ਪਿਛਲੇ ਦਿਨੀ ਪਨਬਸ ਅਤੇ ਪੀਆਰਟੀਸੀ ਕੱਚਾ ਮੁਲਾਜ਼ਮਾਂ ਦੀ ਸ਼ੁਰੂ ਕੀਤੀ ਹੜਤਾਲ ਅੱਜ ਅੱਠਵੇਂ ਦਿਨ ‘ਚ ਸ਼ਮਿਲ ਹੋ ਗਈ। ਅੱਜ ਹੜਤਾਲ ਦੇ ਅੱਠਵੇਂ ਦਿਨ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆ ਮੰਗਾ ਨੂੰ ਲੈਕੇ ਸ਼ਹਿਰ ‘ਚ ਇੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਸਰਕਾਰ ਨਜ਼ਰ ਅੰਦਾਜ਼ ਕਰ ਰਹੀ ਹੈ।
ਪਿਛਲੀ ਮੀਟਿੰਗ ਵੀ ਗਲਬਾਤ ਦੀ ਬੇਸਿੱਟਾ ਰਹੀ ਅਤੇ ਹੁਣ ਫਿਰ ਇੱਕ ਵਾਰ 14 ਸਿਤੱਬਰ ਨੂੰ ਗਲਬਾਤ ਦਾ ਸੱਦਾ ਸਰਕਾਰ ਵੱਲੋਂ ਦਿੱਤਾ ਗਿਆ ਹੈ। ਜਿਸ ‘ਚ ਜਥੇਬੰਦੀ ਦੇ ਪੰਜ ਮੈਂਬਰ ਮੀਟਿੰਗ ‘ਚ ਸ਼ਮਿਲ ਹੋਣਗੇ।ਉਨ੍ਹਾਂ ਕਿਹਾ ਕਿ ਜੇਕਰ ਕਲ ਦੀ ਮੀਟਿੰਗ ‘ਚ ਵੀ ਸਿੱਟਾ ਸਾਰਥਕ ਨਾ ਨਿਕਲਿਆ ਤਾਂ ਸਾਡੇ ਵੱਲੋਂ ਇਸ ਤੋਂ ਵੀ ਤਿੱਖਾ ਸੰਘਰਸ਼ ਬੰਨਿਆ ਜਵੇਗਾ। ਜਿਸ ਦੀ ਜਿੰਮੇਦਾਰੀ ਮੌਜੂਦਾ ਸਰਕਾਰ ਦੀ ਹੋਵੇਗੀ।