ਜਿਲ੍ਹਾ ਬਰਨਾਲਾ ਦੇ ਪਿੰਡ ਰਾਮਗੜ੍ਹ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਆੜ੍ਹਤੀਏ ਤੋਂ ਪਰੇਸ਼ਾਨ ਹੋਕੇ 25 ਸਾਲ ਦੇ ਨੌਜਵਾਨ ਸਤਨਾਮ ਸਿੰਘ ਪੁੱਤਰ ਸਵ. ਬਿਕਰ ਸਿੰਘ ਨੇ ਆੜਤੀਏ ਤੋਂ ਪਰੇਸ਼ਾਨ ਹੋਕੇ ਪਿਛਲੀ ਲੰਘੀ ਰਾਤ ਨੂੰ ਆਪਣੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਾਮਲੇ ਸਬੰਧੀ ਮ੍ਰਿਤਕ ਨੌਜਵਾਨ ਸਤਨਾਮ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਮਾਤਾ ਬਿੰਦਰ ਕੌਰ ਨੇ ਰੋਂਦੇ ਕਲਾਉਂਦਿਆ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਸਤਨਾਮ ਸਿੰਘ ਕੁਝ ਸਾਲ ਪਹਿਲਾਂ ਟੱਲੇਵਾਲ ਦੇ ਆੜ੍ਹਤੀਏ ਜਗਰਾਜ ਸਿੰਘ ਕੋਲ ਮੁਨੀਮ ਦਾ ਕੰਮ ਕਰਦਾ ਸੀ।ਆੜ੍ਹਤੀਆ ਉਨ੍ਹਾਂ ਦੇ ਪੁੱਤਰ ਦੇ ਬੈਂਕ ਖਾਤੇ ਵਿੱਚ ਪੈਸੇ ਪਵਾ ਦਿੰਦਾ ਸੀ ਅਤੇ ਕਢਵਾ ਲੈਂਦਾ ਸੀ। ਆੜਤੀਏ ਵੱਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਦੇ ਪੁੱਤਰ ਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਆੜਤੀਆ ਉਹਨਾਂ ਦੇ ਪੁੱਤਰ ਤੋ 22 ਲੱਖ ਰੁਪਏ ਦੀ ਮੰਗ ਕਰਦਾ ਸੀ ਪਰ ਉਨਾਂ ਨੇ ਸਿਰਫ 8 ਲੱਖ ਰੁਪਿਆ ਹੀ ਦੇਣਾ ਸੀ। ਉਹ ਜਦ 8 ਲੱਖ ਰੁਪਿਆ ਆੜ੍ਹਤੀਏ ਨੂੰ ਦੇਣ ਪੁੱਜੇ ਤਾਂ ਆੜ੍ਹਤੀਏ ਨੇ ਪੈਸੇ ਲੈਣ ਤੋਂ ਜਵਾਬ ਦੇ ਦਿੱਤਾ ਅਤੇ 22 ਲੱਖ ਰੁਪਏ ਹੀ ਮੰਗਦਾ ਰਿਹਾ। ਜਿਸ ਨੂੰ ਲੈ ਕੇ ਉਨ੍ਹਾਂ ਦਾ ਪੁੱਤਰ ਆੜਤ ਦੀ ਦੁਕਾਨ ਤੋਂ ਹਟ ਗਿਆ ਅਤੇ ਪਿਛਲੇ ਕਈ ਸਮੇਂ ਤੋਂ ਉਹ ਆਪਣਾ ਖੁਦ ਦਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਲੱਗ ਪਿਆ ਸੀ।
ਪਰ ਫਿਰ ਵੀ ਆੜਤੀਏ ਵੱਲੋਂ ਉਸਨੂੰ ਪਿਛਲੇ ਸਮੇਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ।ਆੜਤੀਏ ਨੇ ਉਨ੍ਹਾਂ ਦੇ ਮ੍ਰਿਤਕ ਪੁੱਤਰ ਸਤਨਾਮ ਸਿੰਘ ਤੋਂ ਇੱਕ ਖਾਲੀ ਚੈੱਕ ਵੀ ਲੈ ਲਿਆ ਸੀ। ਜੋ ਅਕਸਰ ਉਹਨਾਂ ਦੇ ਪੁੱਤਰ ਨੂੰ ਡਰਾਉਂਦਾ ਧਮਕਾਉਂਦਾ ਰਹਿੰਦਾ ਸੀ ਕਿ ਉਹ ਚੈੱਕ ਦੇ ਰਾਹੀਂ 22 ਲੱਖ ਰੁਪਏ ਦੀ ਰਕਮ ਪਾਕੇ ਉਸਨੂੰ ਸਜ਼ਾ ਕਰਵਾ ਦੇਵੇਗਾ। ਇੱਥੇ ਹੀ ਨਹੀਂ ਬਸ ਆੜ੍ਹਤੀਏ ਨੇ ਉਨ੍ਹਾਂ ਦਾ ਘਰ ਤੱਕ ਵੀ ਬਤੌਰ ਲਿਖਤੀ ਗਹਿਣੇ ਲਿਖਵਾ ਲਿਆ ਸੀ। ਜੋ ਅਕਸਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਘਰੋਂ ਬੇਘਰ ਕਰਨ ਅਤੇ ਪੁਲਿਸ ਦੀਆਂ ਧਮਕੀਆਂ ਤੋਂ ਇਲਾਵਾ ਕੁਝ ਵਿਅਕਤੀਆਂ ਵੱਲੋਂ ਉਸ ਦਾ ਪਿੱਛਾ ਕਰਵਾਉਂਦਾ ਰਹਿੰਦਾ ਸੀ। ਜਿਸਦੇ ਚਲਦਿਆਂ ਆੜਤੀਏ ਤੋਂ ਪਰੇਸ਼ਾਨ ਹੋ ਕੇ ਉਨਾਂ ਦੇ ਪੁੱਤਰ ਸਤਨਾਮ ਸਿੰਘ ਲੰਘੀ ਰਾਤ ਨੂੰ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਕਮਰੇ ਵਿੱਚ ਛੱਤ ਨਾਲ ਲੱਗੇ ਪੱਖੇ ਨਾਲ ਚੂਨੀ ਪਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਸਤਨਾਮ ਸਿੰਘ ਨੇ ਬਤੌਰ ਇੱਕ ਸੁਸਾਈਡ ਨੋਟ ਰਾਹੀਂ ਪਿੰਡ ਟੱਲੇਵਾਲ ਦੇ ਆੜਤੀਏ, ਇੱਕ ਸਰਪੰਚ ਸਮੇਤ ਕੁਝ ਵਿਅਕਤੀਆਂ ਦੇ ਨਾਮ ਲਿਖਕੇ ਖੁਦ ਕੁਝ ਕਰ ਲਈ। ਸੁਸਾਈਡ ਨੋਟ ਵਿੱਚ ਮ੍ਰਿਤਕ ਨੇ ਆੜਤੀਏ ਅਤੇ ਉਸਦੇ ਸਾਥੀਆਂ ਨੂੰ ਆਪਣੀ ਖੁਦਕੁਸ਼ੀ ਕਰਨ ਲਈ ਜ਼ਿੰਮੇਵਾਰ ਦੱਸਿਆ। ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਸਤਨਾਮ ਸਿੰਘ ਦੇ ਪਰਿਵਾਰਿਕ ਮੈਂਬਰਾਂ,ਪਿੰਡ ਵਾਸੀਆਂ ਸਮੇਤ ਪਿੰਡ ਪੰਚਾਇਤਾਂ ਨੇ ਇਕੱਠੇ ਹੋ ਕੇ ਪੁਲਿਸ ਥਾਣਾ ਟੱਲੇਵਾਲ ਅੱਗੇ ਰੋਸ ਕਰਦਿਆਂ ਕਿਹਾ ਕਿ ਜਿਨਾਂ ਸਮਾਂ ਮ੍ਰਿਤਕ ਸਤਨਾਮ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਉਨਾਂ ਚਿਰ ਉਹ ਆਪਣੇ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਅਤੇ ਨਾ ਹੀ ਅੰਤਿਮ ਸੰਸਕਾਰ ਕਰਨਗੇ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋ ਪੁਲੀਸ ਥਾਣਾ ਟੱਲੇਵਾਲ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਦੂਜੇ ਪਾਸੇ ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਟੱਲੇਵਾਲ ਤੇ ਐਸਐਚਓ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਵੀ ਦਿਖਾਈ ਦਿੱਤੇ। ਜਿਨਾਂ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਦੋਸ਼ੀ ਅੱਜੇ ਵੀ ਪੁਲਿਸ ਦੀ ਗਿਰਫ ਤੋ ਬਾਹਰ ਦਿਖਾਈ ਦਿੱਤੇ। ਮ੍ਰਿਤਕ ਸਤਨਾਮ ਸਿੰਘ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ,ਜੋ ਆਪਣੇ ਪਿੱਛੇ ਇੱਕ 9 ਮਹੀਨਿਆਂ ਦਾ ਛੋਟਾ ਮਾਸੂਮ ਪੁੱਤਰ,ਆਪਣੀ ਪਤਨੀ, ਮਾਤਾ, ਦੋ ਭੈਣਾਂ ਅਤੇ ਇੱਕ ਛੋਟਾ ਭਰਾ ਛੱਡ ਗਿਆ। ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਮ੍ਰਿਤਕ ਸਤਨਾਮ ਸਿੰਘ ਦੇ ਉੱਪਰ ਹੀ ਸੀ। ਜਿਨ੍ਹਾਂ ਦਾ ਹੁਣ ਰੋ-ਰੋ-ਕੇ ਬੁਰਾ ਹਾਲ ਹੈ।
ਇਸ ਮਾਮਲੇ ਸੰਬੰਧੀ ਡੀਐਸਪੀ ਕੰਵਲਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਪੁਲਿਸ ਨੇ ਵੱਖੋ-ਵੱਖਰੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਦੀਆਂ ਵੱਖੋ-ਵੱਖਰੀਆਂ ਟੀਮਾਂ ਰਾਹੀਂ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਜਗਰਾਉਂ ‘ਚ ਪੁਲਿਸ ਨੇ 2 ਨ.ਸ਼ਾ ਤ.ਸਕਰਾਂ ਨੂੰ ਕੀਤਾ ਗ੍ਰਿਫਤਾਰ, ਨ.ਸ਼ੀਲੀ.ਆਂ ਗੋ.ਲੀਆਂ ਤੇ ਐਕਟਿਵਾ ਬਰਾਮਦ
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਉਹਦੇ ਹੱਕ ਵਿੱਚ ਪਿੰਡ ਵਾਸੀ ਅਤੇ ਪੰਚਾਇਤ ਯੂਨੀਅਨ ਬਰਨਾਲਾ ਵੀ ਇਨਸਾਫ ਦਵਾਉਣ ਲਈ ਪਰਿਵਾਰ ਨਾਲ ਡੱਟ ਕੇ ਖੜ ਗਈ ਹੈ, ਜਿਨ੍ਹਾਂ ਨੇ ਸੋਮਵਾਰ ਤੱਕ ਦਾ ਪੁਲਿਸ ਨੂੰ ਅਲਟੀਮੇਟਮ ਦਿੰਦੇ ਕਿਹਾ ਕਿ ਜੇਕਰ ਪੁਲਿਸ ਸੋਮਵਾਰ ਤੱਕ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕਰਦੀ ਤਾਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਹਨਾਂ ਸਮਾਂ ਮ੍ਰਿਤਕ ਸਤਨਾਮ ਸਿੰਘ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ,ਜਿੰਨਾ ਸਮਾਂ ਆੜਤੀਏ ਅਤੇ ਉਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ।
ਵੀਡੀਓ ਲਈ ਕਲਿੱਕ ਕਰੋ -: