ਵਿਧਾਇਕ ਫੇਤਹ ਬਹਾਦੁਰ ਸਿੰਘ ਨੇ ਦੇਵੀ ਮਾਤਾ ਦੁਰਗਾ ਨੂੰ ਲੈ ਕੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਨੇ ਮਾਂ ਦੁਰਗਾ ਨੂੰ ਕਾਲਪਨਿਕ ਦੱਸਿਆ ਹੈ।
ਵਿਧਾਇਕ ਫਤੇਹ ਬਹਾਦੁਰ ਨੇ ਕਿਹਾ ਕਿ ਦੇਵੀ ਦੁਰਗਾ ਦੀ ਕੋਈ ਹੋਂਦ ਨਹੀਂ ਹੈ। ਇਹ ਸਿਰਫ ਇਕ ਬਣੀ ਬਣਾਈ ਕਹਾਣੀ ਹੈ। ਜੇਕਰ ਮਾਂ ਦੁਰਗਾ ਦੀ ਹੋਂਦ ਹੁੰਦੀ ਤਾਂ ਬ੍ਰਿਟਿਸ਼ ਹਕੂਮਤ ਦੇ ਸਮੇਂ ਉਨ੍ਹਾਂ ਨੇ ਕਿਉਂ ਨਹੀਂ ਆ ਕੇ ਭਾਰਤ ਨੂੰ ਬਚਾ ਲਿਆ। ਜੇਕਰ ਦੇਵੀ ਦੁਰਗਾ ਤਿੰਨ ਲੋਕ ਦੀ ਦੇਵੀ ਸੀ ਤਾਂ ਕੀ ਭਾਰਤ ਵਿਚ ਹੀ ਤਿੰਨ ਲੋਕ ਹਨ।
ਉਨ੍ਹਾਂ ਕਿਹਾ ਕਿ ਦੁਰਗਾ ਪੂਜਾ ਵਰਗੇ ਆਯੋਜਨ ਕਰਨਾ ਸਿਰਫ ਤੇ ਸਿਰਫ ਇਕ ਫਜ਼ੂਲ ਖਰਚੀ ਹੈ। ਵਿਧਾਇਕ ਫਤੇਹ ਬਹਾਦੁਰ ਨੇ ਆਪਣੇ ਆਪ ਨੂੰ ਮਹਿਸ਼ਾਸੁਰ ਦਾ ਵੰਸ਼ਜ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਹਿਸ਼ਾਸੁਰ ਸਾਡੇ ਪੂਰਵਜ ਸਨ। ਉਨ੍ਹਾਂ ਨੇ ਵਾਲਮੀਕਿ ਰਾਮਾਇਣ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਫਤੇਹ ਬਹਾਦਰ ਸਿੰਘ ਨੇ ਕਿਹਾ ਕਿ ਗੌਤਮ ਬੁੱਧ ਪਹਿਲਾਂ ਆਏ ਸਨ ਤੇ ਰਾਮ ਬਾਅਦ ਵਿਚ ਆਏ ਸਨ। ਉਨ੍ਹਾਂ ਨੇ ਦੇਵੀ ਦੁਰਗਾ ਤੇ ਭਗਵਾਨ ਸ਼ਿਵ ਸਬੰਧੀ ਵੀ ਇਤਰਾਜ਼ਯੋਗ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਸਸਤਾ ਹੋਇਆ ਪੈਟਰੋਲ
ਕੀ ਤੁਸੀਂ ਮਾਂ ਨੂੰ ਦੇਵੀ ਮੰਨਦੇ ਹੋ….? ਇਸ ‘ਤੇ ਆਰਜੇਡੀ ਵਿਧਾਇਕ ਫਤੇਹ ਬਹਾਦਰ ਨੇ ਕਿਹਾ ਕਿ ਇਹ ਕਾਲਪਨਿਕ ਕਹਾਣੀ ਹੈ। ਦੇਸ਼ ਵਿਚ 33 ਕਰੋੜ ਦੇਵੀ-ਦੇਵਤਾ ਹਨ ਪਰ ਜਦੋਂ ਭਾਰਤ ਗੁਲਾਮ ਹੋਇਆ, ਬ੍ਰਿਟਿਸ਼ ਸਰਕਾਰ ਆਈ ਤਾਂ ਉਸ ਸਮੇਂ ਭਾਰਤੀਆੰ ਦੀ ਗਿਣਤੀ ਸਿਰਫ 30 ਕਰੋੜ ਸੀ। ਮੈਂ ਉਨ੍ਹਾਂ ਮਨੋਵਾਦੀਆਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਮਹਿਸ਼ਾਸੁਰ ਦੀ ਕਰੋੜਾਂ ਸੈਨਾ ਦੇ ਨਾਲ ਮਾਂ ਦੁਰਗਾ ਨੇ ਲੜਾਈ ਲੜੀ ਸੀ ਤੇ ਮਹਿਸ਼ਾਸੁਰ ਦਾ ਨਾਸ਼ ਕੀਤਾ ਸੀ ਤੇ ਜਦੋਂ ਮੁੱਠੀ ਭਰ ਬ੍ਰਿਟਿਸ਼ ਸੈਨਾ ਆਈ ਤਾਂ ਉਨ੍ਹਾਂ ਨਾਲ ਮਾਂ ਦੁਰਗਾ ਕਿਉਂ ਲੜੀ। ਮਾਂ ਦੁਰਗਾ ਨੇ ਭਾਰਤ ਨੂੰ ਗੁਲਾਮ ਕਿਉਂ ਬਣਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: