ਹਰਿਆਣਾ ਦੇ ਪਹਿਲਵਾਨ ਅਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਚਾਲੇ ਹੋਈ ਲੜਾਈ ਨੂੰ ਲੈ ਕੇ ਕਾਫੀ ਸਿਆਸਤ ਚੱਲ ਰਹੀ ਹੈ। ਇਸੇ ਦੌਰਾਨ ਅੱਜ ਸਵੇਰੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਚਾਨਕ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਛਾਰਾ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨੇ ਵਰਿੰਦਰ ਆਰੀਆ ਅਖਾੜਾ ਵਿਖੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ।
ਛਾਰਾ ਪਿੰਡ ਪਹਿਲਵਾਨ ਦੀਪਕ ਪੂਨੀਆ ਦਾ ਪਿੰਡ ਹੈ। ਇਸ ਦੌਰਾਨ ਰਾਹੁਲ ਗਾਂਧੀ ਦੇ ਨਾਲ ਬਜਰੰਗ ਪੂਨੀਆ ਅਤੇ ਬੇਰੀ ਦੇ ਵਿਧਾਇਕ ਰਘੁਬੀਰ ਕਾਦਿਆਨ ਵੀ ਮੌਜੂਦ ਸਨ। ਰਾਹੁਲ ਦੇ ਅਖਾੜੇ ‘ਚ ਪਹੁੰਚਣ ‘ਤੇ ਪਹਿਲਵਾਨਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਪਹਿਲਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਖੇਡ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਦੇ ਨਾਲ ਹੀ ਕਾਂਗਰਸੀ ਆਗੂ ਨੇ ਸਰਦੀ ਦੇ ਮੌਸਮ ਵਿੱਚ ਪਹਿਲਵਾਨਾਂ ਨਾਲ ਬਾਜਰੇ ਦੀ ਰੋਟੀ ਦਾ ਆਨੰਦ ਵੀ ਮਾਣਿਆ। ਕਸਰਤ ਅਤੇ ਕੁਸ਼ਤੀ ਦੇ ਮੈਦਾਨ ਵਿੱਚ ਵੀ ਹੱਥ ਅਜ਼ਮਾਇਆ। ਰਾਹੁਲ ਗਾਂਧੀ ਦੇ ਆਉਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ ਕਿ ਕਾਂਗਰਸੀ ਆਗੂ ਨੇ ਕੁਸ਼ਤੀ ਦੇ ਦਾਅ-ਪੇਚ ਸਿੱਖੇ, ਅਖਾੜੇ ‘ਚ ਕੁਸ਼ਤੀ ਕੀਤੀ ਅਤੇ ਇਸ ਖੇਡ ਬਾਰੇ ਵੀ ਜਾਣਕਾਰੀ ਹਾਸਲ ਕੀਤੀ |
ਦੱਸ ਦੇਈਏ ਕਿ ਦੀਪਕ ਅਤੇ ਬਜਰੰਗ ਪੁਨੀਆ ਨੇ ਵਰਿੰਦਰ ਆਰੀਆ ਨੇ ਅਖਾੜੇ ਤੋਂ ਕੁਸ਼ਤੀ ਦੀ ਸ਼ੁਰੂਆਤ ਕੀਤੀ ਸੀ। ਅਤੇ ਇਸ ਅਖਾੜੇ ਦੀ ਬਦੌਲਤ ਹੀ ਉਨ੍ਹਾਂ ਦੁਨੀਆ ਭਰ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ। ਇਸ ਅਖਾੜੇ ਵਿੱਚ ਹੋਰ ਵੀ ਕਈ ਪਹਿਲਵਾਨ ਕੁਸ਼ਤੀ ਦੇ ਗੁਰ ਸਿੱਖ ਰਹੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਦਰ.ਦਨਾਕ ਸੜਕ ਹਾ.ਦਸਾ, ਹਫ਼ਤਾ ਪਹਿਲਾਂ ਕੈਨੇਡਾ ਤੋਂ ਆਏ ਮਾਂ-ਪੁੱਤ ਦੀ ਗਈ ਜਾ.ਨ
ਕੁਸ਼ਤੀ ਕੋਚ ਵਰਿੰਦਰ ਆਰੀਆ ਨੇ ਦੱਸਿਆ ਕਿ ਹਰ ਕੋਈ ਅਖਾੜੇ ‘ਚ ਅਭਿਆਸ ਕਰ ਰਿਹਾ ਸੀ, ਜਦੋਂ ਸਵੇਰੇ ਅਚਾਨਕ ਰਾਹੁਲ ਗਾਂਧੀ ਉਥੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਰਾਹੁਲ ਨੇ ਕਸਰਤ ਵੀ ਕੀਤੀ ਅਤੇ ਖੇਡਾਂ ਬਾਰੇ ਵੀ ਗੱਲ ਕੀਤੀ। ਵਰਿੰਦਰ ਆਰੀਆ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਖੇਡਾਂ ਬਾਰੇ ਕਾਫੀ ਜਾਣਕਾਰੀ ਹੈ। ਵਰਿੰਦਰ ਆਰੀਆ ਨੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਨੂੰ ਲੈ ਕੇ ਹੋਏ ਹੰਗਾਮੇ ‘ਤੇ ਕਿਹਾ ਕਿ ਰਾਸ਼ਟਰੀ ਮੁਕਾਬਲੇ ਹੋਣਗੇ ਪਰ ਇਸ ਮੁੱਦੇ ‘ਤੇ ਕੀ ਕੀਤਾ ਜਾਵੇਗਾ? ਉਸ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਮੁੱਦੇ ‘ਤੇ ਕੀ ਕਰ ਸਕਦੇ ਹਨ। ਕੁਝ ਫੈਸਲੇ ਸਿਰਫ ਸਰਕਾਰ ਹੀ ਲੈ ਸਕਦੀ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਪਹਿਲਵਾਨ ਸਾਕਸ਼ੀ ਮਲਿਕ ਦੇ ਘਰ ਪਹੁੰਚੀ ਅਤੇ ਉਸ ਨਾਲ ਗੱਲਬਾਤ ਕੀਤੀ ਸੀ। ਜ਼ਿਕਰਯੋਗ ਹੈ ਕਿ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੇ ਹਨ। ਪਹਿਲਵਾਨਾਂ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ੀ ਬ੍ਰਿਜ ਭੂਸ਼ਣ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ : –