
Pushpa 2 Allu Arjun photo
ਸੁਕੁਮਾਰ ਦੁਆਰਾ ਨਿਰਦੇਸ਼ਿਤ ਫਿਲਮ ‘ ਪੁਸ਼ਪਾ: ਦ ਰੂਲ ‘ ਦੇ ਨਿਰਮਾਤਾਵਾਂ ਨੇ ਪੋਸਟਰ ਦੇ ਨਾਲ ਫਿਲਮ ਦੀ ਰਿਲੀਜ਼ ਡੇਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਟੀਜ਼ਰ ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ‘ਪੁਸ਼ਪਾ 2’ ਦੇ ਸੈੱਟ ਤੋਂ ਅੱਲੂ ਅਰਜੁਨ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਲੀਕ ਤਸਵੀਰ ‘ਚ ਅਦਾਕਾਰ ਸਾੜ੍ਹੀ ਪਹਿਨੇ ਨਜ਼ਰ ਆ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ‘ਪੁਸ਼ਪਾ 2’ ਦੇ ਸੈੱਟ ਤੋਂ ਅੱਲੂ ਅਰਜੁਨ ਦੀ ਫੋਟੋ ਵਾਇਰਲ ਹੋਈ ਹੈ। ਇਸ ਤੋਂ ਪਹਿਲਾਂ ਵੀ ਕੁਝ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।

ਇਸ ਤੋਂ ਪਹਿਲਾਂ ਸਾਲ 2020 ‘ਚ ‘ਪੁਸ਼ਪਾ: ਦ ਰਾਈਜ਼’ ਦੇ ਸੈੱਟ ਤੋਂ ਅੱਲੂ ਅਰਜੁਨ ਦੀ ਫੋਟੋ ਲੀਕ ਹੋਈ ਸੀ। ਉਦੋਂ ਨਿਰਮਾਤਾਵਾਂ ਨੇ ਫਿਲਮ ਦੀ ਨਿੱਜੀ ਜਾਣਕਾਰੀ ਇਸ ਤਰ੍ਹਾਂ ਸਾਹਮਣੇ ਆਉਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਸੈੱਟ ‘ਤੇ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਸੀ। ਅੱਲੂ ਅਰਜੁਨ ਤੋਂ ਇਲਾਵਾ ‘ਸ਼੍ਰੀਵੱਲੀ’ ਰਸ਼ਮਿਕਾ ਮੰਡਾਨਾ ਵੀ ਇਸ ਫਿਲਮ ਦੀ ਸਟਾਰ ਕਾਸਟ ‘ਚ ਹੋਵੇਗੀ । ਇਸ ਤੋਂ ਇਲਾਵਾ ਜਗਪਤੀ ਬਾਬੂ, ਰਾਓ ਰਮੇਸ਼ ਵਰਗੇ ਕਲਾਕਾਰਾਂ ਦੀ ਮੌਜੂਦਗੀ ਦੀ ਵੀ ਜ਼ੋਰਦਾਰ ਚਰਚਾ ਹੈ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”























