ਹਰਿਆਣਾ, ਪੰਜਾਬ ਅਤੇ ਨਵੀਂ ਦਿੱਲੀ ਤੋਂ ਮਾਤਾ ਵੈਸ਼ਨੂੰ ਦੇਵੀ ਦੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਰੇਲਵੇ ਨੇ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਸਮਰ ਸਪੈਸ਼ਲ ਟਰੇਨਾਂ ਦੇ 4 ਫੇਰੇ ਵਧਾ ਦਿੱਤੇ ਹਨ। ਵਧਦੀ ਭੀੜ ਨੂੰ ਦੇਖਦਿਆਂ ਰੇਲਵੇ ਨੇ ਇਹ ਫੈਸਲਾ ਲਿਆ ਹੈ। ਵਧਦੀ ਭੀੜ ਵਿਚਾਲੇ ਰੇਲਵੇ ਨੇ ਮਾਤਾ ਰਾਣੀ ਦੇ ਸ਼ਰਧਾਲੂਆਂ ਲਈ ਤੋਹਫਾ ਦਿੱਤਾ ਹੈ। ਹਾਲਾਂਕਿ ਇਨ੍ਹਾਂ ਟਰੇਨਾਂ ਦੇ ਸਫ਼ਰ 29 ਸਤੰਬਰ ਤੋਂ ਸ਼ੁਰੂ ਹੋਣਗੇ।
ਟਰੇਨ ਨੰਬਰ 04071 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਗਤੀ ਸ਼ਕਤੀ ਸਪੈਸ਼ਲ ਟ੍ਰੇਨ ਨਵੀਂ ਦਿੱਲੀ ਤੋਂ 29 ਸਤੰਬਰ ਨੂੰ ਰਾਤ 11.30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.25 ਵਜੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਪਹੁੰਚੇਗੀ। ਵਾਪਸੀ ਵਿੱਚ 04072 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ – ਨਵੀਂ ਦਿੱਲੀ ਸਪੈਸ਼ਲ ਟਰੇਨ ਮਾਤਾ ਵੈਸ਼ਣੋ ਦੇਵੀ ਕਟੜਾ ਤੋਂ 1 ਅਕਤੂਬਰ ਨੂੰ ਸ਼ਾਮ 6.30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 06.25 ਵਜੇ ਨਵੀਂ ਦਿੱਲੀ ਪਹੁੰਚੇਗੀ।
ਇਹ ਵੀ ਪੜ੍ਹੋ : ਨਾਰੀ ਸ਼ਕਤੀ ਦੀ ਵੱਡੀ ਜਿੱਤ, ਮਹਿਲਾ ਰਿਜ਼ਰਵੇਸ਼ਨ ਬਿੱਲ 454 ਵੋਟਾਂ ਨਾਲ ਲੋਕ ਸਭਾ ‘ਚ ਪਾਸ
ਟਰੇਨ ਨੰਬਰ 04081 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਸਪੈਸ਼ਲ ਟਰੇਨ 30 ਸਤੰਬਰ ਨੂੰ ਨਵੀਂ ਦਿੱਲੀ ਤੋਂ ਰਾਤ ਸਾਢੇ 11 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.25 ਵਜੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਪਹੁੰਚੇਗੀ। ਵਾਪਸੀ ਵਿੱਚ 04082 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ – ਨਵੀਂ ਦਿੱਲੀ ਸਪੈਸ਼ਲ ਟਰੇਨ 2 ਅਕਤੂਬਰ ਨੂੰ ਸ਼ਾਮ 6.30 ਵਜੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 06.25 ਵਜੇ ਨਵੀਂ ਦਿੱਲੀ ਪਹੁੰਚੇਗੀ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish