ਕਲਯੁਗੀ ਮਾਮੇ ਵੱਲੋਂ ਆਪਣੇ 8 ਸਾਲਾਂ ਭਾਣਜੇ ਦਾ ਸਿਰ ਵਿਚ ਕਹੀ ਦੇ ਵਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਭਾਣਜਾ ਆਪਣੇ ਨਾਨਕੇ ਆਪਣੀ ਨਾਨੀ ਦੇ ਭੋਗ ਸਮਾਗਮ ਤੇ ਆਇਆ ਹੋਇਆ ਸੀ। ਰਿਸ਼ਤੇ ਵਿਚ ਮਾਮਾ ਨੇ ਭਾਣਜੇ ਦਾ ਉਸ ਵੇਲੇ ਕਤਲ ਕੀਤਾ ਜਦੋ ਮ੍ਰਿਤਕ ਭਾਣਜਾ ਬੱਚਿਆਂ ਨਾਲ ਖੇਲ ਰਿਹਾ ਸੀ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰਦੇ ਹੋਏ ਕਾਤਿਲ ਮਾਮੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਕਤਲ ਦੇ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਕਰ ਰਹੇ ਸੰਬੰਧਿਤ ਥਾਣੇ ਦੇ ਐਸ ਐਚ ਓ ਅਮਨਦੀਪ ਸਿੰਘ ਦੱਸਿਆ ਕਿ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਰਹਿਣ ਵਾਲੇ ਹਰਮਨਜੋਤ ਸਿੰਘ ਉਮਰ 8 ਸਾਲਾ ਨੂੰ ਉਸਦੇ ਹੀ ਰਿਸ਼ਤੇ ਵਿੱਚ ਲਗਦੇ ਮਾਮਾ ਨੇ ਹੀ ਸਿਰ ਵਿਚ ਕਹੀ ਦੇ ਵਾਰ ਕਰਕੇ ਕਤਲ ਕਰ ਦਿਤਾ ਹੈ।
ਮ੍ਰਿਤਕ ਹਰਮਨਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਪਿੰਡ ਮਨੇਸ਼ ਥਾਣਾ ਧਾਰੀਵਾਲ ਦਾ ਰਹਿਣ ਵਾਲਾ ਸੀ ਅਤੇ ਬਟਾਲਾ ਨਜਦੀਕੀ ਪਿੰਡ ਡੇਅਰੀਵਾਲ ਦਰੋਗਾ ਅਪਣੇ ਨਾਨਕੇ ਆਇਆ ਹੋਇਆ ਸੀ ਅਤੇ ਜਦੋਂ ਉਹ ਬੱਚਿਆਂ ਨਾਲ ਖੇਲ ਰਿਹਾ ਸੀ। ਉਸ ਸਮੇ ਗਵਾਂਢ ਵਿੱਚ ਰਹਿੰਦੇ ਉਸਦੇ ਰਿਸ਼ਤੇ ਵਿੱਚ ਮਾਮਾ ਲਗਦੇ ਜਰਨੈਲ ਸਿੰਘ ਨੇ ਉਸਦਾ ਕਤਲ ਕਰ ਦਿਤਾ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਦੇ ਹੋਏ ਕਾਤਿਲ ਮਾਮੇ ਦੀ ਭਾਲ ਸ਼ੁਰੂ ਕਰ ਦਿਤੀ ਹੈ ਅਤੇ ਕਤਲ ਦੇ ਕਾਰਨ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਵੀਡੀਓ ਲਈ ਕਲਿੱਕ ਕਰੋ -: