVE