ਸਾਧਵੀ ਯੌਨ ਸ਼ੋਸ਼ਣ ਅਤੇ ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਬਾਬਾ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਸਲਾਖਾਂ ਪਿੱਛੇ ਪਹੁੰਚ ਚੁੱਕਾ ਹੈ। 50 ਦਿਨਾਂ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਹੇਠ ਯੂਪੀ ਦੇ ਬਰਨਵਾ ਆਸ਼ਰਮ ਤੋਂ ਸੁਨਾਰੀਆ ਜੇਲ੍ਹ ਵਾਪਸ ਲਿਆਂਦਾ ਗਿਆ ਹੈ।
ਰਾਮ ਰਹੀਮ ਸ਼ਾਮ ਕਰੀਬ 5 ਵਜੇ ਰੋਹਤਕ ਜੇਲ੍ਹ ਪਹੁੰਚਿਆ। ਰਾਮ ਰਹੀਮ ਨੂੰ ਜੇਲ੍ਹ ਪ੍ਰਸ਼ਾਸਨ ਨੇ 19 ਫਰਵਰੀ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਸੀ। ਦੱਸ ਦੇਈਏ ਕਿ ਜਦੋਂ ਵੀ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਦਿੱਤੀ ਜਾਂਦੀ ਹੈ ਤਾਂ ਜੇਲ ਪ੍ਰਸ਼ਾਸਨ ਅਤੇ ਸਰਕਾਰ ‘ਤੇ ਸਵਾਲ ਉੱਠਦੇ ਹਨ। ਇਸ ਵਾਰ ਹਾਈਕੋਰਟ ਨੇ ਸਖਤ ਰੁਖ਼ ਅਪਣਾਉਂਦੇ ਹੋਏ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ ਤੇ ਕਿਹਾ ਸੀ ਰਾਮ ਰਹੀਮ ਨੂੰ ਪੈਰੋਲ ਦੇਣ ਤੋਂ ਪਹਿਲਾਂ ਹਾਈਕੋਰਟ ਤੋਂ ਇਜਾਜ਼ਤ ਲੈਣੀ ਪਏਗੀ।
ਜੇਲ੍ਹ ਜਾਣ ਤੋਂ ਬਾਅਦ ਪਿਛਲੇ ਦੋ ਸਾਲਾਂ ਵਿੱਚ ਰਾਮ ਰਹੀਮ ਕੁੱਲ 184 ਦਿਨ ਭਾਵ ਲਗਭਗ ਛੇ ਮਹੀਨੇ ਪੈਰੋਲ ਅਤੇ ਫਰਲੋ ਦੇ ਰੂਪ ਵਿੱਚ ਜੇਲ੍ਹ ਤੋਂ ਬਾਹਰ ਰਿਹਾ ਹੈ। ਜੇਕਰ ਇਨ੍ਹਾਂ 184 ਦਿਨਾਂ ‘ਚ ਪਿਛਲੇ 50 ਦਿਨਾਂ ਦੀ ਪੈਰੋਲ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ 234 ਦਿਨਾਂ ਦਾ ਬਣਦਾ ਹੈ, ਜੋ ਕਿ ਸੱਤ ਮਹੀਨਿਆਂ ਤੋਂ ਵੱਧ ਹੈ। ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੰਨੀ ਜਲਦੀ ਪੈਰੋਲ ਦੇਣ ‘ਤੇ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ ਸੀ।
ਹੁਣ ਜਦੋਂ ਕੁਝ ਕੈਦੀਆਂ ਨੂੰ ਪੈਰੋਲ ਬਿਲਕੁਲ ਵੀ ਨਹੀਂ ਮਿਲਦੀ ਅਤੇ ਕਈਆਂ ਨੂੰ ਇੰਨੀ ਜ਼ਿਆਦਾ ਮਿਲੇ ਕਿ ਉਸ ਦੀ ਗਿਣਤੀ ਹੀ ਖ਼ਤਮ ਨਾ ਹੋਵੇ ਤਾਂ ਪਿਰ ਇਸ ‘ਤੇ ਹੰਗਾਮਾ ਹੋਣਾ ਸੁਭਾਵਿਕ ਹੈ। ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਉਸ ਨੇ ਇਸ ਤਰ੍ਹਾਂ ਕਿੰਨੇ ਹੋਰ ਕੈਦੀਆਂ ਨੂੰ ਪੈਰੋਲ ‘ਤੇ ਰਿਹਾਅ ਕੀਤਾ ਹੈ, ਸਰਕਾਰ ਇਸ ਦੀ ਸੂਚੀ ਵੀ ਅਦਾਲਤ ਨੂੰ ਸੌਂਪੇ।
ਇਹ ਵੀ ਪੜ੍ਹੋ : ਪੰਜਾਬ ‘ਚ ਇਸ ਹਫਤੇ ਵੀ ਰਹੇਗਾ ਠੰਢ ਦਾ ਅਸਰ, ਅੱਜ ਰਾਤ ਤੋਂ ਬਦਲਣ ਜਾ ਰਿਹਾ ਮੌਸਮ
ਰਾਮ ਰਹੀਮ ਨੂੰ ਪੈਰੋਲ ਮਿਲਣ ‘ਤੇ ਅਦਾਲਤ ਕਿੰਨੀ ਨਾਰਾਜ਼ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਦਾਲਤ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਸਰਕਾਰ ਇੱਕ ਹਲਫਨਾਮਾ ਪੇਸ਼ ਕਰੇ ਕਿ ਅਜਿਹੇ ਅਪਰਾਧਿਕ ਇਤਿਹਾਸ ਵਾਲੇ ਅਤੇ 3 ਮਾਮਲਿਆਂ ਵਿੱਚ ਸਜ਼ਾ ਪਾਉਣ ਵਾਲੇ ਕਿੰਨੇ ਅਪਰਾਧੀਆਂ ਨੂੰ ਇਹ ਲਾਭ ਦਿੱਤਾ ਗਿਆ ਹੈ? ਇਸ ਮਾਮਲੇ ਵਿੱਚ ਅਗਲੀ ਸੁਣਵਾਈ ਹੁਣ 11 ਮਾਰਚ ਨੂੰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: