ਇਹਨੀਂ ਦਿਨੀਂ ਇਲਾਕਾ ਚੋਹਲਾ ਸਾਹਿਬ ਦੇ ਵੱਖ ਵੱਖ ਪਿੰਡਾਂ ਵਿਚ ਚੋਰਾਂ ਵੱਲੋਂ ਬੇਖੌਫ ਹੋ ਕੇ ਛੁਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਸਮੁੱਚੇ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਬੀਤੀ ਰਾਤ ਵੀ ਇੱਥੋਂ ਨਜ਼ਦੀਕੀ ਪਿੰਡ ਚੋਹਲਾ ਖੁਰਦ ਵਿਜੈ ਕੁਝ ਅਣਪਛਾਤੇ ਚੋਰਾਂ ਵੱਲੋਂ 5 ਘਰਾਂ ਵਿੱਚ ਦਾਖਲ ਹੋਵੋ 17 ਤੋਲੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਤੋਂ ਵੱਧ ਰੁਪਏ ਦੀ ਚੋਰੀ ਕਰ ਲਈ ਹੈ।
ਚੋਰੀ ਦਾ ਸ਼ਿਕਾਰ ਹੋਏ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇਸ਼ ਨੌਜਵਾਨ ਆਗੂ ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਅੱਜ ਜਦ ਸਵੇਰੇ ਉਹ ਉੱਠ ਕੇ ਆਪਣੇ ਦੂਸਰੇ ਕਮਰੇ ਵਿੱਚ ਗਏ ਤਾਂ ਕਮਰੇ ਵਿਚ ਲੋਹੇ ਦੀ ਅਲਮਾਰੀ ਦਾ ਦਰਵਾਜ਼ਾ ਟੁੱਟਾ ਹੋਇਆ ਸੀ ਅਤੇ ਸਾਰਾ ਸਾਮਾਨ ਖਿਲਰਿਆ ਸੀ ਜਦੋਂ ਉਨ੍ਹਾਂ ਅਲਮਾਰੀ ਵਿਚ ਰੱਖ ਕੇ ਆਪਣੇ ਸੋਨੇ ਦੇ ਗਹਿਣੇ ਅਤੇ ਨਗਦੀ ਉਥੇ ਲੈ ਕੇ 17 ਤੋਲੇ ਗਹਿਣੇ ਅਤੇ ਡੇਢ ਲੱਖ ਰੁਪਏ ਗਾਇਬ ਸਨ। ਇਸੇ ਤਰਾਂ ਹੀ ਪੀੜਤ ਸੁਲੱਖਣ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਵੀ ਅੱਜ ਜਦ ਉਠ ਕੇ ਵੇਖਿਆ ਤਾਂ ਉਨ੍ਹਾਂ ਦੀ ਲੋਹੇ ਦੀ ਅਲਮਾਰੀ ਦਾ ਦਰਵਾਜ਼ਾ ਟੁੱਟਾ ਸੀ ਅਤੇ ਉਸ ਵਿੱਚ ਰੱਖਿਆ ਸਾਰਾ ਸਮਾਨ ਹੇਠ ਖਿੱਲਰਿਆ ਹੋਇਆ ਸੀ ਅਤੇ ਉਨ੍ਹਾਂ ਵੱਲੋਂ ਅਲਮਾਰੀ ਵਿਚ ਰੱਖੇ ਦਸ ਹਜਾਰ ਰੁਪਏ ਤੋਂ ਵੱਧ ਪੈਸੇ ਗਾਇਬ ਸਨ, ਇਸ ਤੋਂ ਇਲਾਵਾ ਚੋਰਾਂ ਵੱਲੋਂ ਬੇਖੌਫ ਹੋ ਕੇ ਇਹਨਾ ਘਰਾਂ ਦੇ ਨਜ਼ਦੀਕ 3 ਹੋਰ ਘਰਾਂ ਵਿਚ ਦਾਖ਼ਲ ਹੋ ਕੇ ਚੋਰੀ ਨੂੰ ਅੰਜਾਮ ਦੇਣ ਲਈ ਕੋਸ਼ਿਸ਼ ਕੀਤੀ ਜਿਸ ਵਿੱਚ ਉਹ ਨਾਕਾਮ ਰਹੇ।