ਅਯੁੱਧਿਆ ‘ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਨਾਲ ਭਾਰਤੀ ਰੇਲਵੇ ਵੀ ਸ਼ਰਧਾਲੂਆਂ ਨੂੰ ਰਾਮ ਜਨਮ ਭੂਮਿਕ ਤੱਕ ਪਹੁੰਚਾਉਣ ਦੀ ਵੱਡੇ ਪੱਧਰ ‘ਤੇ ਤਿਆਰੀ ਕਰ ਰਿਹਾ ਹੈ। ਅੰਬਾਲਾ ਰੇਲਵੇ ਡਿਵੀਜ਼ਨ 22 ਜਨਵਰੀ ਤੋਂ ਹਰਿਆਣਾ, ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਦੇ ਯਾਤਰੀਆਂ ਲਈ ਵਿਸ਼ੇਸ਼ ਰੇਲਗੱਡੀ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ।
ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ ਅਤੇ ਚੰਡੀਗੜ੍ਹ ਤੋਂ ਅਯੁੱਧਿਆ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ, ਜਿਨ੍ਹਾਂ ਦਾ ਸਮਾਂ-ਸਾਰਣੀ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਟਿਕਟਾਂ ਲਈ ਵਾਧੂ ਕਾਊਂਟਰ ਵੀ ਲਗਾਏ ਜਾ ਸਕਦੇ ਹਨ।
ਇਹ ਵੀ ਪੜ੍ਹੋ : 30 ਨੂੰ ਅਯੁੱਧਿਆ ਜਾਣਗੇ PM ਮੋਦੀ, ਰੇਲਵੇ ਸਟੇਸ਼ਨ ਦਾ ਕਰਨਗੇ ਉਦਘਾਟਨ, ਵੇਖੋ ਏਅਰਪੋਰਟ ਦੀਆਂ ਵੀ ਤਸਵੀਰਾਂ
ਡੀਆਰਐਮ ਭਾਟੀਆ ਨੇ ਦੱਸਿਆ ਕਿ ਅਯੁੱਧਿਆ ਲਈ ਕੁਝ ਸਪੈਸ਼ਲ ਟਰੇਨਾਂ ਚੱਲਣਗੀਆਂ ਅਤੇ ਕੁਝ ਰੈਗੂਲਰ ਟਰੇਨਾਂ ਚੱਲਣਗੀਆਂ। ਉਨ੍ਹਾਂ ਦਾ ਸ਼ੈਡਿਊਲ ਤਿਆਰ ਕਰਕੇ ਜਲਦੀ ਹੀ ਜਾਰੀ ਕੀਤਾ ਜਾਵੇਗਾ। ਡੀਆਰਐਮ ਮੁਤਾਬਕ ਅੰਮ੍ਰਿਤਸਰ, ਬਠਿੰਡਾ ਅਤੇ ਚੰਡੀਗੜ੍ਹ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਟਿਕਟਾਂ ਲਈ ਵੱਖਰੇ ਕਾਊਂਟਰ ਲਾਉਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਭਾਵੇਂ 80 ਫੀਸਦੀ ਲੋਕਾਂ ਦਾ ਈ-ਟਿਕਟਿੰਗ ਵੱਲ ਰੁਝਾਨ ਹੈ ਪਰ ਲੋੜ ਪੈਣ ’ਤੇ ਵਾਧੂ ਕਾਊਂਟਰ ਵੀ ਲਾਏ ਜਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”