ਮਸ਼ਹੂਰ ਪੰਜਾਬੀ ਗਾਇਕ ਸਿੰਗਾ ਨੂੰ ਧਮਕੀ ਮਿਲੀ ਹੈ। ਇਸ ਸਬੰਧੀ ਗਾਇਕ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੰਬੋਧਨ ਕੀਤਾ ਹੈ। ਉਸ ਨੇ ਸੀਐਮ ਭਗਵੰਤ ਮਾਨ ਨੂੰ ਖੁਦ ਨੂੰ ਬਚਾਉਣ ਦੀ ਅਪੀਲ ਕੀਤੀ ਹੈ।
ਲਾਈਵ ਹੋ ਕੇ ਸਿੰਗਾ ਨੇ ਕਿਹਾ ਕਿ ਕੁਝ ਪੈਸੇ ਦੇ ਲਾਲਚੀ ਵਿਅਕਤੀ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਹਨ। ਇਸ ਗੱਲ ਤੋਂ ਉਸ ਦੇ ਪਿਤਾ ਸਦਮੇ ਵਿੱਚ ਹਨ। ਸਿੰਗਾ ਨੇ ਭਰੇ ਮਨ ਨਾਲ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਿਹਾ ਹੈ। ਕੁਝ ਲੋਕ ਉਸ ਨੂੰ ਝੂਠੇ ਕੇਸ ਵਿੱਚ ਫਸਾ ਰਹੇ ਹਨ ਅਤੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ : ‘ਜਿਗਰੀ ਦੋਸਤ’ ਬਣਿਆ ‘ਜਾ.ਨੀ ਦੁਸ਼ਮਣ’, ਕਦੇ ਇਕੱਠ ਉਠਦੇ-ਬੈਠਦੇ ਸੀ, ਹੁਣ ਨਿੱਕੀ ਜਿਹੀ ਗੱਲ ‘ਤੇ ਲੈ ਲਈ ਜਾ.ਨ
ਦੱਸ ਦੇਈਏ ਕਿ ਸਿੰਗਾ ਨੇ ਕੁਝ ਸਮਾਂ ਪਹਿਲਾਂ ਇੰਗਲੈਂਡ ਵਿੱਚ ਇੱਕ ਗੀਤ ਦੀ ਸ਼ੂਟਿੰਗ ਕੀਤੀ ਸੀ। ਇਸ ਗੀਤ ‘ਚ ਉਸ ਨੇ ਈਸਾ ਮਸੀਹ ਦੀ ਪੋਸ਼ਾਕ ਪਹਿਨੀ ਸੀ। ਇਸ ਦਾ ਵਿਰੋਧ ਕਰਦੇ ਹੋਏ ਕਪੂਰਥਲਾ ਅਤੇ ਅਜਨਾਲਾ ‘ਚ ਕੁਝ ਲੋਕਾਂ ਨੇ ਉਸ ‘ਤੇ ਕੇਸ ਦਰਜ ਕਰਵਾਇਆ ਸੀ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਉਸ ਤੋਂ 10 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਗਾਇਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਕਸਬੇ ਦੇ ਅਧੀਨ ਪੈਂਦੇ ਜੰਗਲਿਆਣਾ ਦਾ ਰਹਿਣ ਵਾਲਾ ਹੈ। ਉਹ ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਉਸ ਨੇ ਕਈ ਸੁਪਰਹਿੱਟ ਗੀਤਾਂ ‘ਚ ਆਪਣੀ ਆਵਾਜ਼ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ : –