ਜਲੰਧਰ ਦਿਹਾਤੀ ਪੁਲਿਸ ਨੇ ਹੁਸ਼ਿਆਰਪੁਰ ਦੇ ਇਕ ਰਿਟਾਇਰ ਪੁਲਿਸ ਇੰਸਪੈਕਟਰ ਦੇ ਬੇਟੇ ਨੂੰ ਨਸ਼ੇ ਤੇ ਹਥਿਆਰ ਸਣੇ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਸ਼ਾਹਬਾਜ਼ ਸਿੰਘ ਉਰਫ ਸ਼ਾਹੂ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਨਿਊ ਫਤਿਹਗੜ੍ਹ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਸ਼ਾਹੂ ਬਿੰਨੀ ਗੈਂਗ ਦਾ ਗੁਰਗਾ ਹੈ। ਪੁਲਿਸ ਨੇ ਸ਼ਾਹੂ ਦੇ ਕਬਜ਼ੇ ਤੋਂ 210 ਗ੍ਰਾਮ ਹੈਰੋਇਨ, .32 ਬੋਰ ਪਿਸਤੌਲ ਤੇ 5 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।
ਡੀਐੱਸਪੀ ਸੁਰਿੰਦਰ ਧੋਗੜੀ ਅਤੇ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਦਿਹਾਤ ਖੇਤਰ ਵਿਚ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਲਈ 2 ਵੱਖ-ਵੱਖ ਟੀਮਾਂ ਚੈਕਿੰਗ ਮੁਹਿੰਮ ‘ਤੇ ਸਨ। ਐੱਸਆਈ ਨਿਰਮਲ ਸਿੰਘ ਦੀ ਟੀਮ ਜਦੋਂ ਪਿੰਡ ਜੰਡੂ ਸਿੰਘਾ ਤੋਂ ਹੁੰਦੇ ਹੋਏ ਅੱਡਾ ਕਪੂਰ ਪਿੰਡ ਦੀ ਵਲ ਜਾ ਰਿਹਾ ਸੀ ਤਾਂ ਹਰਲੀਨ ਵਾਟਰ ਪਾਰਕ ਸੂਆ ਕੋਲ ਸ਼ਾਹਬਾਜ਼ ਸਿਰਫ ਉਰਫ ਸ਼ਾਹੂ ਨੂੰ ਨਸ਼ੇ ਅਤੇ ਹਥਿਆਰ ਸਣੇ ਫੜਿਆ ਹੈ। ਸ਼ਾਹੂ ਨਸ਼ੇ ਦੀ ਸਪਲਾਈ ਦੇਣ ਆਇਆ ਸੀ।
ਪੁਲਿਸ ਦੀ ਟੀਮ ਜਦੋ ਹਰਲੀਨ ਵਾਟਰ ਪਾਰਕ ਕੋਲ ਪਹੁੰਚੀ ਤਾਂ ਉਥੇ ਸ਼ਾਹਬਾਜ਼ ਖੜ੍ਹਾ ਹੋਇਆ ਸੀ। ਉਸ ਨੇ ਜਿਵੇਂ ਹੀ ਪੁਲਿਸ ਨੂੰ ਦੇਖਿਆ ਤਾਂ ਉਹ ਘਬਰਾ ਗਿਆ ਤੇ ਉਸ ਨੇ ਤੁਰੰਤ ਵਾਪਸ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਉਸ ਦੀਆਂ ਗਤੀਵਿਧੀਆਂ ਦੇਖ ਕੇ ਸ਼ੱਕ ਹੋ ਗਿਆ। ਪੁਲਿਸ ਨੇ ਘੇਰਾਬੰਦੀ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ ਨਸ਼ਾ ਤੇ ਹਥਿਆਰ ਮਿਲਿਆ।
ਇਹ ਵੀ ਪੜ੍ਹੋ : ਲੀਲਾ ਪੈਲੇਸ ‘ਚ ਪਰਨੀਤੀ-ਰਾਘਵ ਲੈਣਗੇ 7 ਫੇਰੇ, 1 ਦਿਨ ਦਾ ਖਰਚਾ ਜਾਣ ਰਹਿ ਜਾਓਗੇ ਹੈਰਾਨ
ਪੁੱਛਗਿਛ ਵਿਚ ਮੁਲਜ਼ਮ ਨੇ ਦੱਸਿਆ ਕਿ ਉਹ ਬਿੰਨੀ ਗੁੱਜਰ ਗੈਂਗ ਲਈ ਕੰਮ ਕਰਦਾ ਹੈ। ਉਸ ਦੇ ਉਪਰ ਪਹਿਲਾਂ ਵੀ ਹੱਤਿਆ, ਇਰਾਦਾ ਕਤਲ, ਆਰਮਸ ਐਕਟ ਤੇ ਮਾਰਕੁੱਟ ਦੇ 5 ਕੇਸ ਹੁਸ਼ਿਆਰਪੁਰ ਵਿਚ ਦਰਜ ਹਨ। ਪਿਪਲਾਂਵਾਲੀ ਜਿਮ ਦੇ ਬਾਹਰ ਗੈਂਗਵਾਰ ਵਿਚ ਵੀ ਸ਼ਾਹੀ ਸ਼ਾਮਲ ਸੀ। ਗੈਂਗਵਾਰ ਵਿਚ ਸ਼ਾਹੂ ਦਾ ਸਾਥੀ ਸਾਰੰਗ ਫਰਵਾਹਾ ਗੋਲੀਆਂ ਲੱਗਣ ਨਾਲ ਮਾਰਿਾ ਗਿਆ ਸੀ ਜਦੋਂਕਿ ਸ਼ਾਹੀ ਦੀ ਜਵਾਬੀ ਫਾਇਰਿੰਗ ਵਿਚ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਚੰਨਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ।