ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2: ਦ ਰੂਲ’ ਦਾ ਟੀਜ਼ਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਕਰੀਬ 68 ਸੈਕਿੰਡ ਦੇ ਇਸ ਟੀਜ਼ਰ ‘ਚ ਸਿਰਫ ਇਕ ਸੀਨ ਨਜ਼ਰ ਆ ਰਿਹਾ ਸੀ ਅਤੇ ਅੱਲੂ ਅਰਜੁਨ ਦਾ ਸਿਰਫ ਇਕ ਗੈਟਅੱਪ। ਪਰ ਉਸ ਦਾ ਇਹ ਇੱਕ ਗੈਟਅੱਪ ਇੰਨਾ ਜ਼ਬਰਦਸਤ ਸੀ ਕਿ ਲੋਕ ਇਸ ਨੂੰ ਦੇਖਣ ਲਈ ‘ਪੁਸ਼ਪਾ 2’ ਦੇ ਟੀਜ਼ਰ ਨੂੰ ਵਾਰ-ਵਾਰ ਦੇਖ ਰਹੇ ਹਨ।

pushpa 2 movie budget
ਟੀਜ਼ਰ ‘ਚ ਅੱਲੂ ਅਰਜੁਨ ਦਾ ਇਹ ਗੈਟਅਪ ਇੱਦਾ ਹੀ ਨਹੀਂ ਆਇਆ ਹੈ, ਬਲਕਿ ਇਹ ‘ਤਿਰੁਪਤੀ ਗੰਗਾਮਾ ਜਟਾਰਾ’ ਨਾਮਕ ਧਾਰਮਿਕ ਤਿਉਹਾਰ ਨਾਲ ਸਬੰਧਤ ਹੈ। ਇਸ ਤਿਉਹਾਰ ਦੇ ਪਿੱਛੇ ਔਰਤਾਂ ਦੇ ਸਨਮਾਨ ਨਾਲ ਜੁੜੀ ਇੱਕ ਬਹੁਤ ਪੁਰਾਣੀ ਕਹਾਣੀ ਹੈ, ਜੋ ਇੱਕ ਸ਼ਕਤੀਸ਼ਾਲੀ ਦੇਵੀ ਨਾਲ ਜੁੜੀ ਹੋਈ ਹੈ। ਹੁਣ ਪਤਾ ਲੱਗਾ ਹੈ ਕਿ ਇਸ ਸੀਨ ਲਈ ਮੇਕਰਸ ਨੇ ਵੱਡੀ ਰਕਮ ਖਰਚ ਕੀਤੀ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਰਿਪੋਰਟ ਮੁਤਾਬਕ ‘ਪੁਸ਼ਪਾ 2’ ਦਾ ਇਹ ‘ਗੰਗਾਮਾ ਜਟਾਰਾ’ ਸੀਨ ਫਿਲਮ ਦੇ ਪਲਾਟ ‘ਚ ਕਾਫੀ ਅਹਿਮ ਹੈ। ਅਤੇ ਇਸਦੇ ਲਈ ਮੇਕਰਸ ਨੇ ਇੰਨੀ ਵੱਡੀ ਰਕਮ ਖਰਚ ਕੀਤੀ ਹੈ, ਜੋ ਕਿ ਕਈ ਵੱਡੇ ਫਿਲਮੀ ਸਿਤਾਰਿਆਂ ਦੀ ਫੀਸ ਨਹੀਂ ਹੈ। ਕਈ ਚੰਗੀਆਂ ਹਿੱਟ ਫਿਲਮਾਂ ਦਾ ਬਜਟ ਵੀ ਇੰਨਾ ਨਹੀਂ ਹੁੰਦਾ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦਾ ਇਹ ਸੀਨ ਸਿਰਫ 6 ਮਿੰਟ ਦਾ ਹੈ ਅਤੇ ਇਸ ਨੂੰ ਸ਼ੂਟ ਕਰਨ ‘ਚ 30 ਦਿਨ ਲੱਗੇ ਹਨ। ‘ਪੁਸ਼ਪਾ 2’ ਦੇ ਇਸ ਇਕ ਸੀਨ ‘ਤੇ ਕਰੀਬ 60 ਕਰੋੜ ਰੁਪਏ ਖਰਚ ਕੀਤੇ ਗਏ ਹਨ।