ਕਾਂਗਰਸ ਸਾਂਸਦ ਰਾਹੁਲ ਗਾਂਧੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਰਾਹੁਲ ਗਾਂਧੀ ਦਾ ਤਰਖਾਣ ਦਾ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਕੁਲੀ ਬਣ ਕੇ ਲੋਕਾਂ ਦਾ ਸਾਮਾਨ ਚੁੱਕਦੇ ਨਜ਼ਰ ਆਏ ਸਨ। ਹੁਣ ਉਨ੍ਹਾਂ ਨੂੰ ਦਿੱਲੀ ਸਥਿਤ ਫਰਨੀਚਰ ਦੀ ਦੁਕਾਨ ‘ਤੇ ਦੇਖਿਆ ਗਿਆ ਹੈ।
ਇੱਥੇ ਉਨ੍ਹਾਂ ਨੇ ਹਥੌੜੇ ‘ਤੇ ਵੀ ਹੱਥ ਅਜ਼ਮਾਇਆ। ਰਾਹੁਲ ਗਾਂਧੀ ਦਿੱਲੀ ਦੇ ਕੀਰਤੀਨਗਰ ਸਥਿਤ ਏਸ਼ੀਆ ਦੇ ਸਭ ਤੋਂ ਵੱਡੇ ਫਰਨੀਚਰ ਮਾਰਕੀਟ ਗਏ ਸਨ। ਉਨ੍ਹਾਂ ਨੇ ਐਕਸ ‘ਤੇ ਲਿਖਿਆ, ਅੱਜ ਮੈਂ ਦਿੱਲੀ ਦੇ ਕੀਰਤੀਨਗਰ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਗਿਆ ਅਤੇ ਤਰਖਾਣ ਭਰਾਵਾਂ ਨੂੰ ਮਿਲਿਆ। ਮਿਹਨਤੀ ਹੋਣ ਤੋਂ ਇਲਾਵਾ ਉਹ ਸ਼ਾਨਦਾਰ ਕਲਾਕਾਰ ਵੀ ਹਨ – ਮਜ਼ਬੂਤੀ ਅਤੇ ਸੁੰਦਰਤਾ ਬਣਾਉਣ ਦੇ ਮਾਹਰ! ਅਸੀਂ ਬਹੁਤ ਗੱਲਾਂ ਕੀਤੀਆਂ, ਉਨ੍ਹਾਂ ਦੇ ਹੁਨਰ ਬਾਰੇ ਥੋੜ੍ਹਾ ਜਾਣਿਆ ਅਤੇ ਥੋੜ੍ਹਾ-ਥੋੜ੍ਹਾ ਸਿੱਖਣ ਦੀ ਕੋਸ਼ਿਸ਼ ਕੀਤੀ। ਰਾਹੁਲ ਗਾਂਧੀ ਨੇ ਦੁਕਾਨ ‘ਤੇ ਕੰਮ ਕਰਦੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਵੀ ਜਾਣੇ ਅਤੇ ਸਮਝੇ।
ਅਜੇ ਕੁਝ ਦਿਨ ਪਹਿਲਾਂ ਜਦੋਂ ਰਾਹੁਲ ਗਾਂਧੀ ਛੱਤੀਸਗੜ੍ਹ ਦੇ ਦੌਰੇ ‘ਤੇ ਸਨ ਤਾਂ ਉਨ੍ਹਾਂ ਨੇ ਬਿਲਾਸਪੁਰ ‘ਚ ਆਮ ਯਾਤਰੀ ਵਾਂਗ ਰੇਲਗੱਡੀ ਦੀ ਸਵਾਰੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਰੇਲਗੱਡੀ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣੀਆਂ। ਰਾਹੁਲ ਗਾਂਧੀ ਨੂੰ ਇਕ ਕੁੜੀ ਦੀ ਨੋਟਬੁੱਕ ‘ਤੇ ਡਰਾਇੰਗ ਕਰਦੇ ਦੇਖਿਆ ਗਿਆ ਅਤੇ ਸਲੀਪਰ ਕੋਚ ‘ਚ ਸਫਰ ਦੌਰਾਨ ਉਨ੍ਹਾਂ ਨੇ ਮਹਿਲਾ ਖਿਡਾਰੀਆਂ ਨਾਲ ਵੀ ਗੱਲਬਾਤ ਕੀਤੀ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ਦਾ ਦੌਰਾ ਵੀ ਕਰ ਚੁੱਕੇ ਹਨ। ਰਾਹੁਲ ਗਾਂਧੀ ਨੇ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਕੁਲੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇੱਥੇ ਰਾਹੁਲ ਗਾਂਧੀ ਨੇ ਕੁਲੀ ਦੇ ਕੱਪੜੇ ਪਹਿਨੇ ਅਤੇ ਉਨ੍ਹਾਂ ਵਾਂਗ ਯਾਤਰੀਆਂ ਦਾ ਸਮਾਨ ਵੀ ਸਿਰ ‘ਤੇ ਚੁੱਕ ਲਿਆ।
ਇਹ ਵੀ ਪੜ੍ਹੋ : ਦਰਵਾਜ਼ੇ ‘ਤੇ ਘੰਟੀ ਵਜੀ…ਔਰਤ ਨੇ ਖੋਲ੍ਹਿਆ ਗੇਟ ਤਾਂ ਨਿਕਲੀਆਂ ਚੀਕਾਂ…ਸਾਹਮਣੇ ਪਿਸਤੌਲ ਤਾਣੀਂ ਖੜ੍ਹਾ ਸੀ ਬੰਦਾ
ਵੀਡੀਓ ਲਈ ਕਲਿੱਕ ਕਰੋ -: