Richa Chadha announces pregnancy: ਬਾਲੀਵੁੱਡ ਅਦਾਕਾਰ ਅਲੀ ਫਜ਼ਲ ਅਤੇ ਅਦਾਕਾਰਾ ਰਿਚਾ ਚੱਢਾ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਹ ਜੋੜੇ ਦਾ ਪਹਿਲਾ ਬੱਚਾ ਹੈ, ਜਿਸ ਨੂੰ ਲੈ ਕੇ ਦੋਵੇਂ ਕਾਫੀ ਉਤਸ਼ਾਹਿਤ ਹਨ। ਸ਼ੁੱਕਰਵਾਰ ਨੂੰ ਅਲੀ ਫਜ਼ਲ ਅਤੇ ਰਿਚਾ ਚੱਢਾ ਨੇ ਅਧਿਕਾਰਤ ਤੌਰ ‘ਤੇ ਅਦਾਕਾਰਾ ਦੀ ਪ੍ਰੈਗਨੈਂਸੀ ਬਾਰੇ ਜਾਣਕਾਰੀ ਸਾਂਝੀ ਕੀਤੀ।

Richa Chadha announces pregnancy
ਅਲੀ ਫਜ਼ਲ ਅਤੇ ਰਿਚਾ ਚੱਢਾ 23 ਸਤੰਬਰ, 2022 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦੇ ਵਿਆਹ ਦੇ ਫੰਕਸ਼ਨ ਮੁੰਬਈ, ਦਿੱਲੀ ਅਤੇ ਲਖਨਊ ਸਮੇਤ ਤਿੰਨ ਸ਼ਹਿਰਾਂ ‘ਚ ਰੱਖੇ ਗਏ ਸਨ। ਪਿਛਲੇ ਸਾਲ ਅਲੀ ਫਜ਼ਲ ਅਤੇ ਰਿਚਾ ਚੱਢਾ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਸੀ। ਇਸ ਦੇ ਨਾਲ ਹੀ ਹੁਣ ਇਹ ਜੋੜਾ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਿਹਾ ਹੈ। ਅਲੀ ਫਜ਼ਲ ਅਤੇ ਰਿਚਾ ਚੱਢਾ ਨੇ ਪ੍ਰਸ਼ੰਸਕਾਂ ਨਾਲ ਗਰਭ ਅਵਸਥਾ ਦੀ ਖੁਸ਼ਖਬਰੀ ਸਾਂਝੀ ਕਰਨ ਲਈ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਖੂਬਸੂਰਤ ਪੋਸਟ ਸ਼ੇਅਰ ਕੀਤੀ ਹੈ। ਇਸ ਜੋੜੇ ਨੇ ਪੋਸਟ ‘ਚ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਫੋਟੋ ਵਿੱਚ ਲਿਖਿਆ ਹੈ ‘1+1=3’। ਉਥੇ ਹੀ ਦੂਜੀ ਤਸਵੀਰ ‘ਚ ਰਿਚਾ ਅਤੇ ਅਲੀ ਇਕ-ਦੂਜੇ ਨੂੰ ਦੇਖ ਰਹੇ ਹਨ ਅਤੇ ਸਾਈਡ ‘ਤੇ ਪ੍ਰੈਗਨੈਂਸੀ ਇਮੋਜੀ ਹੈ।
View this post on Instagram
ਇਸ ਦੇ ਨਾਲ ਹੀ ਜੋੜੇ ਨੇ ਕੈਪਸ਼ਨ ਵਿੱਚ ਲਿਖਿਆ, “ਇੱਕ ਛੋਟੀ ਜਿਹੀ ਦਿਲ ਦੀ ਧੜਕਣ ਸਾਡੀ ਦੁਨੀਆ ਵਿੱਚ ਸਭ ਤੋਂ ਉੱਚੀ ਆਵਾਜ਼ ਹੈ।” ਰਿਚਾ ਚੱਢਾ ਅਤੇ ਅਲੀ ਫਜ਼ਲ ਨੇ ਜਿਵੇਂ ਹੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਸਾਂਝੀ ਕੀਤੀ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ। ਇਸ ਜੋੜੇ ਦੀ ਪੋਸਟ ‘ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਸਬਾ ਆਜ਼ਾਦ, ਸੈਯਾਮੀ ਖੇਰ, ਕਰਿਸ਼ਮਾ ਤੰਨਾ, ਕਲਕੀ ਕੋਚਲਿਨ, ਸੁਸ਼ਾਂਤ ਦਿਵਗੀਕਰ ਅਤੇ ਆਕ੍ਰਿਤੀ ਕੱਕੜ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਵਧਾਈ ਦਿੱਤੀ ਹੈ। ਅਲੀ ਫਜ਼ਲ ਅਤੇ ਰਿਚਾ ਚੱਢਾ ਦੀ ਪ੍ਰੇਮ ਕਹਾਣੀ ਫਿਲਮ ‘ਫੁਕਰੇ’ ਦੇ ਸੈੱਟ ‘ਤੇ ਸ਼ੁਰੂ ਹੋਈ ਸੀ। ਸਾਲ 2012 ‘ਚ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਦੇ ਕਰੀਬ ਆਏ ਸਨ। ਇਸ ਤੋਂ ਬਾਅਦ ਰਿਚਾ ਅਤੇ ਅਲੀ ਨੇ ਸਾਲਾਂ ਤੱਕ ਡੇਟ ਕੀਤੀ ਅਤੇ ਸਾਲ 2022 ਵਿੱਚ ਇੱਕ ਦੂਜੇ ਨੂੰ ਜੀਵਨ ਸਾਥੀ ਬਣਾਇਆ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”























