ਯਾਤਰੀਆਂ ਦੀ ਸਹੂਲਤ ‘ਤੇ ਲਗਾਤਾਰ ਕੰਮ ਕਰ ਰਹੇ ਰੇਲ ਮੰਤਰਾਲੇ ਨੇ ਪਿਛਲੇ ਕੁਝ ਸਾਲਾਂ ਵਿਚ ਇੰਫ੍ਰਾਸਟਰਕਚਰ ਵਿਚ ਤੇਜ਼ੀ ਨਾਲ ਬਦਲਾਅ ਕੀਤਾ ਹੈ। ਇਸ ਨਾਲ ਯਾਤਰੀਆਂ ਨੂੰ ਕਈ ਸਹੂਲਤਾਂ ਵੀ ਮਿਲੀਆਂ ਹਨ। ਹੁਣ ਰੇਲਵੇ ਬੋਰਡ ਵੱਲੋਂ ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀਆਂ ਲਈ ਰੇਲ ਕਿਰਾਏ ਨੂੰ ਘਟਾ ਕੇ ਵੱਡੀ ਰਾਹਤ ਦਿੱਤੀ ਗਈ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਘੱਟੋ-ਘੱਟ ਕਿਰਾਏ ਨੂੰ ਘਟਾ ਕੇ ਇਕ-ਤਿਹਾਈ ਕਰ ਦਿੱਤਾ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਮਿਨੀਅਮ ਕਿਰਾਏ ਨੂੰ 10 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿ4ਤਾ ਗਿਆ ਸੀ ਪਰ ਹੁਣ ਬੋਰਡ ਨੇ ਇਸ ਨੂੰ ਫਿਰ ਤੋਂ ਘਟਾ ਕੇ 10 ਰੁਪਏ ਕਰ ਦਿੱਤਾ ਹੈ। ਘੱਟੋ-ਘੱਟ ਕਿਰਾਇਆ ਵਧਣ ਨਾਲ ਯਾਤਰੀਆਂ ਨੂੰ ਇਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਜਾਣ ਲਈ ਵੀ 30 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ।
ਕਿਰਾਏ ਵਧਣ ਦੇ ਨਾਲ ਕਈ ਵਾਰ ਯਾਤਰੀਆਂ ਨੂੰ ਐਕਸਪ੍ਰੈਸ ਟ੍ਰੇਨਾਂ ਵਿਚ ਸਫਰ ਕਰਨਾ ਪੈਂਦਾ ਸੀ। ਰੇਲਵੇ ਬੋਰਡ ਵੱਲੋਂ ਲਏ ਗਏ ਇਸ ਫੈਸਲੇ ਦਾ ਫਾਇਦਾ ਦਿੱਲੀ-NCR ਸਣੇ ਦੇਸ਼ ਦੇ ਲੱਖਾਂ ਡੇਲੀ ਯਾਤਰੀਆਂ ਨੂੰ ਹੋਵੇਗਾ। ਰੇਲਵੇ ਨੂੰ ਹਮੇਸ਼ਾ ਤੋਂ ਹੀ ਟਰਾਂਸਪੋਰਚ ਦਾ ਸਸਤਾ ਸਾਧਨ ਮੰਨਿਆ ਗਿਆ ਹੈ। ਇਸ ਕਾਰਨ ਰੋਜ਼ਾਨਾ ਲੱਖਾਂ ਯਾਤਰੀ ਟ੍ਰੇਨਾਂ ਤੋਂ ਸਫਰ ਕਰਦੇ ਹਨ। ਸਾਲ 2020 ਵਿਚ ਕੋਰੋਨਾ ਮਹਾਮਾਰੀ ਦੇ ਦਸਤਕ ਦੇਣ ਤੋਂ ਪਹਿਲਾਂ ਟ੍ਰੇਨ ਦਾ ਕਿਰਾਇਆ 10 ਰੁਪਏ ਸੀ ਪਰ ਕੋਰੋਨਾ ਦੇ ਬਾਅਦ ਜਦੋਂ ਰੇਲਗੱਡੀਆਂ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਤਾਂ ਇਸ ਨੂੰ ਵਧਾ ਕੇ 30 ਰੁਪਏ ਕਰ ਦਿੱਤਾ ਗਿਆ।
ਯਾਤਰੀਆਂ ਨੇ ਕਈ ਵਾਰ ਰੇਲਵੇ ਬੋਰਡ ਤੋਂ ਵਧਾਏ ਗਏ ਕਿਰਾਏ ਨੂੰ ਘੱਟ ਕਰਨ ਦੀ ਮੰਗ ਕੀਤੀ। ਹੁਣ ਰੇਲਵੇ ਬੋਰਡ ਨੇ ਆਪਣੇ ਹੁਕਮ ਵਿਚ ਕਿਹਾ ਕਿ ਯਾਤਰੀਆਂ ਤੋਂ ਘੱਟੋ-ਘੱਟ ਕਿਰਾਇਆ 10 ਰੁਪਏ ਦੇ ਹਿਸਾਬ ਨਾਲ ਲਿਆ ਜਾਵੇਗਾ। ਲੋਕਲ ਟਿਕਟ ਬੁਕਿੰਗ ਐਪ, ਸਾਫਟਵੇਅਰ ਤੇ ਯੂਟੀਐੱਸ ਐਪ ਵਿਚ ਵੀ ਘਟਾਏ ਗਏ ਕਿਰਾਏ ਨਾਲ ਜੁੜੀ ਜਾਣਕਾਰੀ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਕੋਰੋਨਾ ਦੇ ਬਾਅਦ ਰੇਲਵੇ ਵੱਲੋਂ ਜਿਹੜੀਆਂ ਰੇਲਗੱਡੀਆਂ ਨੂੰ ਚਲਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਮੇਲ ਤੇ ਐਕਸਪ੍ਰੈਸ ਟ੍ਰੇਨ ਦੱਸਿਆ ਗਿਆ। ਇਸ ਤਰ੍ਹਾਂ ਦੀਆਂ ਟ੍ਰੇਨਾਂ ਦਾ ਘੱਟੋ-ਘੱਟ ਕਿਰਾਇਆ 30 ਰੁਪਏ ਹੁੰਦਾ ਹੈ। ਇਸ ਸਮੇਂ ਲੋਕਲ ਗੱਡੀਆਂ ਦਾ ਪਰਿਚਾਲਨ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਹਰਸਿਮਰਤ ਕੌਰ ਬਾਦਲ ਨੇ ਕਿਸਾਨ ਸ਼ੁਭਕਰਨ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਪਰ ਹੁਣ ਲੋਕਲ ਗੱਡੀਆਂ ਫਿਰ ਤੋਂ ਚੱਲਣ ਦੇ ਬਾਅਦ ਨਿਊਨਮਤ ਕਿਰਾਏ ਨੂੰ ਘਟਾ ਕੇ 10 ਰੁਪਏ ਕਰ ਦਿੱਤਾ ਗਿਆ ਹੈ। ਇਸ ਫੈਸਲੇ ਦੇ ਲਾਗੂ ਹੋਣ ਦੇ ਬਾਅਦ ਦਿੱਲੀ-NCR ਸਣੇ ਦੇਸ਼ ਦੇ ਲੱਖਾਂ ਰੋਜ਼ਾਨਾ ਯਾਤਰਾ ਕਰਨ ਵਾਲੇ ਪੈਸੇਂਜਰਾਂ ਨੂੰ ਫਾਇਦਾ ਹੋਵੇਗਾ।