ਆਰਬੀਆਈ ਨੇ ਜਨਵਰੀ ਦੇ ਆਖਿਰ ਵਿਚ ਪੇਟੀਐੱਮ ਪੇਮੈਂਟਸ ਬੈਂਕ ਨੂੰ ਨਵੇਂ ਗਾਹਕ ਬਣਾਉਣ ਤੇ ਫਾਸਟੈਗ ਤੋਂ ਲੈ ਕੇ ਵਾਲੇਟ ਤੱਕ ਵਿਚ ਨਵੀਂ ਰਕਮ ਜੋੜਨ ਤੋਂ ਰੋਕ ਦਿੱਤਾ ਸੀ। ਲੋਕਾਂ ਨੂੰ ਇਸ ਬੈਨ ਤੋਂ ਪਹਿਲਾਂ 29 ਫਰਵਰੀ ਤੱਕ ਦੀ ਛੋਟ ਦਿੱਤੀ ਗਈ ਸੀ ਪਰ ਬਾਅਦ ਵਿਚ ਇਸ ਨੂੰ ਵਧਾ ਕੇ 15 ਮਾਰਚ ਤੱਕ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਵਿਚ ਆਰਬੀਆਈ ਨੇ ਪੇਟੀਐੱਮ ਦੇ ਵਾਲੇਟ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ।ਵਾਲੇਟ ਸਰਵਿਸ ਦਾ ਇਸਤੇਮਾਲ ਕਰਨ ਵਾਲੇ 80 ਤੋਂ 85 ਫੀਸਦੀ ਗਾਹਕ 15 ਮਾਰਚ ਦੇ ਬਾਅਦ ਵੀ ਇਸ ਦਾ ਆਰਾਮ ਨਾਲ ਇਸਤੇਮਾਲ ਕਰ ਸਕਣਗੇ।
RBI ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਪੇਟੀਐੱਮ ਵਾਲੇਟ ਦੇ 80-85 ਫੀਸਦੀ ਯੂਜ਼ਰਸ ‘ਤੇ ਉਸ ਦੇ ਬੈਨ ਕਾਰਨ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ ਕਿਉਂਕਿ ਉਨ੍ਹਾਂ ਦੇ ਖਾਤੇ ਪੇਟੀਐੱਮ ਪੇਮੈਂਟਸ ਬੈਂਕ ਦੀ ਬਜਾਏ ਦੂਜੇ ਬੈਂਕਾਂ ਨਾਲ ਜੁੜੇ ਹਨ। ਉਨ੍ਹਾਂ ਨੇ ਬਚੇ ਹੋਏ ਯੂਜ਼ਰਸ ਨੂੰ ਆਪਣੀ ਪੇਟੀਐੱਮ ਪੇਮੈਂਟਸ ਬੈਂਕ ਦਾ ਸਰਿਵਿਸਜ਼ ਨੂੰ ਕਿਸੇ ਦੂਜੇ ਬੈਂਕ ਦੇ ਖਾਤੇ ਵਿਚ ਜੋੜਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਨੌਜਵਾਨਾਂ ਨੂੰ CM ਮਾਨ ਦਾ ਵੱਡਾ ਤੋਹਫਾ, ਭਲਕੇ 2,487 ਹੋਰ ਸਰਕਾਰੀ ਨੌਕਰੀਆਂ ਦੇਣ ਦਾ ਕੀਤਾ ਐਲਾਨ
ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਪੇਟੀਐੱਮ ਪੇਮੈਂਟਸ ਬੈਂਕ ਨਾਲ ਜੁੜੇ ਵਾਲੇਟ ਨੂੰ ਹੋਰਨਾਂ ਬੈਂਕਾਂ ਨਾਲ ਜੋੜਨ ਦੀ ਡੈੱਡਲਾਈਨ 15 ਮਾਰਚ ਤੈਅ ਕੀਤੀ ਗਈ ਹੈ। ਉਨ੍ਹਾਂ ਨੇ ਇਸ ਨੂੰ ਅੱਗੇ ਵਧਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। 15 ਮਾਰਚ ਤੱਕ ਦਾ ਦਿੱਤਾ ਗਿਆ ਸਮਾਂ ਕਾਫੀ ਹੈ ਤੇ ਇਸ ਨੂੰ ਅੱਗੇ ਵਧਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ 80-85 ਫੀਸਦੀ ਪੇਟੀਐੱਮ ਵਾਲੇਟ ਹੋਰਨਾਂ ਬੈਂਕਾਂ ਨਾਲ ਜੁੜੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: