ਹਰਿਆਣਾ ਵਿਚ ਹੁਣ ਵਿਆਹ ਨੂੰ ਰਜਿਸਟਰ ਕਰਾਉਣਾ ਹੁਣ ਸੌਖਾ ਹੋ ਗਿਆ ਗਿਆ ਹੈ। ਦਿਹਾਤੀ ਖੇਤਰਾਂ ਵਿਚ ਪਿੰਡ ਸਕੱਤਰ ਸਮੇਤ ਬੀਡੀਪੀਓ, ਨਾਇਬ ਤਹਿਸੀਲਦਾਰ, ਤਹਿਸੀਲਦਾਰ ਅਤੇ ਸਿਟੀ ਮੈਜੀਸਟ੍ਰੇਟ ਨੂੰ ਵਿਆਹ ਰਜਿਸਟ੍ਰੇਸ਼ਣ ਦੀ ਪਾਵਰ ਦਿੱਤੀ ਗਈ ਹੈ। ਸ਼ਹਿਰਾਂ ਵਿਚ ਸੰਯੁਕਤ ਕਮਿਸ਼ਨਰ, ਕਾਰਜਕਾਰੀ ਅਧਿਕਾਰੀ, ਮਿਯੂਨਿਸਿਪਲ ਕਮੇਟੀ ਦੇ ਸਕੱਤਰ, ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਨੂੰ ਵਿਆਹ ਰਜਿਸਟਰਾਰ ਵਜੋ ਨਾਮਜ਼ਦ ਕਰ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ।
ਸਿਵਲ ਸੰਸਾਧਨ ਸੂਚਨਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਹੁਣ ਵਿਆਹ ਰਜਿਸਟ੍ਰੇਸ਼ਣ ਕਰਵਾਉਣ ਵਾਲੇ ਲੋਕ ਲੋਕਲ ਪੱਧਰ ‘ਤੇ ਆਪਣੀ ਸਹੂਲਤ ਮੁਤਾਬਕ ਪਿੰਡ ਸਕੱਤਰ ਤੋਂ ਲੈ ਕੇ ਬੀਡੀਪੀਓ, ਨਾਇਬ ਤਹਿਸੀਲਦਾਰ, ਤਹਿਸੀਲਦਾਰ ਅਤੇ ਸਿਟੀ ਮੈਜੀਸਟ੍ਰੇਟ ਰਾਹੀਂ ਮੈਰਿਜ ਰਜਿਸਟ੍ਰੇਸ਼ਣ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਗ੍ਰਾਮੀਣ ਪੱਧਰ ‘ਤੇ ਸਿਰਫ ਤਹਿਸੀਲਦਾਰ ਦੇ ਕੋਲ ਹੀ ਮੈਰਿਜ ਰਜਿਸਟ੍ਰੇਸ਼ਣ ਦਾ ਅਧਿਕਾਰ ਸੀ।
ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਲਈ ਸੰਯੁਕਤ ਕਮਿਸ਼ਨਰ, ਕਾਰਜਕਾਰੀ ਅਧਿਕਾਰੀ, ਸਕੱਤਰ ਨਗਰ ਸਮਿਤੀ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਨਾਮਜਦ ਰਜਿਸਟਰਾਰ ਹੋਣਗੇ। ਨਾਗਰਿਕ ਹੁਣ ਆਪਣੇ ਵਿਆਹ ਨੂੰ ਘਰ ਦੇ ਨੇੜੇ ਉਪਰੋਕਤ ਅਧਿਕਾਰੀਆਂ ਰਾਹੀਂ ਸਰਕਾਰੀ ਦਫਤਰ ਵਿਚ ਰਜਿਸਟਰਡ ਕਰਵਾ ਸਕਦੇ ਹਨ। ਮੈਰਿਜ ਰਜਿਸਟਰਾਰ ਦੀ ਗਿਣਤੀ ਵੱਧਣ ਅਤੇ ਘਰ ਤੋਂ ਕੰਮ ਦੂਰੀ ਦੇ ਕਾਰਨ ਹੁਣ ਵਿਆਹ ਰਜਿਸਟ੍ਰੇਸ਼ਣ ਕਰਵਾਉਣ ਵਾਲਿਆਂ ਲਈ ਸਹੂਲਤ ਦੇ ਨਾਲ-ਨਾਲ ਸਮੇਂ ਦੀ ਵੀ ਬਚੱਤ ਹੋਵੇਗੀ।
ਇਹ ਵੀ ਪੜ੍ਹੋ : ਕੁਵੈਤ ਦੀ ਬਿਲਡਿੰਗ ‘ਚ ਲੱਗੀ ਅੱ/ਗ ਨਾਲ ਹੁਣ ਤੱਕ 49 ਦੀ ਮੌ.ਤ, ਮਰ.ਨ ਵਾਲਿਆਂ ‘ਚ ਵਧੇਰੇ ਭਾਰਤੀ
ਬੁਲਾਰੇ ਨੇ ਦਸਿਆ ਕਿ ਵਿਆਹ ਰਜਿਸਟ੍ਰੇਸ਼ਣ ਪੋਰਟਲ https://shaadi.edisha.gov.in/ ‘ਤੇ ਹੁਣ ਤਕ 2.45 ਲੱਖ ਤੋਂ ਵੱਧ ਵਿਆਹ ਰਜਿਸਟਰਡ ਕੀਤੇ ਜਾ ਚੁੱਕੇ ਹਨ ਜਿਸ ਵਿਚ ਦਸੰਬਰ 2020 ਤੋਂ ਅਪ੍ਰੈਲ 2021 ਦੇ ਸਮੇਂ ਵਿਚ 12,416, ਸਾਲ 2021-22 ਵਿਚ 56,133, ਸਾਲ 2023-23 ਵਿਚ 67,604, ਸਾਲ 2023-24ਠ ਵਿਚ 83,331 ਅਤੇ ਅਪ੍ਰੈਲ 2024 ਤੋਂ 10 ਜੂਨ ਤਕ 26,419 ਵਿਆਹ ਦਾ ਰਜਿਸਟ੍ਰੇਸ਼ਣ ਕੀਤਾ ਜਾਣਾ ਸ਼ਾਮਿਲ ਹੈ। ਹਰਿਆਣਾ ਸਰਕਾਰ ਨੇ ਦਸੰਬਰ 2020 ਵਿਚ ਸੁਸਾਸ਼ਨ ਪਹਿਲ ਤਹਿਤ ਵਿਆਹ ਰਜਿਸਟ੍ਰੇਸ਼ਣ ਲਈ ਪੋਰਟਲ ਲਾਂਚ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: