ਤੇਰਾ ਤੁਝਕੋ ਅਰਪਣ, ਕਯਾ ਲਾਗੇ ਮੇਰਾ…। ਭਗਵਾਨ ਵਿਸ਼ਨੂੰ ਦੀ ਆਰਤੀ ਦੀਆਂ ਇਨ੍ਹਾਂ ਸਤਰਾਂ ਤੋਂ ਪ੍ਰੇਰਿਤ ਹੋ ਕੇ ਕੇਂਦਰ ਸਰਕਾਰ ਵਿੱਚ ਗ੍ਰਹਿ ਸਕੱਤਰ ਰਹੇ ਸੇਵਾਮੁਕਤ ਆਈ.ਏ.ਐਸ. ਲਕਸ਼ਮੀ ਨਾਰਾਇਣਨ ਆਪਣੇ ਜੀਵਨ ਦੀ ਕਮਾਈ ਭਗਵਾਨ ਰਾਮ ਦੇ ਚਰਨਾਂ ਵਿੱਚ ਭੇਟ ਕਰਨ ਜਾ ਰਹੇ ਹਨ। ਰਾਮਲਲਾ ਦੀ ਪਵਿੱਤਰ ਰਸਮ ਤੋਂ ਬਾਅਦ ਮੂਰਤੀ ਦੇ ਸਾਹਮਣੇ 5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 151 ਕਿਲੋਗ੍ਰਾਮ ਰਾਮਚਰਿਤਮਾਨਸ ਸਥਾਪਿਤ ਕਰਵਾਉਣਗੇ।
10,902 ਛੰਦਾਂ ਵਾਲੇ ਇਸ ਮਹਾਂਕਾਵਿ ਦਾ ਹਰ ਪੰਨਾ ਤਾਂਬੇ ਦਾ ਬਣਿਆ ਹੋਵੇਗਾ। ਪੰਨਾ 24 ਕੈਰੇਟ ਸੋਨੇ ਵਿੱਚ ਡੁਬੋਇਆ ਜਾਵੇਗਾ। ਫਿਰ ਸੋਨੇ ਨਾਲ ਜੜੇ ਅੱਖਰ ਲਿਖੇ ਜਾਣਗੇ। ਇਸ ਲਈ 140 ਕਿਲੋ ਤਾਂਬਾ ਅਤੇ ਪੰਜ ਤੋਂ ਸੱਤ ਕਿਲੋ ਸੋਨਾ ਚਾਹੀਦਾ ਹੈ। ਸਜਾਵਟ ਲਈ ਹੋਰ ਧਾਤਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਕਿਤਾਬ ਲਈ ਨਰਾਇਣਨ ਨੇ ਆਪਣੀਆਂ ਸਾਰੀਆਂ ਜਾਇਦਾਦਾਂ ਵੇਚਣ ਅਤੇ ਬੈਂਕ ਖਾਤੇ ਖਾਲੀ ਕਰਨ ਦਾ ਫੈਸਲਾ ਕੀਤਾ ਹੈ।
ਮਾਨਸ ਨੂੰ ਰਾਮਲੱਲਾ ਦੇ ਚਰਨਾਂ ਕੋਲ ਰੱਖਿਆ ਜਾਵੇਗਾ। ਬੀਤੇ ਦਿਨੀਂ ਪਤਨੀ ਨਾਲ ਅਯੁੱਧਿਆ ਆਏ ਨਾਰਾਇਣ ਨੇ ਰਾਮ ਜਨ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਤੋਂ ਇਸ ਦੀ ਇਜਾਜ਼ਤ ਲਈ। ਰਿਟਾਇਰਡ ਕੇਂਦਰੀ ਗ੍ਰਹਿ ਸਕੱਤਰ ਐੱਸ.ਲਕਸ਼ਮੀ ਨਾਰਾਇਣਨ ਨੇ ਰਾਮਚਰਿਤ ਮਾਨਸ ਕਿਤਾਬ ਦੀ ਜਿਸ ਤਰ੍ਹਾਂ ਦੀ ਕਲਪਨਾ ਕੀਤੀ ਹੈ, ਉਸ ਨੂੰ ਦੇਸ਼ ਦੀ ਮੰਨੀ-ਪ੍ਰਮੰਨੀ ਕੰਪਨੀ ਵੁਮਿੰਦੀ ਬੰਗਾਰੂ ਜਵੈਲਰਸ ਤਿਆਰ ਕਰੇਗੀ। ਇਸੇ ਜਵੈਲਰੀ ਕੰਪਨੀ ਨੇ ਨਵੇਂ ਸੰਸਦ ਭਵਨ ਵਿਚ ਸਥਾਪਤ ਸੇਂਗੋਲ ਨੂੰ ਤਿਆਰ ਕੀਤਾ ਹੈ। ਕੰਪਨੀ ਨੇ ਸੋਨਾ ਜੜ੍ਹਿਤ ਰਾਮਚਰਿਤ ਮਾਨਸ ਦਾ ਡਿਜ਼ਾਈਨ ਤਿਆਰ ਕਰਨ ਦਿੱਤਾ ਹੈ। ਇਸ ਨੂੰ ਬਣਾਉਣ ਵਿਚ ਤਿੰਨ ਮਹੀਨ ਲੱਗਣਗੇ।
ਰਿਟਾਇਰਡ ਗ੍ਰਹਿ ਸਕੱਤਰ ਨੇ ਦੱਸਿਆ ਕਿ ਮਾਂ ਲਕਸ਼ਮੀ ਦੀ ਮੰਨਤ ਦੀ ਵਜ੍ਹਾ ਨਾਲ ਹੀ ਉਨ੍ਹਾਂਦਾ ਇਹ ਨਾਂ ਪਿਆ ਹੈ। ਗਰਭਵਤੀ ਹੋਣ ਸਮੇਂ ਮਾਂ ਨੇ ਦਿੱਲੀ ਦੇ ਬਿਰਲਾ ਮੰਦਰ ਵਿਚ ਪ੍ਰਾਰਥਨਾ ਕੀਤੀ ਸੀ ਕਿ ਪੁੱਤਰ ਹੋਇਆ ਤਾਂ ਲਕਸ਼ਮੀਨਾਰਾਇਣ ਨਾਂ ਰੱਖੇਗੀ। ਉਨ੍ਹਾਂ ਮੰਨਤ ਪੂਰੀ ਹੋਈ ਤਾਂ ਮੇਰਾ ਨਾਂ ਲਕਸ਼ਮੀਨਾਰਾਇਣਨ ਰੱਖ ਦਿੱਤਾ।
ਇਹ ਵੀ ਪੜ੍ਹੋ: ਵਰਲਡ ਕੱਪ ਜਿੱਤਿਆ ਭਾਰਤ ਤਾਂ 100 ਕਰੋੜ ਰੁਪਏ ਵੰਡੇਗੀ ਇਹ ਕੰਪਨੀ, CEO ਨੇ ਕੀਤਾ ਦਾਅਵਾ
ਭਗਵਾਨ ਨੇ ਮੈਨੂੰ ਬਹੁਤ ਕੁਝ ਦਿੱਤਾ। ਮੇਰਾ ਜੀਵਨ ਚੰਗਾ ਚੱਲ ਰਿਹਾ। ਰਿਟਾਇਰਮੈਂਟ ਦੇ ਬਾਅਦ ਵੀ ਬਹੁਤ ਪੈਸਾ ਮਿਲ ਰਿਹਾ। ਦਾਲ-ਰੋਟੀ ਖਾਣ ਵਾਲਾ ਇਨਸਾਨ ਹਾਂ। ਪੈਨਸ਼ਨ ਵੀ ਖਰਚ ਨਹੀਂ ਹੁੰਦੀ। ਭਗਵਾਨ ਦਾ ਦਿੱਤਾ ਹੋਇਆ ਉਨ੍ਹਾਂ ਨੂੰ ਵਾਪਸ ਕਰ ਰਿਹਾ ਹਾਂ।
ਵੀਡੀਓ ਲਈ ਕਲਿੱਕ ਕਰੋ : –