ਤੇਲੰਗਾਨਾ ਦੇ ਅਗਲੇ ਮੁੱਖ ਮੰਤਰੀ ਲਈ ਕਾਂਗਰਸ ਨੇ ਰੇਵੰਤ ਰੈੱਡੀ ਦਾ ਨਾਂ ਤੈਅ ਕੀਤਾ ਹੈ। ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਹੁਦੇ ਲਈ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਉਹ 7 ਸਤੰਬਰ ਨੂੰ ਸਵੇਰੇ 11 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਕਾਂਗਰਸ ਦੇ ਸੀਨੀਅਰ ਨੇਤਾ ਉੱਤਮਕੁਮਾਰ ਰੈੱਡੀ ਤੇ ਭੱਟੀ ਵਿਕਰਮਾਰਕ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਜਾਂ ਫਿਰ ਉਨ੍ਹਾਂ ਨੂੰ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਤੇਲੰਗਾਨਾ ਵਿਚ ਰੋਟੇਸ਼ਨ ਦੇ ਆਧਾਰ ‘ਤੇ ਮੁੱਖ ਮੰਤਰੀ ਬਣਾਉਣ ਦਾ ਫਾਰਮੂਲਾ ਲਾਗੂ ਨਹੀਂ ਹੋਵੇਗਾ।
ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ 64 ਸੀਟਾਂ ਜਿੱਤ ਕੇ ਬੀਆਰਐੱਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ। ਬੀਆਰਐੱਸ ਨੂੰ 39 ਸੀਟਾਂ ਤੋਂ ਹੀ ਸੰਤੋਸ਼ ਕਰਨਾ ਪਿਆ ਸੀ ਜਦੋਂ ਕਿ ਭਾਜਪਾ ਨੂੰ ਇਥੇ 8 ਹੀ ਸੀਟਾਂ ਮਿਲੀਆਂ ਸਨ।
ਇਹ ਵੀ ਪੜ੍ਹੋ : ਕੈਬਨਿਟ ਸਬ-ਕਮੇਟੀ ਵੱਲੋਂ ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਬੈਠਕ, ਅਹਿਮ ਮੁੱਦਿਆਂ ‘ਤੇ ਹੋਈ ਵਿਚਾਰ-ਚਰਚਾ
ਤੇਲੰਗਾਨਾ ਵਿਚ ਜਿੱਤ ਦਾ ਸਭ ਤੋਂ ਜ਼ਿਆਦਾ ਕ੍ਰੈਡਿਟ ਰੇਵੰਤ ਰੈੱਡੀ ਨੂੰ ਮਿਲ ਰਿਹਾ ਹੈ। ਇਹੀ ਵਜ੍ਹਾ ਹੈ ਕਿ ਸੀਐੱਮ ਅਹੁਦੇ ਲਈ ਸਭ ਤੋਂ ਜ਼ਿਆਦਾ ਚਰਚਾ ਰੇਵੰਤ ਰੈਡੀ ਦੀ ਹੈ। ਰੇਵੰਤ ਰੈੱਡੀ ਤੇਲੰਗਾਨਾ ਸੂਬਾ ਕਾਂਗਰਸ ਦੇ ਪ੍ਰਧਾਨ ਹਨ।ਰੈੱਡੀ ਤੇਲੰਗਾਨਾ ਵਿਚ ਕਾਂਗਰਸ ਦੇ ਉਨ੍ਹਾਂ ਤਿੰਨ ਲੋਕ ਸਭਾ ਸਾਂਸਦਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ 2019 ਵਿਚ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਚੋਣਾਂ ਵਿਚ ਵੀ ਰੇਵੰਤ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੇ ਸਾਹਮਣੇ ਕਾਮਾਰੈੱਡੀ ਵਿਧਾਨ ਸਭਾ ਸੀਟ ਤੋਂ ਚੋਣ ਲੜੇ। ਹਾਲਾਂਕਿ ਭਾਜਪਾ ਉਮੀਦਵਾਰ ਨੇ ਦੋਵਾਂ ਨੂੰ ਮਾਤ ਦੇ ਦਿੱਤੀ।
ਵੀਡੀਓ ਲਈ ਕਲਿੱਕ ਕਰੋ : –