ਪੰਜਾਬ ਪੁਲਿਸ ਤੋਂ ਰਿਟਾਇਰਡ ਏਆਈਜੀ ਹਰਵਿੰਦਰ ਸਿੰਘ ਡੱਲੀ ਆਪਣਾ ਸਿਆਸੀ ਕਰੀਅਰ ਸ਼ੁਰੂ ਕਰਨ ਜਾ ਰਹੇ ਹਨ। ਅੱਜ ਗੁਜਰਾਤ ਦੇ ਸਾਬਕਾ ਸੀਐੱਮ ਰਹੇ ਵਿਜੈ ਰੂਪਾਨੀ ਨੇ ਡੱਲੀ ਨੂੰ ਜਲੰਧਰ ਵਿਚ ਭਾਜਪਾ ਵਿਚ ਸ਼ਾਮਲ ਕਰਵਾਇਆ। ਡੱਲੀ ਨੇ ਜਲੰਧਰ, ਕਪੂਰਥਲਾ ਸਣੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਦੁਆਬਾ ਏਰੀਆ ਵਿਚ ਡੱਲੀ ਆਪਣੀ ਕਾਫੀ ਪੈਂਠ ਰੱਖਦੇ ਹਨ।
ਡੱਲੀ ਲੰਬੇ ਸਮੇਂ ਤੱਕ ਜਲੰਧਰ ਵਿਚ ਏਡੀਪੀਸੀ ਦੇ ਅਹੁਦੇ ‘ਤੇ ਤਾਇਨਾਤ ਰਹੇ ਹਨ। ਡੱਲੀ ਨੇ ਪੰਜਾਬ ਵਿਚ ਜਲੰਧਰ ਸ਼ਹਿਰ ਤੇ ਪੇਂਡੂ ਇਲਾਕਿਆਂ ਵਿਚ ਕਈ ਵੱਡੇ ਮਾਮਲਿਆਂ ਨੂੰ ਸੰਭਾਲਿਆ ਹੈ। ਡੱਲੀ ਆਖਰੀ ਵਾਰ ਪੀਏਪੀ ਵਿਚ ਕਮਾਂਡੈਂਟ ਅਹੁਦੇ ‘ਤੇ ਤਾਇਨਾਤ ਸੀ। ਹਾਲਾਂਕਿ ਉਨ੍ਹਾਂ ਦਾ ਅਹੁਦਾ ਐੱਸਐੱਸਪੀ ਪੱਧਰ ਦਾ ਸੀ।
ਇਹ ਵੀ ਪੜ੍ਹੋ : ਤੇਜ਼ ਰਫਤਾਰ ਟਿੱਪਰ ਨੇ ਸਕੂਟੀ ਸਵਾਰ ਟੀਚਰ ਨੂੰ ਦਰੜਿਆ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਦੱਸ ਦੇਈਏ ਕਿ ਬੀਤੇ ਦਿਨੀਂ ਜਲੰਧਰ ਤੋਂ ਸਾਬਕਾ ਸਾਂਸਦ ਦੀ ਪਤਨੀ ਕਰਮਜੀਤ ਕੌਰ ਚੌਧਰੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਈ ਸੀ। ਭਾਜਪਾ ਕਰਮਜੀਤ ਕੌਰ ਚੌਧਰੀ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਸੀ। ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਕਰਮਜੀਤ ਕੌਰ ਚੌਧਰੀ ਨੇ ਕਿਹਾ ਸੀ ਕਿ ਮੇਰੇ ਪਤੀ ਕਾਂਗਰਸ ਵਿਚ ਸ਼ਹੀਦ ਹੋਏ ਸਨ ਪਰ ਕਾਂਗਰਸ ਨੇ ਇਸ ਨੂੰ ਲੈ ਕੇ ਕੋਈ ਮੁੱਦਾ ਨਹੀਂ ਚੁੱਕਿਆ ਜਿਸ ਕਾਰਨ ਉਹ ਭਾਜਪਾ ਵਿਚ ਸ਼ਾਮਲ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: