ਪੰਜਾਬ ਵਿੱਚ ਹੋ ਰਹੀ ਬਾਰਿਸ਼ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਇਕ ਦਿਨ ਵਿਚ ਹੀ ਇਕ ਮਹੀਨੇ ਜਿੰਨੀ ਬਾਰਿਸ਼ ਹੋ ਗਈ ਹੈ ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਆਮ ਤੌਰ ਤੇ 101 ਐਮ ਐਮ ਦੇ ਕਰੀਬ ਬਾਰਿਸ਼ ਹੁੰਦੀ ਹੈ ਪਰ ਬੀਤੇ 24 ਘੰਟਿਆਂ ਦੇ ਦੌਰਾਨ ਹੀ 113 ਐਮ ਐਮ ਦੇ ਕਰੀਬ ਬਾਰਿਸ਼ ਹੋ ਗਈ ਹੈ ਜਿਸ ਨੇ ਇਕ ਦਿਨ ਚ ਹੀ ਸਤੰਬਰ ਮਹੀਨੇ ਦੇ ਰਿਕਾਰਡ ਤੋੜ ਦਿੱਤੇ ਤੇ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦੋ ਦਿਨ ਤੱਕ ਹੋਰ ਬਾਰਿਸ਼ ਪੈਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਤੰਬਰ ਮਹੀਨੇ ਚ ਹੀ ਬਾਰਿਸ਼ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਜਦੋਂ ਕਿ ਅਗਸਤ ਮਹੀਨੇ ਚ ਮੌਨਸੂਨ ਕਮਜ਼ੋਰ ਰਿਹਾ।
ਲੁਧਿਆਣਾ ਵਿੱਚ ਲਗਾਤਾਰ ਬੀਤੀ ਰਾਤ ਤੋਂ ਪੈ ਰਹੀ ਬਾਰਿਸ਼ ਦੇ ਕਾਰਨ ਸਮਾਰਟ ਸਿਟੀ ਦੀ ਪੋਲ ਖੁੱਲ੍ਹਦੀ ਵੀ ਵਿਖਾਈ ਦੇ ਰਹੀ ਹੈ। ਲੁਧਿਆਣਾ ਦੀਆਂ ਸੜਕਾਂ ਤੇ ਪਾਣੀ ਇਸ ਕਦਰ ਇਕੱਠਾ ਹੋ ਗਿਆ ਜਿਵੇਂ ਕੋਈ ਛੱਪੜ ਹੋਵੇ ਅਤੇ ਹੇਠਲੇ ਇਲਾਕਿਆਂ ਦਾ ਹੀ ਨਹੀਂ ਸਗੋਂ ਦੋ ਲੁਧਿਆਣਾ ਦੇ ਪੋਰਸ਼ ਇਲਾਕੇ ਨੇ ਉੱਥੇ ਵੀ ਸਮਾਰਟ ਸਿਟੀ ਤਹਿਤ ਚੱਲ ਰਹੇ ਪ੍ਰਾਜੈਕਟਾਂ ਦੀ ਪੋਲ ਖੁੱਲ੍ਹ ਗਈ ਹੈ। ਉਧਰ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਉਨ੍ਹਾਂ ਨੇ ਕਿਹਾ ਕਿ ਲਗਾਤਾਰ ਮੌਸਮ ‘ਚ ਤਬਦੀਲੀ ਆ ਰਹੀ ਹੈ। ਉਸ ਕਾਰਨ ਬਾਰਿਸ਼ਾਂ ਵੀ ਦੇਰੀ ਨਾਲ ਹੋ ਰਹੀਆਂ ਨੇ ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ 15 ਸਤੰਬਰ ਤਕ ਮੌਨਸੂਨ ਚਲਾ ਜਾਂਦਾ ਹੈ ਪਰ ਮੌਨਸੂਨ ਜਾਣ ਦੀ ਥਾਂ ਬਾਰਿਸ਼ਾਂ ਵਧ ਗਈਆਂ ਨੇ ਉਹਨਾਂ ਨੇ ਕਿਹਾ ਕਿ ਆਉਂਦੀ 20 ਸਤੰਬਰ ਤਕ ਬਾਰਿਸ਼ ਦੀ ਸੰਭਾਵਨਾ ਹੈ, ਨਾਲ ਹੀ ਉਨ੍ਹਾਂ ਨੇ ਵੀ ਕਿਹਾ ਕਿ ਇਹ ਬਾਰਿਸ਼ ਫਸਲਾਂ ਲਈ ਕੋਈ ਬਹੁਤੀ ਫ਼ਾਇਦੇਮੰਦ ਵੀ ਨਹੀਂ ਹੈ ਅਤੇ ਨੁਕਸਾਨਦੇਹ ਵੀ ਨਹੀਂ ਹੈ ਪਰ ਹਾਂ ਜੇਕਰ 20 ਸਤੰਬਰ ਤੋਂ ਬਾਅਦ ਵੀ ਲਗਾਤਾਰ ਬਾਰਿਸ਼ ਹੁੰਦੀ ਹੈ ਤਾਂ ਇਸ ਦਾ ਝੋਨੇ ਦੀ ਫ਼ਸਲ ਦੇ ਨੁਕਸਾਨ ਹੋ ਸਕਦਾ ਹੈ।